Snake In Water Lake: ਖੂਬਸੂਰਤੀ ਲਈ ਬਣਾਈ ਸੀ ਲੇਕ ਹੁਣ ਬਣੀ ਸੱਪਾਂ ਦਾ 'ਘਰ', ਲੁਧਿਆਣਾ ਦੇ ਲੋਕ ਪਰੇਸ਼ਾਨ | ludhiana pors colony rajgarh snake in water lake know full in punjabi Punjabi news - TV9 Punjabi

Snake In Water Lake: ਖੂਬਸੂਰਤੀ ਲਈ ਬਣਾਈ ਸੀ ਲੇਕ ਹੁਣ ਬਣੀ ਸੱਪਾਂ ਦਾ ‘ਘਰ’, ਲੁਧਿਆਣਾ ਦੇ ਲੋਕ ਪਰੇਸ਼ਾਨ

Updated On: 

19 Sep 2024 17:30 PM

Snake In Water Lake: ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਕ ਵਿੱਚ ਸੱਪ ਘੁੰਮਦੇ ਰਹਿੰਦੇ ਹਨ। ਜਿਸ ਦੀਆਂ ਵੀਡੀਓ ਬਣਾਕੇ ਕਾਲੋਨੀ ਵਾਲਿਆਂ ਵੱਲੋਂ ਸ਼ੋਸਲ ਮੀਡੀਆ ਉੱਪਰ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਸਥਾਨਕ ਲੋਕਾਂ ਨੇ ਖ਼ਦਸਾ ਜ਼ਾਹਿਰ ਕੀਤਾ ਕਿ ਇਸ ਲੇਕ ਕੋਲ ਬੱਚੇ ਵੀ ਖੇਡਦੇ ਹਨ। ਜੇਕਰ ਸਮੇਂ ਸਿਰ ਕੋਈ ਧਿਆਨ ਨਾ ਦਿੱਤਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ।

Snake In Water Lake: ਖੂਬਸੂਰਤੀ ਲਈ ਬਣਾਈ ਸੀ ਲੇਕ ਹੁਣ ਬਣੀ ਸੱਪਾਂ ਦਾ ਘਰ, ਲੁਧਿਆਣਾ ਦੇ ਲੋਕ ਪਰੇਸ਼ਾਨ

ਖੂਬਸੂਰਤੀ ਲਈ ਬਣਾਈ ਸੀ ਲੇਕ ਹੁਣ ਬਣੀ ਸੱਪਾਂ ਦਾ ਅੱਡਾ, ਲੁਧਿਆਣਾ ਦੇ ਲੋਕ ਪਰੇਸ਼ਾਨ

Follow Us On

ਅਕਸਰ ਤੁਸੀਂ ਪਿੰਡਾਂ ਦੇ ਘਰਾਂ ਵਿੱਚ ਸੱਪਾਂ ਦੇ ਆਉਣ ਬਾਰੇ ਸੁਣਿਆ ਜਾਂ ਦੇਖਿਆ ਹੋਵੇਗਾ ਪਰ ਕੀ ਤੁਸੀਂ ਸ਼ਹਿਰਾਂ ਵਿੱਚ ਸੱਪਾਂ ਦੇ ਖੌਫ਼ ਬਾਰੇ ਸੁਣਿਆ ਹੈ। ਜੀ ਹਾਂ ਅੱਜ ਕੱਲ੍ਹ ਲੁਧਿਆਣਾ ਸ਼ਹਿਰ ਦੀ ਪੋਰਸ਼ ਕਲੋਨੀ ਸੱਪਾਂ ਨੂੰ ਲੈਕੇ ਚਰਚਾਵਾਂ ਵਿੱਚ ਹੈ। ਦਰਅਸਲ ਕਲੋਨੀ ਦੇ ਪ੍ਰਬੰਧਕਾਂ ਵੱਲੋਂ ਕਲੋਨੀ ਦੀ ਖੂਬਸੂਰਤੀ ਵਧਾਉਣ ਦੇ ਲਈ ਇੱਥੇ ਇੱਕ ਲੇਕ ਬਣਾਈ ਗਈ ਸੀ, ਪਰ ਇਸ ਲੇਕ ਦੀ ਪਿਛਲੇ ਦੋ ਸਾਲ ਤੋਂ ਕੋਈ ਸਫਾਈ ਨਹੀਂ ਹੋਈ ਜਿਸ ਕਰਕੇ ਇਹ ਹੁਣ ਸੱਪਾਂ ਅਤੇ ਮੱਛਰਾਂ ਦਾ ਟਿਕਾਣਾ ਬਣ ਗਈ ਹੈ। ਜਿਸ ਕਾਰਨ ਹੁਣ ਲੋਕ ਪ੍ਰੇਸ਼ਾਨ ਹੋ ਰਹੇ ਹਨ।

ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਕ ਵਿੱਚ ਸੱਪ ਘੁੰਮਦੇ ਰਹਿੰਦੇ ਹਨ। ਜਿਸ ਦੀਆਂ ਵੀਡੀਓ ਬਣਾਕੇ ਕਾਲੋਨੀ ਵਾਲਿਆਂ ਵੱਲੋਂ ਸ਼ੋਸਲ ਮੀਡੀਆ ਉੱਪਰ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਸਥਾਨਕ ਲੋਕਾਂ ਨੇ ਖ਼ਦਸਾ ਜ਼ਾਹਿਰ ਕੀਤਾ ਕਿ ਇਸ ਲੇਕ ਕੋਲ ਬੱਚੇ ਵੀ ਖੇਡਦੇ ਹਨ। ਜੇਕਰ ਸਮੇਂ ਸਿਰ ਕੋਈ ਧਿਆਨ ਨਾ ਦਿੱਤਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ।

ਪ੍ਰਬੰਧਕ ਨਹੀਂ ਦੇ ਰਹੇ ਕੋਈ ਧਿਆਨ

ਕਾਲੋਨੀ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਪ੍ਰਬੰਧਕ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਪ੍ਰਬੰਧਕ ਕੋਈ ਧਿਆਨ ਨਹੀਂ ਦੇ ਰਹੇ। ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਹਾਦਸਾ ਹੋ ਗਿਆ ਤਾਂ ਕੌਣ ਇਸ ਦਾ ਜ਼ਿੰਮੇਵਾਰ ਹੋਵੇਗਾ।

ਪੋਸ਼ ਇਲਾਕਾ ਕਹਿਕੇ ਵੇਚੇ ਗਏ ਸਨ ਮਕਾਨ

ਸਥਾਨਕ ਲੋਕਾਂ ਨੇ ਦੱਸਿਆ ਕਿ 2016 ਵਿੱਚ ਉਹਨਾਂ ਇਸ ਕਲੋਨੀ ਵਿੱਚ ਪਲਾਟ ਖਰੀਦਣ ਤੋਂ ਬਾਅਦ ਮਕਾਨ ਬਣਾਇਆ ਸੀ ਅਤੇ ਇਹ ਇਲਾਕਾ ਕਾਫੀ ਪੋਸ਼ ਹੋਣ ਦੀ ਗੱਲ ਕਹੀ ਸੀ। ਪਰ ਹੁਣ ਉਹ ਸਹੂਲਤਾਂ ਦੇ ਮਾਮਲੇ ਵਿੱਚ ਇਸ ਨੂੰ ਕਾਫ਼ੀ ਪੱਛੜਿਆ ਹੋਇਆ ਮਹਿਸੂਸ ਕਰ ਰਹੇ ਹਨ।

ਲੋਕਾਂ ਦੀ ਸਰਕਾਰ ਨੂੰ ਅਪੀਲ

ਕਾਲੋਨੀ ਦੇ ਰਹਿਣ ਵਾਲੇ ਲੋਕਾਂ ਨੇ ਲੁਧਿਆਣਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਸਬੰਧੀ ਕਾਰਵਾਈ ਕਰਨ ਤਾਂ ਜੋ ਕੋਈ ਹਾਦਸਾ ਵਾਪਰ ਤੋਂ ਬਚਾਅ ਰਹੇ। ਸਥਾਨਕ ਲੋਕਾਂ ਨੇ ਆਪਣੀ ਸਮੱਸਿਆ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਸਾਹਮਣੇ ਰੱਖਿਆ ਹੈ। ਕਾਲੋਨੀ ਦੇ ਲੋਕਾਂ ਨੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਈ ਮੇਲ ਰਾਹੀਂ ਸਾਰੇ ਮਾਮਲੇ ਦੀ ਜਾਣਕਾਰੀ ਅਤੇ ਸ਼ਿਕਾਇਤ ਭੇਜੀ ਹੈ।

Exit mobile version