ਪੱਟੀ ਹਲਕੇ ਦੀਆਂ 113 ਦੀਆਂ 113 ਪੰਚਾਇਤਾਂ ‘ਤੇ ਸਰਬਸਮੰਤੀ ਨਾਲ ਹੋਈਆਂ ਚੋਣਾਂ, ਮੰਤਰੀ ਲਾਲਜੀਤ ਭੁੱਲਰ ਨੇ ਵੰਡੇ ਜੇਤੂ ਸਰਟੀਫਿਕੇਟ

Updated On: 

18 Oct 2024 19:38 PM

ਵਿਧਾਨ ਸਭਾ ਹਲਕਾ ਪੱਟੀ ਦੀਆਂ 113 ਦੀਆਂ 113 ਪੰਚਾਇਤਾਂ 'ਤੇ ਸਰਬਸਮੰਤੀ ਨਾਲ ਚੋਣਾਂ ਹੋਈਆਂ ਹਨ। ਪੱਟੀ ਹਲਕੇ ਦੀਆਂ ਸਮੂਹ ਪੰਚਾਇਤਾਂ ਨੂੰ ਵਿਸ਼ਾਲ ਸਮਾਗਮ ਦੌਰਾਨ ਕੈਬਿਨਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਵਿਸ਼ੇਸ਼ ਤੌਰ 'ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਪੱਟੀ ਹਲਕੇ ਦੀਆਂ 113 ਦੀਆਂ 113 ਪੰਚਾਇਤਾਂ ਤੇ ਸਰਬਸਮੰਤੀ ਨਾਲ ਹੋਈਆਂ ਚੋਣਾਂ, ਮੰਤਰੀ ਲਾਲਜੀਤ ਭੁੱਲਰ ਨੇ ਵੰਡੇ ਜੇਤੂ ਸਰਟੀਫਿਕੇਟ

ਕੈਬਿਨਟ ਮੰਤਰੀ ਲਾਲਜੀਤ ਭੁੱਲਰ ਨੇ ਵੰਡੇ ਜੇਤੂ ਸਰਟੀਫਿਕੇਟ

Follow Us On

ਪੰਜਾਬ ਦੇ ਵਿੱਚ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੋਰਾਨ ਵਿਧਾਨ ਸਭਾ ਹਲਕਾ ਪੱਟੀ ਦੀਆਂ 113 ਦੀਆਂ 113 ਪੰਚਾਇਤਾਂ ‘ਤੇ ਸਰਬਸਮੰਤੀ ਨਾਲ ਚੋਣਾਂ ਹੋਈਆਂ ਹਨ। ਇਸ ਹਲਕੇ ਤੋਂ ਵਿਧਾਇਕ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਯਤਨਾਂ ਸਦਕਾ ਸਰਵਸਮੰਤੀ ਨਾਲ ਨੇਪਰੇ ਚੜੀਆਂ। ਹਲਕੇ ਦੀਆਂ ਸਮੂਹ ਪੰਚਾਇਤਾਂ ਨੂੰ ਪੱਟੀ ਵਿਖੇ ਵਿਸ਼ਾਲ ਸਮਾਗਮ ਦੌਰਾਨ ਕੈਬਿਨਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਵਿਸ਼ੇਸ਼ ਤੌਰ ‘ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਜੇਤੂ ਪੰਚਾਇਤਾਂ ਨੂੰ ਜਿੱਤ ਦੇ ਸਰਟੀਫਿਕੇਟ ਵੰਡੇ

