BMW Plant In Punjab: ਹੁਣ ਪੰਜਾਬ ਵਿੱਚ ਲੱਗੇਗਾ BMW ਦਾ ਪਲਾਂਟ, ਮੁੱਖਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ | BMW Plant In Punjab mandi gobindgarh ludhiana cm bhagwant mann know full in punjabi Punjabi news - TV9 Punjabi

BMW Plant In Punjab: ਹੁਣ ਪੰਜਾਬ ਵਿੱਚ ਲੱਗੇਗਾ BMW ਦਾ ਪਲਾਂਟ, ਮੁੱਖਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ

Updated On: 

19 Sep 2024 14:49 PM

BMW Plant In Punjab: ਮਾਨ ਸਰਕਾਰ ਦੀਆਂ ਸੂਬੇ ਵਿੱਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸਾਂ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ। ਦਰਅਸਲ ਹੁਣ ਪੰਜਾਬ ਦੀ ਧਰਤੀ ਤੇ ਲਗਜ਼ਰੀ ਕਾਰ BWM ਦੇ ਪੁਰਜੇ ਬਣਿਆ ਕਰਿਆ ਕਰਨਗੇ। ਇਸ ਦਾਅਵਾ ਮੁੱਖਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਹੈ।

BMW Plant In Punjab: ਹੁਣ ਪੰਜਾਬ ਵਿੱਚ ਲੱਗੇਗਾ BMW ਦਾ ਪਲਾਂਟ, ਮੁੱਖਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ

BMW Plant In Punjab: ਹੁਣ ਪੰਜਾਬ ਵਿੱਚ ਲੱਗੇਗਾ BMW ਦਾ ਪਲਾਂਟ, ਮੁੱਖਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ

Follow Us On

BMW Plant In Punjab: ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਇੱਕ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ਮੁਤਾਬਕ ਸਰਕਾਰ ਵੱਲੋਂ ਨਿਵੇਸ਼ ਲਿਆਉਣ ਦੀਆਂ ਕੋਸ਼ਿਸਾਂ ਰੰਗ ਲਿਆਈਆਂ ਹਨ। ਹੁਣ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਮਲਟੀਨੈਸ਼ਨਲ ਕੰਪਨੀ BMW ਆਪਣਾ ਪਲਾਂਟ ਲਗਾਉਣ ਜਾ ਰਹੀ ਹੈ। ਇਹ ਜਾਣਕਾਰੀ ਮੁੱਖਮੰਤਰੀ ਭਗਵੰਤ ਮਾਨ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ X ਤੋਂ ਸਾਂਝੀ ਕੀਤੀ ਹੈ।

ਮਲਟੀਨੈਸ਼ਨਲ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਇੱਕ ਵਫ਼ਦ ਮੁੱਖਮੰਤਰੀ ਭਗਵੰਤ ਮਾਨ ਨੂੰ ਮਿਲਿਆ। ਇਸ ਮੀਟਿੰਗ ਵਿੱਚ ਕੰਪਨੀ ਵੱਲੋਂ ਆਪਣਾ ਪਲਾਂਟ ਸਥਾਪਿਤ ਕਰਨ ਸਬੰਧੀ ਭਗਵਾਂ ਹੁੰਗਾਰਾ ਭਰਿਆ ਗਿਆ।

ਅਗਲੇ ਮਹੀਨੇੇ ਤੋਂ ਹੋਵੇਗੀ ਪਲਾਂਟ ਦੀ ਸ਼ੁਰੂਆਤ

ਪਲਾਂਟ ਦਾ ਉਦਘਾਟਨ ਅਗਲੇ ਮਹੀਨੇ ਹੋ ਜਾਵੇਗਾ। ਇਸ ਦਾ ਐਲਾਨ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਉਹਨਾਂ ਕਿਹਾ ਕਿ ਉਹ ਅਗਲੇ ਮਹੀਨੇ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਵਿਖੇ ਜਾਣਗੇ। ਜਿੱਥੇ ਉਹ ਇਸ ਪਲਾਂਟ ਦੀ ਸ਼ੁਰੂਆਤ ਕਰਨਗੇ।

ਨੌਜਵਾਨਾਂ ਲਈ ਪੈਦਾ ਹੋਣਗੇ ਰੁਜ਼ਗਾਰ ਦੇ ਮੌਕੇ- ਮਾਨ

ਮਲਟੀਨੈਸ਼ਨਲ ਕੰਪਨੀ BMW ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਮੁੱਖਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਕੰਪਨੀ ਦਾ ਪਲਾਂਟ ਲੱਗਣ ਨਾਲ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ। ਮੁੱਖਮੰਤਰੀ ਨੇ ਕਿਹਾ ਕਿ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਹਨਾਂ ਕਿਹਾ ਪੰਜਾਬ ਸਰਕਾਰ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਵਚਨਬੱਧ ਹੈ।

ਰੰਗਲੇ ਪੰਜਾਬ ਵੱਲ ਵਧਦੇ ਕਦਮ- ਮਾਨ

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਮੀਟਿੰਗ ਦੌਰਾਨ ਕੰਪਨੀ ਦੇ ਅਧਿਕਾਰੀਆਂ ਨੇ ਪੰਜਾਬ ਦੀ ਨਿਵੇਸ਼ ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਭਰੋਸਾ ਦਵਾਇਆ ਕਿ ਉਹ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਵਧ ਰਹੇ ਹਨ। ਉਹਨਾਂ ਦੀ ਸਰਕਾਰ ਪੰਜਾਬ ਵਿੱਚ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਲਿਆਉਣ ਲਈ ਕੰਮ ਕਰ ਰਹੀ ਹੈ।

Exit mobile version