ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

SGPC ਦਾ ਵਫ਼ਦ ਪਾਕਿ ਹਾਈ ਕਮਿਸ਼ਨ ਨੂੰ ਮਿਲਿਆ, ਵੱਧ ਤੋਂ ਵੱਧ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦੀ ਕੀਤੀ ਮੰਗ

ਸ਼੍ਰੋਮਣੀ ਕਮੇਟੀ ਦੇ ਵਫ਼ਦ ਵਿੱਚ ਮੁੱਖ ਸਕੱਤਰ ਤੇ ਮੈਂਬਰ ਸਰਦਾਰ ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸਕੱਤਰ ਸਰਦਾਰ ਪ੍ਰਤਾਪ ਸਿੰਘ ਅਤੇ ਮੀਤ ਸਕੱਤਰ ਸਰਦਾਰ ਜਸਵਿੰਦਰ ਸਿੰਘ ਜੱਸੀ ਸ਼ਾਮਲ ਸਨ। ਵਫ਼ਦ ਦੇ ਮੈਂਬਰਾਂ ਸਰਦਾਰ ਕੁਲਵੰਤ ਸਿੰਘ ਮੰਨਣ ਅਤੇ ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਕਮੇਟੀ ਤਰਫ਼ੋਂ ਪਾਕਿਸਤਾਨ ਵੱਲੋਂ ਭੇਜੀ ਗਈ ਸਿੱਖ ਸ਼ਰਧਾਲੂਆਂ ਦੀ ਸੂਚੀ ਵਿੱਚੋਂ ਵੱਡੀ ਗਿਣਤੀ ਵਿੱਚ ਨਾਮ ਹਟਾ ਦਿੱਤੇ ਗਏ ਹਨ।

SGPC ਦਾ ਵਫ਼ਦ ਪਾਕਿ ਹਾਈ ਕਮਿਸ਼ਨ ਨੂੰ ਮਿਲਿਆ, ਵੱਧ ਤੋਂ ਵੱਧ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦੀ ਕੀਤੀ ਮੰਗ
(Photo Credit: https://sgpc.net/)
Follow Us
lalit-sharma
| Published: 24 Jan 2025 19:32 PM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਇੱਕ ਵਫ਼ਦ ਨੇ ਦਿੱਲੀ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸਾਦ ਅਹਿਮਦ ਵੜੈਚ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਸੂਚੀ ਅਨੁਸਾਰ ਵੀਜ਼ੇ ਜਾਰੀ ਕਰਨ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਿੱਖ ਜਥੇ ਭੇਜਣ ਦੀ ਮੰਗ ਕੀਤੀ ਗਈ।

ਸ਼੍ਰੋਮਣੀ ਕਮੇਟੀ ਦੇ ਵਫ਼ਦ ਵਿੱਚ ਮੁੱਖ ਸਕੱਤਰ ਤੇ ਮੈਂਬਰ ਸਰਦਾਰ ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸਕੱਤਰ ਸਰਦਾਰ ਪ੍ਰਤਾਪ ਸਿੰਘ ਅਤੇ ਮੀਤ ਸਕੱਤਰ ਸਰਦਾਰ ਜਸਵਿੰਦਰ ਸਿੰਘ ਜੱਸੀ ਸ਼ਾਮਲ ਸਨ। ਵਫ਼ਦ ਦੇ ਮੈਂਬਰਾਂ ਸਰਦਾਰ ਕੁਲਵੰਤ ਸਿੰਘ ਮੰਨਣ ਅਤੇ ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਕਮੇਟੀ ਤਰਫ਼ੋਂ ਪਾਕਿਸਤਾਨ ਵੱਲੋਂ ਭੇਜੀ ਗਈ ਸਿੱਖ ਸ਼ਰਧਾਲੂਆਂ ਦੀ ਸੂਚੀ ਵਿੱਚੋਂ ਵੱਡੀ ਗਿਣਤੀ ਵਿੱਚ ਨਾਮ ਹਟਾ ਦਿੱਤੇ ਗਏ ਹਨ। ਇਸ ਸਬੰਧੀ ਉਨ੍ਹਾਂ ਪਾਕਿਸਤਾਨ ਹਾਈ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।

SGPC ਵਫ਼ਦ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਖਾਲਸਾ ਸਾਜਨਾ ਦਿਵਸ (ਵਿਸਾਖੀ), ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਜਥੇ ਭੇਜੇ ਜਾਂਦੇ ਹਨ। ਇਸ ਦੇ ਲਈ ਪੰਜਾਬ ਰਾਜ ਨੂੰ ਕ੍ਰਮਵਾਰ 1800, 600, 300 ਅਤੇ 1800 ਵੀਜ਼ੇ ਦਾ ਕੋਟਾ ਅਲਾਟ ਕੀਤਾ ਗਿਆ ਹੈ।

