ਗਿਆਨੀ ਹਰਪ੍ਰੀਤ ਸਿੰਘ ਨੇ ਸੱਭ ਤੋਂ ਪਹਿਲਾਂ ਲਈ SAD ਮੈਂਬਰਸ਼ਿਪ, 6 ਮਹੀਨ ਤੱਕ ਚੱਲਗੇ ਪ੍ਰਕੀਰਿਆ

tv9-punjabi
Updated On: 

18 Mar 2025 21:48 PM

ਕਮੇਟੀ ਦੇ 5 ਮੈਂਬਰਾਂ ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਢਾ ਤੇ ਬੀਬੀ ਸਤਵੰਤ ਕੌਰ ਮੌਜ਼ੂਦ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ 'ਚ ਨਵੀਂ ਭਰਤੀ ਸ਼ੁਰੂ ਕਰਨ ਦੇ ਹੁਕਮ ਮਿਲੇ ਹਨ। ਇਸ ਤਹਿਤ ਅੱਜ ਅਰਦਾਸ ਤੋਂ ਬਾਅਦ ਭਰਤੀ ਮੁਹਿੰਮ ਨੂੰ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਭਰਤੀ ਨੂੰ ਲੈ ਕੇ ਪੰਜਾਬ 'ਚ ਬਹੁਤ ਉਤਸ਼ਾਹ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਸੱਭ ਤੋਂ ਪਹਿਲਾਂ ਲਈ SAD ਮੈਂਬਰਸ਼ਿਪ, 6 ਮਹੀਨ ਤੱਕ ਚੱਲਗੇ ਪ੍ਰਕੀਰਿਆ
Follow Us On

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨੇ ਅੱਜ ਅਰਦਾਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (SAD) ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੈ। ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮਰਥਨ ‘ਚ ਆਏ ਹਨ ਅਤੇ ਉਨ੍ਹਾਂ ਪਹਿਲੀ ਰਸੀਦ ਪ੍ਰਾਪਤ ਕਰਕੇ ਮੈਂਬਰਸ਼ਿਪ ਪ੍ਰਾਪਤ ਕੀਤੀ ਹੈ।

ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਮੇਟੀ ਦੇ ਪੰਜਾਂ ਮੈਂਬਰਾਂ ਨੂੰ ਚਾਹ ਦਾ ਸੱਦਾ ਭੇਜਿਆ। ਸੱਦੇ ਪੱਤਰ ‘ਚ ਇਸ ਮੁੱਦੇ ‘ਤੇ ਚਰਚਾ ਕਰਨ ਦਾ ਵੀ ਜ਼ਿਕਰ ਹੈ।

ਕਮੇਟੀ ਦੇ 5 ਮੈਂਬਰਾਂ ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਢਾ ਤੇ ਬੀਬੀ ਸਤਵੰਤ ਕੌਰ ਮੌਜ਼ੂਦ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ ‘ਚ ਨਵੀਂ ਭਰਤੀ ਸ਼ੁਰੂ ਕਰਨ ਦੇ ਹੁਕਮ ਮਿਲੇ ਹਨ। ਇਸ ਤਹਿਤ ਅੱਜ ਅਰਦਾਸ ਤੋਂ ਬਾਅਦ ਭਰਤੀ ਮੁਹਿੰਮ ਨੂੰ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਭਰਤੀ ਨੂੰ ਲੈ ਕੇ ਪੰਜਾਬ ‘ਚ ਬਹੁਤ ਉਤਸ਼ਾਹ ਹੈ। ਇਸ ਨਾਲ 2027 ‘ਚ ਅਕਾਲੀ ਦਲ ਨੂੰ ਵੱਡੀ ਤਾਕਤ ਮਿਲੇਗੀ।

ਅਕਾਲੀ ਦਲ ਦੇ ਬਾਗ਼ੀ ਧੜੇ ਵੀ ਭਰਤੀ ਕਮੇਟੀ ਦੇ ਸਮਰਥਨ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਵਰਕਿੰਗ ਕਮੇਟੀ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਭਰਤੀ ਕਰ ਰਿਹਾ ਹੈ ਤਾਂ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਯਮਾਂ ਅਨੁਸਾਰ ਨਹੀਂ ਹੋ ਰਿਹਾ ਹੈ। ਭਰਤੀ ਕਮੇਟੀ ਮੈਂਬਰਸ਼ਿਪ ਮੁਹਿੰਮ ਚਲਾ ਰਹੀ ਹੈ, ਉਹ ਸਹੀ ਹੈ।

ਇਹ ਭਰਤੀ ਮੁਹਿੰਮ ਕਿਵੇਂ ਸ਼ੁਰੂ ਹੋਈ?

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਪਹਿਲੀ ਰਸੀਦ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਕੀਤੀ ਗਈ ਹੈ। ਇਹ ਭਰਤੀ ਆਧਾਰ ਕਾਰਡ ਤੇ ਰਿਕਾਰਡਾਂ ਨਾਲ ਪੂਰੀ ਤਰ੍ਹਾਂ ਸਾਫ਼-ਸੁਥਰੀ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਸੰਗਠਨਾਂ ਦੇ ਹਰੇਕ ਮੈਂਬਰ ਨੂੰ ਮਿਲਿਆ ਜਾਵੇਗਾ। ਇਹ ਭਰਤੀ ਮੁਹਿੰਮ ਅਗਲੇ 6 ਮਹੀਨਿਆਂ ਤੱਕ ਜਾਰੀ ਰਹੇਗੀ।