ਵਿਧਾਨਸਭਾ ਜ਼ਿਮਨੀ ਚੋਣਾਂ ਲਈ SAD ਨੇ ਕੱਸੀ ਕਮਰ, ਹਰਸਿਮਰਤ ਦੇ ਹਵਾਲੇ ਗਿੱਦੜਬਾਹਾ | Shiromani akali dal election campaign committee vidhansabh bypoll Harsimrat kaur incharge of giddarbaha heera singh Gabria in punjabi Punjabi news - TV9 Punjabi

ਹਰਸਿਮਰਤ ਕੌਰ ਨੂੰ ਗਿੱਦੜਬਾਹਾ ਤਾਂ ਗਾਬੜੀਆ ਨੂੰ ਬਰਨਾਲਾ ਦੀ ਜ਼ਿੰਮੇਵਾਰੀ, ਵਿਧਾਨਸਭਾ ਜ਼ਿਮਨੀ ਚੋਣਾਂ ਲਈ ਅਕਾਲੀ ਦਲ ਨੇ ਕੱਸੀ ਕਮਰ

Updated On: 

04 Sep 2024 17:47 PM

Shiromani Akali Dal: 2012 ਤੋਂ ਪਹਿਲਾਂ ਗਿੱਦੜਬਾਹਾ ਸੀਟ ਤੇ ਅਕਾਲੀ ਦਲ ਦਾ ਕਬਜ਼ਾ ਹੋਇਆ ਕਰਦਾ ਸੀ। ਪਰ 2012 ਤੋਂ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਇੱਥੋਂ ਚੋਣ ਜਿੱਤਦੇ ਆ ਰਹੇ ਹਨ। 2017 ਵਿੱਚ ਰਾਜਾ ਵੜਿੰਗ ਨੇ ਅਕਾਲੀ ਦਲ ਆਗੂ ਰਹੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਹਰਾਇਆ ਸੀ। ਹੁਣ ਡਿੰਪੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਹਨ ਤਾਂ ਉਨ੍ਹਾਂ ਦੇ ਇੱਥੋਂ ਚੋਣ ਲੜਣ ਦੀ ਪੂਰੀ ਉਮੀਦ ਹੈ। ਉਹ ਕਾਂਗਰਸ ਅਤੇ ਅਕਾਲੀ ਦਲ ਲਈ ਵੱਡੀ ਚੁਣੌਤੀ ਬਣ ਸਕਦੇ ਹਨ।

ਹਰਸਿਮਰਤ ਕੌਰ ਨੂੰ ਗਿੱਦੜਬਾਹਾ ਤਾਂ ਗਾਬੜੀਆ ਨੂੰ ਬਰਨਾਲਾ ਦੀ ਜ਼ਿੰਮੇਵਾਰੀ, ਵਿਧਾਨਸਭਾ ਜ਼ਿਮਨੀ ਚੋਣਾਂ ਲਈ ਅਕਾਲੀ ਦਲ ਨੇ ਕੱਸੀ ਕਮਰ

ਸ਼੍ਰੋਮਣੀ ਅਕਾਲੀ ਦਲ ਮੀਟਿੰਗ ਦੀ ਪੁਰਾਣੀ ਤਸਵੀਰ

Follow Us On

ਸੀਨੀਅਰ ਆਗੂ ਹਰਮੀਤ ਸਿੰਘ ਡਿੰਪੀ ਢਿੱਲੋਂ ਦੇ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਲਈ ਨਵੇਂ ਸਿਰੇ ਤੋਂ ਜਿੰਮੇਦਾਰੀਆਂ ਸੌਂਪੀਆਂ ਹਨ। ਗਿੱਦੜਬਾਹਾ ਹਲਕੇ ਦੇ ਇੰਚਾਰਜ ਵੱਜੋਂ ਜਿੰਮੇਦਾਰੀ ਸਾਂਭ ਰਹੇ ਡਿੰਪੀ ਦੇ ਜਾਣ ਬਾਅਦਹੁਣ ਬਾਦਲ ਪਰਿਵਾਰ ਨੇ ਹੀ ਹਲਕੇ ਦੀ ਕਮਾਨ ਸੰਭਾਲ ਲਈ ਹੈ। ਪਾਰਟੀ ਦੀ ਕੈਂਪੇਨ ਕਮੇਟੀ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੋਰ ਬਾਦਲ ਨੂੰ ਗਿੱਦੜਬਾਹਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਦੀ ਕਮਾਨ ਸੌਂਪੀ ਹੈ।

