ਡਿਊਟੀ ਦੌਰਾਨ ਸ਼ਹੀਦ ਹੋਏ ਸੰਗਰੂਰ ਦੇ ਫੌਜੀ ਜਵਾਨ ਰਿੰਕੂ ਸਿੰਘ, ਸਿੱਕਮ ‘ਚ ਸੀ ਤਾਇਨਾਤ

Updated On: 

06 Aug 2025 16:09 PM IST

Sangrur Rinku Singh martyred: ਜਾਣਕਾਰੀ ਅਨੁਸਾਰ ਰਿੰਕੂ ਸਿੰਘ ਪਿੰਡ ਨਮੋਲ ਦਾ ਰਹਿਣ ਵਾਲਾ ਹੈ ਅਤੇ ਲਗਭਗ 10 ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਸਿੱਕਮ ਵਿੱਚ ਆਪਣੀ ਤਾਇਨਾਤੀ ਦੌਰਾਨ ਉਹ ਮੰਗਲਵਾਰ ਨੂੰ ਆਪਣੇ ਸਾਥੀਆਂ ਨਾਲ ਸੜਕ ਤੋਂ ਬਰਫ਼ ਹਟਾ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰਿਆ।

ਡਿਊਟੀ ਦੌਰਾਨ ਸ਼ਹੀਦ ਹੋਏ ਸੰਗਰੂਰ ਦੇ ਫੌਜੀ ਜਵਾਨ ਰਿੰਕੂ ਸਿੰਘ, ਸਿੱਕਮ ਚ ਸੀ ਤਾਇਨਾਤ
Follow Us On

ਸੰਗਰੂਰ ਜ਼ਿਲ੍ਹੇ ਦੇ 29 ਸਾਲਾ ਸਿਪਾਹੀ ਰਿੰਕੂ ਸਿੰਘ ਸਿੱਕਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਏ ਹਨ। ਫੌਜ ਦੀ 55 ਇੰਜੀਨੀਅਰ ਰੈਜੀਮੈਂਟ ਵਿੱਚ ਲਾਂਸ ਨਾਇਕ ਵਜੋਂ ਤਾਇਨਾਤ ਰਿੰਕੂ ਸਿੰਘ ਬਰਫ਼ ਹਟਾਉਣ ਗਏ ਸਨ। ਉਸ ਦੌਰਾਨ ਅਚਾਨਕ ਬੁਲਡੋਜ਼ਰ ਸੰਤੁਲਨ ਗੁਆ ਬੈਠੇ ਅਤੇ ਡਿੱਗ ਪਏ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਰਿੰਕੂ ਸਿੰਘ ਪਿੰਡ ਨਮੋਲ ਦਾ ਰਹਿਣ ਵਾਲਾ ਹਨ ਅਤੇ ਲਗਭਗ 10 ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ। ਸਿੱਕਮ ਵਿੱਚ ਆਪਣੀ ਤਾਇਨਾਤੀ ਦੌਰਾਨ ਉਹ ਮੰਗਲਵਾਰ ਨੂੰ ਆਪਣੇ ਸਾਥੀਆਂ ਨਾਲ ਸੜਕ ਤੋਂ ਬਰਫ਼ ਹਟਾ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰਿਆ ਸੀ।

ਪਿੰਡ ‘ਚ ਸੋਗ ਦੀ ਲਹਿਰ

ਜਿਵੇਂ ਹੀ ਸ਼ਹੀਦ ਸਿਪਾਹੀ ਦੀ ਖ਼ਬਰ ਪਿੰਡ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਪੂਰਾ ਹਾਲ ਹੋਇਆ ਹੈ।। ਪਿੰਡ ਦੇ ਲੋਕ ਅਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਸ਼ਹੀਦ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਦਿਲਾਸਾ ਦੇ ਰਹੇ ਹਨ।

ਪਿੰਡ ਵਾਸੀ ਨੇ ਦੱਸਿਆ ਹੈ ਕਿ ਉਹ ਸਰਪੰਚ ਦੇ ਸਹਾਇਕ ਵਜੋਂ ਕੰਮ ਕਰਦੇ ਹਨ ਅਤੇ ਉਨ੍ਹਾਂ ਕੋਲ ਸੈਨਾ ਵੱਲੋਂ ਸੁਨੇਹਾ ਮਿਲਿਆ ਹੈ। ਇਸ ‘ਚ ਇਹ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਦਾ ਜਵਾਨ ਜੋ ਸਿੱਕਮ ਚ ਤਾਇਨਾਤ ਸੀ ਉਹ ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਗੱਡੀ ਅਚਾਨਕ ਪਲਟ ਗਈ। ਇਸ ਹਾਦਸੇ ‘ਚ ਉਹ ਸ਼ਹੀਦ ਹੋ ਗਏ। ਫੌਜ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਅਨੁਸਾਰ ਰਿੰਕੂ ਸਿੰਘ ਦੀ ਮ੍ਰਿਤਕ ਦੇਹ ਵੀਰਵਾਰ ਸ਼ਾਮ ਤੱਕ ਪਹੁੰਚ ਜਾਵੇਗੀ।

ਫੌਜ ਵੱਲੋਂ ਦੱਸਿਆ ਗਿਆ ਹੈ ਕਿ ਸ਼ਹੀਦ ਸਿਪਾਹੀ ਦੀ ਦੇਹ ਨੂੰ ਜਲਦੀ ਹੀ ਉਨ੍ਹਾੰ ਦੇ ਜੱਦੀ ਪਿੰਡ ਲਿਆਂਦਾ ਜਾਵੇਗਾ। ਜਿੱਥੇ ਪੂਰੇ ਫੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਰਿੰਕੂ ਸਿੰਘ ਦੀ ਸ਼ਹਾਦਤ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਸੈਨਿਕ ਹਰ ਹਾਲਤ ਵਿੱਚ ਦੇਸ਼ ਦੀ ਸੇਵਾ ਕਰਨ ਲਈ ਤਿਆਰ ਹਨ।