ਜਨਮ ਅਸ਼ਟਮੀ ਦੌਰਾਨ ਛੇਹਰਟਾ ‘ਚ ਗੋਲੀਬਾਰੀ, ਦੋ ਜ਼ਖ਼ਮੀ, ਪੁਲਿਸ ‘ਤੇ ਵੀ ਚੱਲੀਆਂ ਗੋਲੀਆਂ

Updated On: 

17 Aug 2025 06:47 AM IST

ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਮ ਅਸ਼ਟਮੀ ਮੌਕੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਪੱਕੇ ਕੀਤੇ ਗਏ ਸਨ। ਇਸ ਲੜੀ 'ਚ ਐਸਐਚਓ ਵਿਨੋਦ ਕੁਮਾਰ ਪਟਰੋਲਿੰਗ ਦੌਰਾਨ ਖੰਡ ਵਾਲਾ ਖੇਤਰ 'ਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋ ਧੜਿਆਂ 'ਚ ਝਗੜਾ ਹੋਣ ਵਾਲਾ ਹੈ। ਪੁਲਿਸ ਜਦ ਮੌਕੇ ਤੇ ਪਹੁੰਚੀ ਤਾਂ ਦੋਨੋਂ ਧਿਰਾਂ 'ਚ ਲੜਾਈ ਸ਼ੁਰੂ ਹੋ ਚੁੱਕੀ ਸੀ।

ਜਨਮ ਅਸ਼ਟਮੀ ਦੌਰਾਨ ਛੇਹਰਟਾ ਚ ਗੋਲੀਬਾਰੀ, ਦੋ ਜ਼ਖ਼ਮੀ, ਪੁਲਿਸ ਤੇ ਵੀ ਚੱਲੀਆਂ ਗੋਲੀਆਂ

ਜਨਮ ਅਸ਼ਟਮੀ ਦੌਰਾਨ ਛੇਹਰਟਾ 'ਚ ਗੋਲੀਬਾਰੀ, ਪੁਲਿਸ 'ਤੇ ਵੀ ਚੱਲੀਆਂ ਗੋਲੀਆਂ

Follow Us On

ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਦੌਰਾਨ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਮਾਹੌਲ ਤਣਾਅਪੂਰਣ ਬਣ ਗਿਆ। ਇਸ ਘਟਨਾ ਚ ਦੋ ਲੋਕ ਗੋਲੀ ਲੱਗਣ ਕਾਰਨ ਜਖ਼ਮੀ ਹੋਏ ਹਨ, ਜਦਕਿ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਕੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।

ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਮ ਅਸ਼ਟਮੀ ਮੌਕੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਪੱਕੇ ਕੀਤੇ ਗਏ ਸਨ। ਇਸ ਲੜੀ ‘ਚ ਐਸਐਚਓ ਵਿਨੋਦ ਕੁਮਾਰ ਪਟਰੋਲਿੰਗ ਦੌਰਾਨ ਖੰਡ ਵਾਲਾ ਖੇਤਰ ‘ਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋ ਧੜਿਆਂ ‘ਚ ਝਗੜਾ ਹੋਣ ਵਾਲਾ ਹੈ। ਪੁਲਿਸ ਜਦ ਮੌਕੇ ‘ਤੇ ਪਹੁੰਚੀ ਤਾਂ ਦੋਨੋਂ ਧਿਰਾਂ ‘ਚ ਲੜਾਈ ਸ਼ੁਰੂ ਹੋ ਚੁੱਕੀ ਸੀ। ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੇ ਪੇਟ ‘ਚ ਗੋਲੀ ਲੱਗੀ, ਜਦਕਿ ਉਸ ਦੇ ਦੂਜਾ ਸਾਥੀ ਦੇ ਹੱਥ ਤੇ ਗੋਲੀ ਲੱਗੀ।