ਇਸ ਦੌਰਾਨ ਜੇਤੂ ਪੰਚਾਇਤਾਂ ਨੂੰ ਜਿੱਤ ਦੇ ਸਰਟੀਫਿਕੇਟ ਵੰਡੇ ਗਏ ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਲਕੇ ਦੇ ਸਮੂੰਹ ਪਿੰਡਾਂ ਦੀਆਂ ਪੰਚਾਇਤਾਂ ਸਰਬਸਮੰਤੀ ਨਾਲ ਚੁਣੀਆਂ ਗਈਆਂ ਹਨ। ਲਾਲਜੀਤ ਭੁੱਲਰ ਨੇ ਕਿਹਾ ਸਰਵਸਮੰਤੀ ਨਾਲ ਚੁਣੀਆਂ ਪੰਚਾਇਤਾਂ ਨਾਲ ਆਮ ਆਦਮੀ ਪਾਰਟੀ ਨੂੰ ਪਿੰਡ ਅਤੇ ਬੂਥ ਪੱਧਰ ‘ਤੇ ਮਜ਼ਬੂਤੀ ਮਿਲੀ ਹੈ।

ਪੰਚਾਂ ਤੇ ਸਰਪੰਚਾਂ ਨੇ ਮੰਤਰੀ ਦਾ ਕੀਤਾ ਧੰਨਵਾਦ

ਇਸ ਦੌਰਾਨ ਪੱਟੀ ਹਲਕੇ ਦੇ ਨਵੇਂ ਚੁਣੇ ਗਏ ਪੰਚਾਂ ਅਤੇ ਸਰਪੰਚਾਂ ਨੇ ਕੈਬਿਨਟ ਮੰਤਰੀ ਲਾਲਜੀਤ ਭੁੱਲਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਮੰਤਰੀ ਲਾਲਜੀਤ ਭੁੱਲਰ ਦੇ ਯਤਨਾਂ ਸਦਕਾ ਉਹ ਬਿਨਾਂ ਪੈਸੇ ਖ਼ਰਚੇ ਪੰਚ ਅਤੇ ਸਰਪੰਚ ਬਣੇ ਹਨ ਅਤੇ ਹੁਣ ਉਹ ਇਮਾਨਦਾਰੀ ਨਾਲ ਪਿੰਡਾਂ ਦਾ ਵਿਕਾਸ ਕਰਵਾਉਣਗੇ। ਇਸ ਦੌਰਾਨ ਪਿੰਡ ਦੀਆਂ ਪੰਚਾਇਤਾਂ ਨੂੰ ਕਾਫੀ ਫਾਈਦਾ ਹੋਵੇਗਾ।

13,225 ਗ੍ਰਾਮ ਪੰਚਾਇਤ

ਦੱਸ ਦਈਏ ਕਿ ਇਸ ਬਾਰ ਪੰਚਾਇਤੀ ਚੋਣਾਂ ਲਈ 19,110 ਪੋਲਿੰਗ ਸਟੇਸ਼ਨ ਬਣਾਏ ਗਏ ਸਨ, ਜਿਨ੍ਹਾਂ ਵਿੱਚੋਂ 1,187 ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਸੀ। ਸੂਬੇ ਵਿੱਚ 13,225 ਗ੍ਰਾਮ ਪੰਚਾਇਤਾਂ ਹਨ। ਅਧਿਕਾਰੀਆਂ ਮੁਤਾਬਕ 9,398 ਗ੍ਰਾਮ ਪੰਚਾਇਤਾਂ ਵਿੱਚ ਸਰਪੰਚ ਦੀਆਂ ਅਸਾਮੀਆਂ ਖਾਲੀ ਲਈ ਚੋਣ ਹੋਈ । ਸਰਪੰਚ ਦੇ ਅਹੁਦੇ ਲਈ 3798 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ। ਜਿਨ੍ਹਾਂ ਵਿੱਚ 113 ਪੰਚਾਇਤਾਂ ਤਰਨਤਾਰਨ ਦੇ ਹਲਕਾ ਪੱਟੀ ਦੀਆਂ ਹਨ।

ਇਹ ਵੀ ਪੜ੍ਹੋ: Panchayat Election Firing: ਪੰਚਾਇਤੀ ਚੋਣਾਂ ਦੌਰਾਨ ਤਰਨ ਤਾਰਨ ਚ ਚੱਲੀ ਗੋਲੀ, ਇੱਕ ਜਖ਼ਮੀ