ਰਾਜੌਰੀ 'ਚ ਸ਼ਹੀਦ ਹੋਇਆ ਪੰਜਾਬ ਦਾ ਗੱਭਰੂ, ਸਾਲ ਪਹਿਲਾਂ ਹੋਇਆ ਸੀ ਵਿਆਹ | Rupnagar baljit singh martyred in Rajouri know full in punjabi Punjabi news - TV9 Punjabi

ਰਾਜੌਰੀ ‘ਚ ਸ਼ਹੀਦ ਹੋਇਆ ਪੰਜਾਬ ਦਾ ਗੱਭਰੂ, ਸਾਲ ਪਹਿਲਾਂ ਹੋਇਆ ਸੀ ਵਿਆਹ

Updated On: 

19 Sep 2024 15:43 PM

ਸ਼ਹੀਦ ਬਲਜੀਤ ਸਿੰਘ ਦੇ ਪਿਤਾ ਸੰਤੋਖ ਸਿੰਘ ਦਾ ਕਰੀਬ ਇੱਕ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਸ਼ਹੀਦ ਦੇ ਚਚੇਰੇ ਭਰਾ ਸਰਬਜੀਤ ਡੂਮੇ ਵਾਲੇ ਨੇ ਦੱਸਿਆ ਕਿ ਉਹਨਾਂ ਦੀ ਬਲਜੀਤ ਸਿੰਘ ਨਾਲ ਇੱਕ ਦਿਨ ਪਹਿਲਾਂ ਗੱਲ ਹੋਈ ਸੀ। ਉਹਨਾਂ ਨੇ ਦੱਸਿਆ ਕਿ ਹੇਵੀ ਡਿਊਟੀ ਪੂਰੀ ਕਰਨ ਤੋਂ ਬਾਅਦ ਅਧਿਕਾਰੀਆਂ ਵੱਲੋਂ ਹਲਕੀ ਡਿਊਟੀ ਦੇਣ ਦੀ ਬਜਾਏ ਇਸ ਅਣਗੌਲੇ ਇਲਾਕੇ ਵਿੱਚ ਡਿਊਟੀ ਕਰਨ ਲਈ ਜ਼ੋਰ ਪਾਇਆ।

ਰਾਜੌਰੀ ਚ ਸ਼ਹੀਦ ਹੋਇਆ ਪੰਜਾਬ ਦਾ ਗੱਭਰੂ, ਸਾਲ ਪਹਿਲਾਂ ਹੋਇਆ ਸੀ ਵਿਆਹ

ਸੰਕੇਤਕ ਤਸਵੀਰ

Follow Us On

ਪੰਜਾਬ ਦੇ ਰੂਪਨਗਰ (ਰੋਪੜ) ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਝੱਜ ਦਾ ਰਹਿਣ ਵਾਲਾ ਫੌਜੀ ਬਲਜੀਤ ਸਿੰਘ ਮੰਗਲਵਾਰ ਨੂੰ ਰਾਜੌਰੀ ਸੈਕਟਰ ਵਿੱਚ ਸ਼ਹੀਦ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦ ਬਲਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਚਾਰ ਹੋਰ ਜਵਾਨ ਸਪੈਸ਼ਲ ਤਲਾਸ਼ੀ ਅਭਿਆਨ ਦੌਰਾਨ ਦੁਸ਼ਮਣਾਂ ਦੀ ਭਾਲ ਲਈ ਗਸ਼ਤ ‘ਤੇ ਸਨ।

ਪਰਿਵਾਰਕ ਮੈਂਬਰਾਂ ਅਨੁਸਾਰ ਸ਼ਹੀਦ ਬਲਜੀਤ ਸਿੰਘ ਫੋਰਸ ‘ਚ ਵਿਸ਼ੇਸ਼ ਗੱਡੀ ‘ਤੇ ਮਸ਼ੀਨ ਗੰਨ ‘ਤੇ ਡਿਊਟੀ ਨਿਭਾ ਰਿਹਾ ਸੀ। ਗਸ਼ਤ ਦੌਰਾਨ ਉਹਨਾਂ ਦਾ ਸਾਹਮਣਾ ਦੁਸ਼ਮਣਾਂ ਨਾਲ ਹੋ ਗਿਆ ਅਤੇ ਘਟਨਾ ਵਿੱਚ ਉਹਨਾਂ ਦੀ ਗੱਡੀ 200 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਈ। ਜਿਸ ‘ਚ ਬਲਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਲਜੀਤ ਦੇ 4 ਹੋਰ ਸਾਥੀ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।

ਫੌਜੀ ਅਧਿਕਾਰੀਆਂ ਨੇ ਦਿੱਤੀ ਸਲਾਮੀ

ਅੱਜ ਸਵੇਰੇ ਜਦੋਂ ਚੰਡੀ ਮੰਦਰ ਹੈੱਡ ਕੁਆਟਰ ਤੋਂ ਫੋਰਸ ਅਤੇ ਜਵਾਨਾਂ ਦੀ ਵਿਸ਼ੇਸ਼ ਟੁਕੜੀ ਸ਼ਹੀਦ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਪੁੱਜੀ ਤਾਂ ਪੂਰੇ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਦੀ ਅੰਤਿਮ ਯਾਤਰਾ ਨੂਰਪੁਰ ਬੇਦੀ ਤੋਂ ਉਨ੍ਹਾਂ ਦੇ ਪਿੰਡ ਨੂੰ ਗਈ। ਇਲਾਕੇ ਦੇ ਲੋਕਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਸ਼ਹੀਦ ਬਲਜੀਤ ਸਿੰਘ ਅਮਰ ਰਹੇ ਦੇ ਨਾਅਰੇ ਲਾਏ। ਫੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਸ਼ਹੀਦ ਨੂੰ ਅੰਤਿਮ ਸਲਾਮੀ ਦਿੱਤੀ।

ਆਪਣੇ ਚਚੇਰੇ ਭਰਾ ਨਾਲ ਕੀਤੀ ਗੱਲ

ਜਾਣਕਾਰੀ ਅਨੁਸਾਰ ਸ਼ਹੀਦ ਬਲਜੀਤ ਸਿੰਘ ਦੇ ਪਿਤਾ ਸੰਤੋਖ ਸਿੰਘ ਦਾ ਕਰੀਬ ਇੱਕ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਬਲਜੀਤ ਸਿੰਘ ਦੇ ਵਿਆਹ ਨੂੰ ਅਜੇ ਇਕ ਸਾਲ ਪੂਰਾ ਹੋਇਆ ਹੈ। ਉਹਨਾਂ ਦੀ ਪਤਨੀ ਅਮਨਦੀਪ ਕੌਰ ਵਿਆਹ ਤੋਂ ਬਾਅਦ ਵੀ ਪੜ੍ਹਾਈ ਕਰ ਰਹੀ ਸੀ।

ਸ਼ਹੀਦ ਦੇ ਚਚੇਰੇ ਭਰਾ ਸਰਬਜੀਤ ਡੂਮੇ ਵਾਲੇ ਨੇ ਦੱਸਿਆ ਕਿ ਉਹਨਾਂ ਦੀ ਬਲਜੀਤ ਸਿੰਘ ਨਾਲ ਇੱਕ ਦਿਨ ਪਹਿਲਾਂ ਗੱਲ ਹੋਈ ਸੀ। ਉਹਨਾਂ ਨੇ ਦੱਸਿਆ ਕਿ ਹੇਵੀ ਡਿਊਟੀ ਪੂਰੀ ਕਰਨ ਤੋਂ ਬਾਅਦ ਅਧਿਕਾਰੀਆਂ ਵੱਲੋਂ ਹਲਕੀ ਡਿਊਟੀ ਦੇਣ ਦੀ ਬਜਾਏ ਇਸ ਅਣਗੌਲੇ ਇਲਾਕੇ ਵਿੱਚ ਡਿਊਟੀ ਕਰਨ ਲਈ ਜ਼ੋਰ ਪਾਇਆ।

Exit mobile version