ਮੁਲਜ਼ਮ ਵੱਲੋਂ ਪੁਲਿਸ ‘ਤੇ ਵੀ ਫਾਇਰਿੰਗ, ਕੀਤੀ ਜਵਾਬੀ ਕਾਰਵਾਈ

ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਡੀਸੀਪੀ ਮੁਤਾਬਕ, ਮੁਲਜ਼ਮ ਨਿਖਿਲ, ਜੋ ਗਵਾਲ ਮੰਡੀ ਖੇਤਰ ਦਾ ਰਹਿਣ ਵਾਲਾ ਹੈ, ਨੇ ਵਿਰੋਧੀ ਧਿਰ ਤੇ ਫਾਇਰਿੰਗ ਕੀਤੀ ਤੇ ਪੁਲਿਸ ਦੇ ਆਉਣ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਨੇ ਪੁਲਿਸ ਤੇ ਵੀ ਚਾਰ ਤੋਂ ਪੰਜ ਗੋਲੀਆਂ ਚਲਾਈਆਂ, ਪਰ ਖੁਸ਼ਕਿਸਮਤੀ ਨਾਲ ਕੋਈ ਪੁਲਿਸ ਮੁਲਾਜ਼ਮ ਜਖ਼ਮੀ ਨਹੀਂ ਹੋਇਆ। ਪੁਲਿਸ ਨੇ ਸੈਲਫ ਡਿਫੈਂਸ ‘ਚ ਜਵਾਬੀ ਕਾਰਵਾਈ ਕੀਤੀ, ਜਿਸ ਚ ਨਿਖਿਲ ਦੀ ਲੱਤ ਚ ਗੋਲੀ ਲੱਗੀ। ਉਸ ਨੂੰ ਵੀ ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ।

ਮੁਲਜ਼ਮ ਖਿਲਾਫ਼ ਪਹਿਲਾਂਣ ਵੀ ਦੋ ਕੇਸ ਦਰਜ, ਲੋਹੜੀ ਦੌਰਾਨ ਵੀ ਕਰ ਚੁੱਕਿਆ ਗੋਲੀਬਾਰੀ

ਡੀਸੀਪੀ ਨੇ ਕਿਹਾ ਕਿ ਪੁਲਿਸ ਨੇ ਬਹਾਦਰੀ ਦਿਖਾਉਂਦਿਆਂ ਮੌਕੇ ਤੇ ਹੀ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਨਿਖਿਲ ਦੇ ਕੋਲੋਂ 30 ਬੋਰ ਦਾ ਪਿਸਤੌਲ ਬਰਾਮਦ ਹੋਇਆ, ਜਿਸ ਨਾਲ ਉਸ ਨੇ ਕਰੀਬ ਪੰਜ ਤੋਂ ਛੇ ਫਾਇਰ ਕੀਤੇ ਸਨ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਨਿਖਿਲ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ, ਜਿਨ੍ਹਾਂ ‘ਚੋਂ ਇੱਕ ਮਾਮਲਾ ਲੋਹੜੀ ਦਿਹਾੜੇ ਤੇ ਗੋਲੀ ਚਲਾਉਣ ਨਾਲ ਸਬੰਧਤ ਹੈ। ਡੀਸੀਪੀ ਨੇ ਅੱਗੇ ਦੱਸਿਆ ਕਿ ਦੋ ਜਖ਼ਮੀ ਵਿਅਕਤੀਆਂ ਸੁਖਵਿੰਦਰ ਤੇ ਅੰਮ੍ਰਿਤਪਾਲ ਦੀ ਹਾਲਤ ‘ਚੋਂ ਇੱਕ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਮੁਲਜ਼ਮਾਂ ‘ਚ ਪੁਰਾਣੀ ਰੰਜਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਗੈਂਗ ਵਾਰ ਵਾਲਾ ਮਾਹੌਲ ਬਣਿਆ। ਪੁਲਿਸ ਨੇ ਸਾਰੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ।