Farmer Protest Update: ਖਨੌਰੀ ਬਾਰਡਰ ਪੁਲਿਸ ਨੇ ਕਰਵਾਇਆ ਖਾਲੀ, ਸੰਭੂ ਬਾਰਡਰ ‘ਤੇ ਕਾਰਵਾਈ ਜਾਰੀ

tv9-punjabi
Updated On: 

21 Mar 2025 07:27 AM

Farmer Protest Update: ਬੁੱਧਵਾਰ ਦੁਪਹਿਰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਮੀਟਿੰਗ ਹੋਈ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੂੰ ਡਿਟੇਨ ਕਰ ਲਿਆ ਸੀ। ਇਸ ਤੋਂ ਬਾਅਦ ਪੁਲਿਸ ਦੇ ਵੱਡੇ ਅਧਿਕਾਰੀ ਖਨੌਰੀ ਪਹੁੰਚੇ ਹਨ, ਜੋ ਕਿਸਾਨਾਂ ਨੂੰ ਧਰਨਾ ਚੁੱਕਣ ਦੀ ਅਪੀਲ ਕਰ ਰਹੇ ਹਨ।

Farmer Protest Update: ਖਨੌਰੀ ਬਾਰਡਰ ਪੁਲਿਸ ਨੇ ਕਰਵਾਇਆ ਖਾਲੀ, ਸੰਭੂ ਬਾਰਡਰ ਤੇ ਕਾਰਵਾਈ ਜਾਰੀ

ਸ਼ੰਭੂ ਬਾਰਡਰ.

Follow Us On

Farmer Protest Update: ਬੁੱਧਵਾਰ ਦੁਪਹਿਰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਮੀਟਿੰਗ ਹੋਈ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੂੰ ਡਿਟੇਨ ਕਰ ਲਿਆ ਸੀ। ਇਸ ਤੋਂ ਬਾਅਦ ਪੁਲਿਸ ਦੇ ਵੱਡੇ ਅਧਿਕਾਰੀ ਖਨੌਰੀ ਪਹੁੰਚੇ ਹਨ, ਜੋ ਕਿਸਾਨਾਂ ਨੂੰ ਧਰਨਾ ਚੁੱਕਣ ਦੀ ਅਪੀਲ ਕਰ ਰਹੇ ਹਨ।

LIVE NEWS & UPDATES

The liveblog has ended.
  • 19 Mar 2025 11:29 PM (IST)

    300 ਕਿਸਾਨਾਂ ਨੂੰ ਵੀ ਹਿਰਾਸਤ ਵਿੱਚ ਲਿਆ

    ਖਨੌਰੀ ਸਰਹੱਦ ਤੋਂ ਲਗਭਗ 300 ਕਿਸਾਨ ਆਗੂਆਂ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਉੱਥੇ ਵੀ ਕਿਸਾਨਾਂ ਦੁਆਰਾ ਬਣਾਏ ਗਏ ਅਸਥਾਈ ਪਲੇਟਫਾਰਮਾਂ, ਠਹਿਰਨ ਲਈ ਬਣਾਏ ਗਏ ਸ਼ੈੱਡਾਂ ਅਤੇ ਟਰੈਕਟਰ ਟਰਾਲੀਆਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ।

  • 19 Mar 2025 09:23 PM (IST)

    ਸ਼ੰਭੂ ਸਰਹੱਦ ‘ਤੇ ਕਿਸਾਨਾਂ ਦੇ ਤੰਬੂਆਂ ਨੂੰ ਢਾਹ ਦਿੱਤਾ

    ਪੁਲਿਸ ਨੇ ਸ਼ੰਭੂ ਸਰਹੱਦ ‘ਤੇ ਕਿਸਾਨਾਂ ਦੁਆਰਾ ਲਗਾਏ ਗਏ ਤੰਬੂਆਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਹੈ। ਕਿਸਾਨਾਂ ਨੂੰ ਵੀ ਸਰਹੱਦ ਤੋਂ ਹਟਾਇਆ ਜਾ ਰਿਹਾ ਹੈ।

  • 19 Mar 2025 09:02 PM (IST)

    ਸ਼ੰਭੂ ਬਾਰਡਰ ‘ਤੇ ਪੁਲਿਸ ਦੀ ਕਾਰਵਾਈ

    ਪੰਜਾਬ ਪੁਲਿਸ ਦੇ ਡੀਆਈਜੀ ਮਨਦੀਪ ਸਿੱਧੂ ਖਨੌਰੀ ਸਰਹੱਦ ‘ਤੇ ਪਹੁੰਚੇ ਅਤੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਦੀ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਕੀ ਹੋਇਆ ਸੀ ਜਾਂ ਨਹੀਂ, ਪਰ ਹੁਣ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

  • 19 Mar 2025 08:47 PM (IST)

    ਸ਼ੰਭੂ ਸਰਹੱਦ ‘ਤੇ ਕਿਸਾਨਾਂ ਦੁਆਰਾ ਬਣਾਏ ਗਏ ਅਸਥਾਈ ਢਾਂਚੇ ਨੂੰ ਹਟਾਇਆ

    ਪੰਜਾਬ ਪੁਲਿਸ ਨੇ ਪੰਜਾਬ-ਹਰਿਆਣਾ ਸ਼ੰਭੂ ਸਰਹੱਦ ‘ਤੇ ਕਿਸਾਨਾਂ ਦੁਆਰਾ ਬਣਾਏ ਗਏ ਅਸਥਾਈ ਢਾਂਚੇ ਨੂੰ ਹਟਾਉਣ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ ਹੈ।

  • 19 Mar 2025 08:23 PM (IST)

    ਖਨੌਰੀ ਬਾਰਡਰ ਪੁਲਿਸ ਨੇ ਖਾਲੀ ਕਰਵਾਇਆ

    ਖਨੌਰੀ ਬਾਰਡਰ ਪੁਲਿਸ ਨੇ ਖਾਲੀ ਕਰਵਾਇਆ ਹੈ। ਇਸ ਦੇ ਨਾਲ ਸੰਭੂ ਬਾਰਡਰ ਨੂੰ ਖਾਲੀ ਕਾਰਵਾਉਣ ਦੀ ਕਾਰਵਾਈ ਜਾਰੀ ਹੈ।

  • 19 Mar 2025 08:10 PM (IST)

    ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਦਾ ਬਿਆਨ

    ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਦਾ ਬਿਆਨ ਆਇਆ ਹੈ। ਹਾਈਵੇਅ ਬੰਦ ਹੋਣ ਕਾਰਨ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਕਿਸਾਨਾਂ ਦੇ ਨਾਲ ਹੈ, ਸਾਡੀ ਸਰਕਾਰ ਹਮੇਸ਼ਾ ਕਿਸਾਨਾਂ ਦੇ ਸਮਰਥਨ ਵਿੱਚ ਰਹੀ ਹੈ। ਹਾਈਵੇਅ ਬੰਦ ਹੋਣ ਕਾਰਨ ਆਰਥਿਕ ਨੁਕਸਾਨ ਹੋਇਆ ਹੈ।

  • 19 Mar 2025 08:01 PM (IST)

    ਪੰਜਾਬ ਸਰਕਾਰ ਦੀ ਕਿਸਾਨਾਂ ਤੇ ਕਾਰਵਾਈ ਦੇ ਚਲਦਿਆਂ ਇੰਟਰਨੇਟ ਸੇਵਾ ਬੰਦ ਕੀਤੀਆਂ

    ਪਟਿਆਲਾ ਵਿੱਚ ਪੰਜਾਬ ਸਰਕਾਰ ਦੀ ਕਿਸਾਨਾਂ ਤੇ ਕਾਰਵਾਈ ਦੇ ਚਲਦਿਆਂ ਇੰਟਰਨੇਟ ਸੇਵਾ ਬੰਦ ਕੀਤੀਆਂ ਗਈਆਂ ਹਨ।

  • 19 Mar 2025 07:56 PM (IST)

    DIG ਵੱਲੋਂ ਕਿਸਾਨਾਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ

    DIG ਮਨਦੀਪ ਸਿੱਧੂ ਵੱਲੋਂ ਕਿਸਾਨਾਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਉਹ ਇੱਥੇ ਕਿਸਾਨਾਂ ਨਾਲ ਲੜਣ ਨਹੀਂ ਆਏ ਹਨ। ਪੁਲਿਸ ਕੋਲ 3 ਹਜ਼ਾਰ ਤੋਂ ਵੱਧ ਦੀ ਨਫਰੀ ਹੈ, ਜੇਕਰ ਕੋਈ ਸ਼ਰਾਰਤ ਕਰਦਾ ਹੈ ਤਾਂ ਐਕਸ਼ਨ ਲਿਆ ਜਾਵੇਗਾ।