ਉੱਧਰ, ਪਾਰਟੀ ਦੇ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ ਨੂੰ ਬਰਨਾਲਾ ਸ਼ਹਿਰੀ ਅਤੇ ਇਕਬਾਲ ਸਿੰਘ ਝੂੰਦਾਂ ਨੂੰ ਬਰਨਾਲਾ ਦਿਹਾਤੀ ਲਈ ਕੈਂਪੇਨ ਇੰਚਾਰਜ ਬਣਾਇਆ ਗਿਆ ਹੈ ਹੈ। ਇਹ ਆਦੇਸ਼ ਪਾਰਟੀ ਦੇ ਨਵੇੰ ਬਣਏ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਜਾਰੀ ਕੀਤੇ ਗਏ ਹਨ। ਇਸ ਹੁਕਮ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਡਾ.ਦਲਜੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ।

ਇਨ੍ਹਾਂ 4 ਸੀਟਾਂ ‘ਤੇ ਹੋਣੀਆਂ ਹਨ ਉਪ ਚੋਣਾਂ

ਡੇਰਾ ਬਾਬਾ ਨਾਨਕ (ਗੁਰਦਾਸਪੁਰ), ਚੱਬੇਵਾਲ (ਹੁਸ਼ਿਆਰਪੁਰ), ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਅਤੇ ਬਰਨਾਲਾ (ਸੰਗਰੂਰ) ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਕਿਉਂਕਿ ਇਨ੍ਹਾਂ ਚਾਰਾਂ ਸੀਟਾਂ ਦੇ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਕੇ ਲੋਕ ਸਭਾ ਮੈਂਬਰ ਬਣੇ ਹਨ। ਲੋਕਸਭਾ ਚੋਣ ਜਿੱਤਣ ਤੋਂ ਬਾਅਦ ਇਨ੍ਹਾਂ ਸਾਰੇ ਆਗੂਆਂ ਨੇ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਚਾਰਾਂ ਸੀਟਾਂ ‘ਤੇ ਕਿਸੇ ਵੀ ਸਮੇਂ ਚੋਣਾਂ ਹੋ ਸਕਦੀਆਂ ਹਨ। ਅਜਿਹੇ ‘ਚ ਕੋਈ ਵੀ ਪਾਰਟੀ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਇਸ ਦੌਰਾਨ ਆਪ ਆਗੂ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ, ਕਾਂਗਰਸ ਦੇ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ, ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਅਤੇ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਤੋਂ ਸੰਸਦ ਮੈਂਬਰ ਬਣੇ ਹਨ।

ਅਕਾਲੀ ਦਲ ਨੇ ਕੱਸੀ ਕਮਰ

ਗਿੱਦੜਬਾਹਾ ਸੀਟ ਬਾਦਲਾਂ ਦੀ ਪੁਰਾਣੀ ਸੀਟ ਹੈ। ਇਸ ‘ਚ ਸਿਰਫ ਕਾਂਗਰਸ 5 ਵਾਰ ਜਿੱਤ ਸਕੀ ਹੈ। ਇਸ ਤੋਂ ਇਲਾਵਾ ਇੱਥੋਂ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਇਸ ਹਲਕੇ ਦੀ ਕਮਾਨ ਵੀ ਹੁਣ ਬਾਦਲ ਪਰਿਵਾਰ ਹੀ ਸੰਭਾਲ ਰਿਹਾ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦਾ ਸੰਸਦੀ ਬੋਰਡ ਗਿੱਦੜਬਾਹਾ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਦਾ ਦੌਰਾ ਕਰ ਚੁੱਕਾ ਹੈ। ਨਾਲ ਹੀ ਸਾਰੇ ਸਰਕਲਾਂ ਦੀ ਸਥਿਤੀ ਬਾਰੇ ਫੀਡਬੈਕ ਲਈ ਗਈ ਹੈ।

Exit mobile version