ਕਿਰਪਾਨ ‘ਤੇ ਪਾਬੰਦੀ ਹਟਾਉਣ ਲਈ ਕੇਂਦਰੀ ਮੰਤਰੀ ਨਾਲ ਬੈਠਕ ਕਰੇਗੀ 5 ਮੈਂਬਰੀ ਕਮੇਟੀ, SGPC ਨੇ ਬੈਠਕ ‘ਚ ਲਿਆ ਫੈਸਲਾ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ, ਏਅਰਪੋਰਟ 'ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਣਨ ਤੋਂ ਰੋਕਣਾ ਦੁਖਦ ਹੈ। ਇਸੇ ਤਰ੍ਹਾਂ ਕੈਨੇਡਾ 'ਚ ਹਿੰਦੂ ਮੰਦਿਰ 'ਤੇ ਹੋਏ ਹਮਲੇ ਲਈ ਸਿੱਖਾਂ ਨੂੰ ਦੋਸ਼ੀ ਕਰਾਰ ਦੇਣਾ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਸਰਕਾਰ ਨਾਲ ਇਸ ਮੁੱਦੇ 'ਤੇ ਗੱਲਬਾਤ ਕਰਨ ਲਈ ਵਫ਼ਦ ਭੇਜਿਆ ਜਾਵੇਗਾ।
Sikh Airport Kirpan: ਏਅਰਪੋਰਟ ‘ਤੇ ਡਿਊਟੀ ਕਰਨ ਵਾਲੇ ਸਿੱਖਾਂ ਮੁਲਾਜ਼ਮਾਂ ਦੇ ਕਿਰਪਾਨ ਪਹਿਣਨ ਦੇ ਅਧਿਕਾਰ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ 5 ਮੈਂਬਰੀ ਕਮੇਟੀ ਬਣਾਈ ਹੈ। ਕਮੇਟੀ ਜਲਦੀ ਹੀ ਸਿਵਿਲ ਐਵੀਏਸ਼ਨ ਮੰਤਰੀ ਦੇ ਸਾਹਮਣੇ ਇਹ ਮੁੱਦਾ ਰੱਖੇਗੀ। ਇਹ ਫੈਸਲਾ ਮੰਗਲਵਾਰ ਨੂੰ ਨੁੰ ਗੋਈ ਕਾਰਜਕਾਰਨੀ ਬੈਠਕ ‘ਚ ਲਿਆ ਗਿਆ।
ਪਾਕਿਸਤਾਨ ਵੀਜ਼ਾ ਕਟੌਤੀ ਤੇ ਹਿੰਦੂ ਮੰਦਿਰ ਹਮਲੇ ‘ਤੇ ਵੀ ਕਰੇਗੀ ਚਰਚਾ
ਕਮੇਟੀ ਇਸ ਦੇ ਨਾਲ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਜਾਉਣ ਵਾਲੇ ਸ਼ਰਧਾਲੂਆਂ ਦੇ ਵੀਜ਼ਾ ‘ਚ ਕਟੌਤੀ ‘ਤੇ ਵੀ ਨਰਾਜ਼ਗੀ ਜਤਾਏਗੀ। ਕਮੇਟੀ ਪਾਕਿਸਤਾਨ ਦੇ ਦੂਤਾਵਾਸ ਨਾਲ ਸੰਪਰਕ ਕਰਕੇ ਇਸ ਮੁੱਦੇ ਤੇ ਗੱਲਬਾਤ ਕਰੇਗੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ, ਏਅਰਪੋਰਟ ‘ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਣਨ ਤੋਂ ਰੋਕਣਾ ਦੁਖਦ ਹੈ। ਇਸੇ ਤਰ੍ਹਾਂ ਕੈਨੇਡਾ ‘ਚ ਹਿੰਦੂ ਮੰਦਿਰ ‘ਤੇ ਹੋਏ ਹਮਲੇ ਲਈ ਸਿੱਖਾਂ ਨੂੰ ਦੋਸ਼ੀ ਕਰਾਰ ਦੇਣਾ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਸਰਕਾਰ ਨਾਲ ਇਸ ਮੁੱਦੇ ‘ਤੇ ਗੱਲਬਾਤ ਕਰਨ ਲਈ ਵਫ਼ਦ ਭੇਜਿਆ ਜਾਵੇਗਾ।
ਬਾਗੀ ਅਕਾਲੀਆਂ ਦੇ ਇਲਜ਼ਾਮਾਂ ਨੂੰ ਨਕਾਰਿਆ
ਅਕਾਲੀ ਦਲ ਸੁਪਰੀਮੋ ਸੁਖਬੀਰ ਬਾਦਲ ਨੂੰ ਲੈ ਕੇ ਸੁਧਾਰ ਲਹਿਰ ਦੇ ਬਾਗੀ ਅਕਾਲੀਆਂ ਦੁਆਰਾ ਲਗਾਏ ਗਏ ਆਰੋਪਾਂ ਨੂੰ ਐਸਜੀਪੀ ਪ੍ਰਧਾਨ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਧਾਮੀ ਨੇ ਕਿਹਾ ਕਿ ਦਬਾਅ ਅਸੀਂ ਨਹੀਂ ਉਹੀ ਲੋਕ ਬਣਾ ਰਹੇ ਹਨ। ਬੀਤੀ ਦਿਨੀਂ ਬਾਗੀਆਂ ਨੇ ਇਲਜ਼ਾਮ ਲਗਾਇਆ ਸੀ ਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਐਸੀਜੀਪੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਿੰਘ ਸਾਹਿਬਾਨਾਂ ਨਾਲ ਚੁੱਪਚਾਪ ਮੀਟਿੰਗ ਕਰ ਰਹੇ ਹਨ ਤੇ ਸੁਖਬੀਰ ਬਾਦਲ ਦੇ ਮਾਮਲੇ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।