Subscribe to
Notifications
Subscribe to
Notifications
ਸੁਨਾਮ। ਸੁਨਾਮ ਨੇੜਿਓਂ ਲੰਘਦੇ ਸਰਹਿੰਦ ਚੋਅ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਸੁਨਾਮ, ਮਹਿਲਾਂ, ਮਰਦਖੇੜਾ ਅਤੇ ਅਕਾਲਗੜ੍ਹ ਪਿੰਡਾਂ ਦੀ ਕ਼ਰੀਬ 250 ਏਕੜ ਫ਼ਸਲ ਵਿਚ ਪਾਣੀ ਭਰ ਗਿਆ ਹੈ। ਪ੍ਰਾਪਤ ਵੇਰਵੇ ਅਨੂਸਾਰ ਸੁਨਾਮ ਦੇ ਪਿੰਡ ਪਿੰਡ ਮਹਿਲਾਂ ਚੌਕ ਦੀ 100 ਏਕੜ ਤੋਂ ਵੱਧ, ਮਰੜਖੇੜਾ ਦੀ 40 ਏਕੜ, ਅਕਾਲਗੜ੍ਹ ਦੀ 20 ਏਕੜ ਅਤੇ ਸੁਨਾਮ ਸ਼ਹਿਰ ਦੇ ਕਰੀਬ 90 ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ
ਸਰਹਿੰਦ (Sirhind) ਚੋਅ ‘ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਉਸ ਨਾਲ ਆਸ-ਪਾਸ ਦਾ ਵਾਹੀਯੋਗ ਖੇਤਰ ਵੀ ਪਾਣੀ ਦੀ ਮਾਰ ਹੇਠ ਆ ਸਕਦਾ ਹੈ।
ਸੁਨਾਮ ਦੇ
ਕਿਸਾਨ (Farmer) ਪਰਮਿੰਦਰ ਸਿੰਘ ਜਾਰਜ ਤੇ ਸਿਕੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ ਹੈ। ਉਸ ਦੇ ਖੇਤ ਸਰਹਿੰਦ ਡਰੇਨ ਦੇ ਬਿਲਕੁੱਲ ਨਾਲ ਲੱਗਦੇ ਹਨ। ਪਾਣੀ ਲਗਾਤਾਰ ਵੱਧ ਰਿਹਾ ਹੈ ਅਤੇ ਇਸ ਕਾਰਨ ਪਾਣੀ ਆਲੇ-ਦੁਆਲੇ ਦੇ ਖੇਤਾਂ ਵਿੱਚ ਵੀ ਦਾਖਲ ਹੋ ਸਕਦਾ ਹੈ। ਜਿੰਨਾ ਕਿਸਾਨਾਂ ਨੇ ਜਮੀਨ ਠੇਕੇ ਤੇ ਲੈਕੇ ਸਬਜੀਆਂ ਲਾਈਆਂ ਹੋਈਆਂ ਸਨ ਉਹਨਾਂ ਦਾ ਨੁਕਸਾਨ ਬਹੁਤ ਜਿਆਦਾ ਹੈ ਪਾਣੀ ਦੀ ਰਫ਼ਤਾਰ ਨੂੰ ਦੇਖਦੇ ਕਿਸਾਨਾਂ ਵਲੋਂ ਖੇਤਾਂ ਵਿੱਚ ਪਏ ਸਮਾਨ ਨੂੰ ਮਹਿਫੂਜ ਜਗਾ ਤੇ ਲਿਜਾਇਆ ਗਿਆ
ਐੱਸਡੀਐੱਮ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ
ਦੂਜੇ ਪਾਸੇ ਐੱਸਡੀਐੱਮ ਜਸਪ੍ਰੀਤ ਸਿੰਘ ਵੀ ਸਥਿਤੀ ਤੇ ਨਜ਼ਰ ਰੱਖ ਰਹੇ ਹਨ। ਐੱਸਡੀਐੱਮ ਖਤਰੇ ਵਾਲੇ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਉਹਨਾਂ ਦਾ ਕਹਿਣਾ ਹੈ ਫਿਲਹਾਲ ਪਾਣੀ ਦੀ ਮਾਰ ਹੇਠ ਕਿੰਨਾ ਰਕਬਾ ਹੈ ਇਸਵਾਰੇ ਸਹੀ ਨਹੀਂ ਦਸਿਆ ਜਾ ਸਕਦਾ ਪਰ ਚੰਗੀ ਖ਼ਬਰ ਇਹ ਹੈ ਕਿ ਪਿੱਛੇ ਪਾਣੀ ਬਹੁਤ ਘੱਟ ਗਿਆ ਕਲ ਸ਼ਾਮ ਤਕ ਸੁਨਾਮ ਵਿੱਚ ਭੀ ਪਾਣੀ ਦਾ ਪੱਧਰ ਘਟਣ ਦੀ ਉਮੀਦ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ , ਲੇਟੇਸਟ ਵੇੱਬ ਸਟੋਰੀ , NRI ਨਿਊਜ਼ ,ਮਨੋਰੰਜਨ ਦੀ ਖਬਰ ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼ ,ਪਾਕਿਸਤਾਨ ਦਾ ਹਰ ਅਪਡੇਟ ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