ਸ਼ਹੀਦੀ ਦਿਹਾੜੇ ‘ਤੇ ਜਥੇ ਭੇਜਣ ਦੀ ਮੰਗ

ਵਫ਼ਦ ਨੇ ਦੱਸਿਆ ਕਿ ਇਸ ਸਾਲ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ 30 ਮਈ 2025 (ਜੇਠ ਸੁਦੀ 4) ਨੂੰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦਿਹਾੜੇ ਲਈ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਜਾਣ।

ਵਫ਼ਦ ਨੇ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 2012 ਤੋਂ ਪ੍ਰਵਾਨ ਕੀਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਸਤਾ ਨਹੀਂ ਭੇਜਿਆ ਜਾ ਸਕਦਾ ਕਿਉਂਕਿ ਪਾਕਿਸਤਾਨ ਹਾਈ ਕਮਿਸ਼ਨ ਤਾਰੀਖਾਂ ਵਿੱਚ ਅੰਤਰ ਹੋਣ ਕਾਰਨ ਵੀਜ਼ਾ ਜਾਰੀ ਕਰਨ ਤੋਂ ਇਨਕਾਰ ਕਰਦਾ ਹੈ। ਇਸ ਨਾਲ ਭਾਰਤੀ ਸਿੱਖ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਅਪੀਲ

ਵਫ਼ਦ ਨੇ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਸਿੱਖ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਇਤਿਹਾਸਕ ਗੁਰਧਾਮਾਂ ਪ੍ਰਤੀ ਸ਼ਰਧਾ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਸੂਚੀ ਅਨੁਸਾਰ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਜਾਣ।

ਵਫ਼ਦ ਨੇ ਇਹ ਵੀ ਕਿਹਾ ਕਿ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਸਿੱਖ ਭਾਈਚਾਰੇ ਲਈ ਬੇਹੱਦ ਮਹੱਤਵਪੂਰਨ ਹੈ ਅਤੇ ਵੀਜ਼ਾ ਪ੍ਰਕਿਰਿਆ ਨੂੰ ਸਰਲ ਅਤੇ ਪਾਰਦਰਸ਼ੀ ਬਣਾਉਣ ਨਾਲ ਦੋਵਾਂ ਦੇਸ਼ਾਂ ਦਰਮਿਆਨ ਸੱਭਿਆਚਾਰਕ ਤੇ ਧਾਰਮਿਕ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਮਿਲੇਗੀ।

ਪੰਜਾਬ 'ਚ ਪਤੰਗ ਉਡਾਉਣ ਦਾ ਸੀਜ਼ਨ ਸ਼ੁਰੂ, ਪਰ ਕਰਦੇ ਹੋ ਇਹ ਹਰਕਤ ਤਾਂ ਹੋ ਸਕਦਾ ਹੈ Action
ਪੰਜਾਬ 'ਚ ਪਤੰਗ ਉਡਾਉਣ ਦਾ ਸੀਜ਼ਨ ਸ਼ੁਰੂ, ਪਰ ਕਰਦੇ ਹੋ ਇਹ ਹਰਕਤ ਤਾਂ ਹੋ ਸਕਦਾ ਹੈ Action...
ਕਪਿਲ ਸ਼ਰਮਾ ਨੂੰ ਮਿਲੀ ਧਮਕੀ ਭਰੀ ਈਮੇਲ ਵਿੱਚ ਕੀ ਲਿਖਿਆ ਹੈ?
ਕਪਿਲ ਸ਼ਰਮਾ ਨੂੰ ਮਿਲੀ ਧਮਕੀ ਭਰੀ ਈਮੇਲ ਵਿੱਚ ਕੀ ਲਿਖਿਆ ਹੈ?...
ਦਿੱਲੀ ਚੋਣਾਂ 'ਤੇ ਟੈਲੀਵਿਜ਼ਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਟਰਵਿਊ, ਰਾਤ ​​9 ਵਜੇ
ਦਿੱਲੀ ਚੋਣਾਂ 'ਤੇ ਟੈਲੀਵਿਜ਼ਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਟਰਵਿਊ, ਰਾਤ ​​9 ਵਜੇ...
ਭਾਜਪਾ ਪੰਜਾਬੀਆਂ ਤੋਂ ਨਫ਼ਰਤ ਕਰਦੀ ਹੈ- ਕੇਜਰੀਵਾਲ, ਟੀਵੀ ਦੇ ਇਤਿਹਾਸ ਵਿੱਚ ਪਹਿਲੀ ