ਤਰਨਤਾਰਨ ਦੇ ਪੱਟੀ 'ਚ ਦੁਕਾਨਦਾਰ ਦੇ ਕਤਲ ਦਾ ਮਾਮਲਾ, ਪਰਿਵਰਕ ਮੈਂਬਰਾਂ ਵੱਲੋਂ ਧਰਨਾ ਪ੍ਰਦਰਸ਼ਨ, ਸੂਬੇ ਦੀ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ | Shopkeeper Murder in Tarn Taran Family Portest against Law and order of Punjabi readfull Story in Punjabi Punjabi news - TV9 Punjabi

ਤਰਨਤਾਰਨ ਦੇ ਪੱਟੀ ‘ਚ ਦੁਕਾਨਦਾਰ ਦੇ ਕਤਲ ਦਾ ਮਾਮਲਾ, ਪਰਿਵਰਕ ਮੈਂਬਰਾਂ ਵੱਲੋਂ ਧਰਨਾ ਪ੍ਰਦਰਸ਼ਨ, ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਚੁੱਕੇ ਸਵਾਲ

Published: 

31 Jul 2024 19:20 PM

ਇਸ ਘਟਨਾ ਦੇ ਰੋਸ ਵਜੋਂ ਮ੍ਰਿਤਕ ਸ਼ੰਮੀ ਪੁਰੀ ਦੇ ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਕਤਲ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੱਟੀ ਦੇ ਕੂਲਾ ਚੋਂਕ ਵਿੱਚ ਧਰਨਾ ਦੇ ਕੇ ਆਵਾਜਾਈ ਬੰਦ ਕਰ ਦਿੱਤੀ।

ਤਰਨਤਾਰਨ ਦੇ ਪੱਟੀ ਚ ਦੁਕਾਨਦਾਰ ਦੇ ਕਤਲ ਦਾ ਮਾਮਲਾ, ਪਰਿਵਰਕ ਮੈਂਬਰਾਂ ਵੱਲੋਂ ਧਰਨਾ ਪ੍ਰਦਰਸ਼ਨ, ਸੂਬੇ ਦੀ ਕਾਨੂੰਨ ਵਿਵਸਥਾ ਤੇ ਚੁੱਕੇ ਸਵਾਲ
Follow Us On

ਤਰਨਤਾਰਨ ਦੇ ਪੱਟੀ ਵਿੱਚ ਬੀਤੇ ਦਿਨ ਨਿਹੰਗ ਸਿੰਘਾਂ ਵੱਲੋਂ ਕਿਰਪਾਨਾਂ ਨਾਲ ਵਿਆਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਵਿੱਚ ਮ੍ਰਿਤਕ ਵਿਅਕਤੀ ਦਾ ਮੁੰਡਾ ਅਤੇ ਭਰਾ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਪੈਸੇ ਦੇ ਲੈਣ- ਦੇਣ ਨੂੰ ਲੈ ਕੇ ਨਿਹੰਗਾਂ ਨੇ ਸ਼ੰਮੀ ਪੁਰੀ ‘ਤੇ ਹਮਲਾ ਕੀਤਾ। ਜੋਕਿ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਇਸ ਘਟਨਾ ਦੇ ਰੋਸ ਵਜੋਂ ਮ੍ਰਿਤਕ ਸ਼ੰਮੀ ਪੁਰੀ ਦੇ ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਕਤਲ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੱਟੀ ਦੇ ਕੂਲਾ ਚੋਂਕ ਵਿੱਚ ਧਰਨਾ ਦੇ ਕੇ ਆਵਾਜਾਈ ਬੰਦ ਕਰ ਦਿੱਤੀ।

ਇਸ ਧਰਨੇ ਵਿੱਚ ਖਡੂਰ ਸਹਿਬ ਤੋਂ ਸੰਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਵੀ ਪੁੱਜੇ। ਇਨ੍ਹਾਂ ਆਗਆਂ ਨੇ ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ‘ਤੇ ਪੰਜਾਬ ਸਰਕਾਰ ਕਰੜੀ ਹੱਥੀਂ ਲਿਆ।

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ ਸੀ

ਬੀਤੇ ਕੱਲ੍ਹ ਹੋਏ ਝਗੜੇ ਨੂੰ ਲੈ ਕੇ ਮ੍ਰਿਤਕ ਸ਼ੰਮੀ ਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹਮਲਾ ਹੋਇਆ ਹੈ। ਨਿਹੰਗ ਉਸ ਨੂੰ ਪੈਸ ਦੇਣ ਲੀ ਜੋਰ ਪਾ ਰਹੇ ਸਨ ਅਤੇ ਫੋਨ ‘ਤੇ ਧਮਕੀਆਂ ਦਿੰਦੇ ਸਨ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਇਸ ਤਰ੍ਹਾਂ ਨਾਲ ਆ ਕੇ ਹਮਲਾ ਕਰ ਦੇਣਗੇ। ਉਨ੍ਹਾਂ ਨੇ ਦੱਸਿਆ ਕਿ ਨਿਹੰਗਾ ਨੇ ਆਉਂਦੇ ਹੀ ਸ਼ੰਮੀ ਨਾਲ ਬਹਿਸ ਕਰਨਾ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਨਿਹੰਗਾਂ ਵੱਲੋਂ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਛੁੱਡਾਣ ਆਏ ਸ਼ੰਮੀ ਦੇ ਪੁੱਤਰ ਅਤੇ ਭਰਾ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ।

ਸ਼ੰਮੀ ਨੇ 1.75 ਲੱਖ ਰੁਪਏ ਦਾ ਕਰਜ਼ਾ ਲਿਆ ਸੀ

ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪੁੱਜੇ ਪੱਟੀ ਦੇ ਥਾਣਾ ਸਿਟੀ ਦੇ ਐਸਐਚਓ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਕੁਝ ਵਿਅਕਤੀਆਂ ਦਾ ਮ੍ਰਿਤਕ ਸ਼ੰਮੀ ਪੁਰੀ ਦੇ ਨਾਲ ਪਾਸਿਆਂ ਦੇ ਲੈਣ- ਦੇਣ ਦਾ ਮਾਮਲਾ ਦੀ। ਉਨ੍ਹਾਂ ਦੱਸਿਆ ਕਿ ਸ਼ੰਮੀ ਨੇ 1.75 ਲੱਖ ਰੁਪਏ ਉਨ੍ਹਾਂ ਤੋਂ ਕਰਜ਼ਾ ਲਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਨਿਹੰਗਾਂ ਦੇ ਰੂਪ ਵਿੱਚ ਕੁਝ ਵਿਅਕਤੀ ਆਏ ਅਤੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤੀ। ਜਿਸ ਵਿੱਚ ਪਰਿਵਾਰਕ ਮੈਂਬਰ ਵੀ ਜ਼ਖ਼ਮੀ ਹੋ ਗਏ। ਇਸ ਘਟਨਾ ਤੋਂ ਬਾਅਦ ਐਸਐਸਪੀ ਤਰਨਤਾਰਨ ਅਸ਼ਵਨੀ ਕਪੂਰ ਮੌਕੇ ‘ਤੇ ਪਹੰਚੇ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਸੂਬਾ ਸਰਕਾਰ ਅਤੇ ਪੁਲਿਸ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਤਰਨਤਾਰਨ ਚ ਨਿਹੰਗਾਂ ਨੇ ਘਰ ਵੜ ਕੇ ਕੀਤਾ ਵਿਅਕਤੀ ਦਾ ਕਤਲ, ਬਚਾਉਣ ਆਏ ਪੁੱਤਰ ਤੇ ਭਰਾ ਤੇ ਤਲਵਾਰਾਂ ਨਾਲ ਹਮਲਾ

Exit mobile version