ਸੁਖਬੀਰ ਬਾਦਲ ਦੀ ਧੀ ਦਾ ਵਿਆਹ: ਸੰਗੀਤ ਵਿੱਚ ਪਹੁੰਚੇ ਪੰਜਾਬੀ ਗਾਇਕ ਮੀਕਾ ਸਿੰਘ, ਗੀਤਾਂ ਤੇ ਝੂੰਮੇ ਸੁਖਬੀਰ ਬਾਦਲ

tv9-punjabi
Updated On: 

13 Feb 2025 17:23 PM

Sukhbir Badal Daughter Wedding: ਸੁਖਬੀਰ ਬਾਦਲ ਦੀ ਬੇਟੀ ਹਰਕੀਰਤ ਕੌਰ ਦੇ ਵਿਆਹ ਤੋਂ ਪਹਿਲਾਂ ਬੀਤੀ 14 ਜਨਵਰੀ ਨੂੰ ਜਾਗੋ ਕੱਢੀ ਗਈ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ। ਉਸਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਘਰ ਦੇ ਵਿੱਚ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਹੁਣ ਵਿਆਹ ਤੋਂ ਪਹਿਲਾਂ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ।

ਸੁਖਬੀਰ ਬਾਦਲ ਦੀ ਧੀ ਦਾ ਵਿਆਹ: ਸੰਗੀਤ ਵਿੱਚ ਪਹੁੰਚੇ ਪੰਜਾਬੀ ਗਾਇਕ ਮੀਕਾ ਸਿੰਘ, ਗੀਤਾਂ ਤੇ ਝੂੰਮੇ ਸੁਖਬੀਰ ਬਾਦਲ

Photo Credit : X@AnupriyaSPatel

Follow Us On

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਬਾਦਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਨ੍ਹਾਂ ਦਾ ਵਿਆਹ ਕਾਰੋਬਾਰੀ ਤੇਜਬੀਰ ਸਿੰਘ ਨਾਲ ਹੋਇਆ ਹੈ। ਮੰਗਲਵਾਰ ਰਾਤ ਨੂੰ ਦਿੱਲੀ ਵਿੱਚ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ।

ਗਾਇਕ ਮੀਕਾ ਸਿੰਘ ਨੇ ਵੀ ਪਾਰਟੀ ਵਿੱਚ ਪਰਫਾਰਮੈਂਸ ਦਿੱਤੀ। ਮੀਕਾ ਸਿੰਘ ਨੇ ਸਟੇਜ ਤੋਂ ਕਿਹਾ – ‘ਬਾਦਲ ਪਰਿਵਾਰ ਨੂੰ ਇਸ ਖੁਸ਼ੀ ਦੇ ਮੌਕੇ ‘ਤੇ ਵਧਾਈਆਂ।’ ਨਵ-ਵਿਆਹੇ ਜੋੜੇ ਨੂੰ ਖੁਸ਼ੀਆਂ, ਪਿਆਰ ਅਤੇ ਸਾਥ ਦੀ ਜ਼ਿੰਦਗੀ ਦੀਆਂ ਸ਼ੁਭਕਾਮਨਾਵਾਂ।

ਉੱਧਰ, ਸੁਖਬੀਰ ਬਾਦਲ ਆਪਣੇ ਜਵਾਈ ਤੇਜਬੀਰ ਸਿੰਘ ਅਤੇ ਧੀ ਹਰਕੀਰਤ ਕੌਰ ਨਾਲ ਮੀਕਾ ਸਿੰਘ ਦੇ ਗਾਣੇ ਗੱਬਰੂ ‘ਤੇ ਨੱਚਦੇ ਨਜ਼ਰ ਆਏ। ਅਕਾਲੀ ਦਲ ਦੇ ਹੋਰ ਆਗੂ ਵੀ ਪਾਰਟੀ ਵਿੱਚ ਸ਼ਾਮਲ ਹੋਏ ਸਨ।

