ਵਿਅਕਤੀ ਨੇ ਪਹਿਲਾਂ ਤਿੰਨ ਬੱਚਿਆ ਨੂੰ ਦਿੱਤਾ ਧੱਕਾ, ਫਿਰ ਖੁਦ ਮਾਰੀ ਰਾਜਸਥਾਨ ਫੀਡਰ ਨਹਿਰ ‘ਚ ਮਾਰੀ ਛਾਲ

Updated On: 

17 Nov 2023 15:25 PM

ਪੰਜਾਬ ਦੇ ਮੁਕਤਸਰ 'ਚ ਇਕ ਵਿਅਕਤੀ ਨੇ 3 ਬੱਚਿਆਂ ਸਮੇਤ ਗੁਜਰਾਤੀ ਰਾਜਸਥਾਨ ਫੀਡਰ ਨਹਿਰ 'ਚ ਛਾਲ ਮਾਰ ਦਿੱਤੀ। ਵਿਅਕਤੀ ਨੇ ਪਹਿਲਾਂ ਬੱਚਿਆਂ ਨੂੰ ਧੱਕਾ ਦਿੱਤਾ ਅਤੇ ਫਿਰ ਖੁਦ ਛਾਲ ਮਾਰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਚਾਰਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਵਿਅਕਤੀ ਨੇ ਪਹਿਲਾਂ ਤਿੰਨ ਬੱਚਿਆ ਨੂੰ ਦਿੱਤਾ ਧੱਕਾ, ਫਿਰ ਖੁਦ ਮਾਰੀ ਰਾਜਸਥਾਨ ਫੀਡਰ ਨਹਿਰ ਚ ਮਾਰੀ ਛਾਲ
Follow Us On

ਪੰਜਾਬ ਨਿਊਜ। ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਣੇ ਰਾਜਸਥਾਨ ਫੀਡਰ ਨਹਿਰ (Rajasthan Feeder Canal) ਵਿੱਚ ਛਾਲ ਮਾਰ ਦਿੱਤੀ। ਜਾਣਕਾਰੀ ਮੁਤਾਬਕ ਜੈਰੂਪਰਾਮ (40) ਰਾਜਸਥਾਨ ਦੇ ਜਲੌਰ ਦਾ ਰਹਿਣ ਵਾਲਾ ਹੈ। ਉਹ ਵੀਰਵਾਰ ਨੂੰ ਆਪਣੇ ਬੱਚਿਆਂ ਸੁਰੇਸ਼ (11), ਦਲੀਪ (9) ਅਤੇ ਬੇਟੀ ਮਨੀਸ਼ਾ (5) ਨਾਲ ਰਾਜਸਥਾਨ ਤੋਂ ਪੰਜਾਬ ਆਇਆ ਸੀ। ਉਸਦੀ ਪਤਨੀ ਅਜੇ ਵੀ ਰਾਜਸਥਾਨ ਵਿੱਚ ਹੈ।

ਸ਼ੁੱਕਰਵਾਰ ਸਵੇਰੇ ਚਾਰਾਂ ਨੇ ਸ਼ੱਕੀ ਹਾਲਾਤਾਂ ‘ਚ ਨਹਿਰ ‘ਚ ਛਾਲ ਮਾਰ ਦਿੱਤੀ। ਸਦਰ ਥਾਣਾ ਮੁਕਤਸਰ ਦੀ ਪੁਲਿਸ (Police) ਮੌਕੇ ਤੇ ਪੁੱਜ ਕੇ ਜਾਂਚ ਕਰ ਰਹੀ ਹੈ। ਵਿਅਕਤੀ ਨੇ ਅਜਿਹਾ ਕਦਮ ਕਿਉਂ ਚੁੱਕਿਆ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।