ਵਿਆਹ ਸਮਾਗਮ ਚ ਪਹੁੰਚੇ ਕੇਂਦਰੀ ਮੰਤਰੀ ਤੇ ਹੋਰ ਆਗੂ

ਹਰਕੀਰਤ ਕੌਰ ਤੇ ਤੇਜਬੀਰ ਸਿੰਘ ਦੇ ਵਿਆਹ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਅੰਨੁਪ੍ਰਿਆ ਪਟੇਲ ਦੇ ਨਾਲ-ਨਾਲ ਪੰਜਾਬ ਦੀਆਂ ਕਈ ਪਾਰਟੀਆਂ ਦੇ ਉੱਘੇ ਲੀਡਰ ਵੀ ਪਹੁੰਚੇ। ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਨੇ ਸਾਰਿਆਂ ਦਾ ਬੜੀ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਵਿਦੇਸ਼ ਵਿੱਚ ਰਹਿੰਦਾ ਹੈ ਤੇਜਬੀਰ ਦਾ ਪਰਿਵਾਰ

ਸੁਖਬੀਰ ਦੀ ਧੀ ਹਰਕੀਰਤ ਦਾ ਵਿਆਹ ਅੰਤਰਰਾਸ਼ਟਰੀ ਕਾਰੋਬਾਰੀ ਤੇਜਬੀਰ ਸਿੰਘ ਨਾਲ ਹੋਇਆ ਹੈ। ਤੇਜਬੀਰ ਸਿੰਘ ਮੂਲ ਰੂਪ ਵਿੱਚ ਦੋਆਬਾ ਖੇਤਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਪਰਿਵਾਰ ਕਿਸ ਜ਼ਿਲ੍ਹੇ ਨਾਲ ਸਬੰਧਤ ਹੈ, ਇਸ ਗੱਲ ਦਾ ਅਜੇ ਇਹ ਖੁਲਾਸਾ ਨਹੀਂ ਹੋਇਆ ਹੈ। ਹਾਂ ਇਹ ਗੱਲ ਯਕੀਨੀ ਤੌਰ ‘ਤੇ ਸਾਹਮਣੇ ਆਈ ਹੈ ਕਿ ਉਨ੍ਹਾਂ ਦਾ ਪਰਿਵਾਰ ਵਿਦੇਸ਼ ਵਿੱਚ ਵਸਿਆ ਹੋਇਆ ਹੈ। ਉਨ੍ਹਾਂ ਦਾ ਕਾਰੋਬਾਰ ਵਿਦੇਸ਼ ਤੋਂ ਹੀ ਚੱਲਦਾ ਹੈ। ਉਹ ਜਨਵਰੀ ਦੇ ਮਹੀਨੇ ਵਿਆਹ ਲਈ ਭਾਰਤ ਆਏ ਸਨ।

14 ਜਨਵਰੀ ਨੂੰ ਹੋਇਆ ਸੀ ਰੋਕਾ

ਇਸ ਤੋਂ ਪਹਿਲਾਂ, 14 ਜਨਵਰੀ ਨੂੰ ਸਿੰਗਰ ਅਫਸਾਨਾ ਖਾਨ ਰੋਕਾ ਪਾਰਟੀ ਵਿੱਚ ਆਈ ਸੀ। ਉਦੋਂ ਵੀ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਦੇ ਗੀਤਾਂ ‘ਤੇ ਭੰਗੜਾ ਪਾਇਆ ਸੀ।

ਇਸ ਮੌਕੇ ਤੇ ਅਫਸਾਨਾ ਨੇ ਆਪਣੇ ਗੀਤਾਂ ਨਾਲ ਸਾਰੀ ਮਹਿਫਿਲ ਲੁੱਟ ਲਈ ਸੀ। ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਉਨ੍ਹਾਂ ਦੇ ਗੀਤਾਂ ਤੇ ਰੱਜ ਕੇ ਝੂੰਮੇ ਸਨ।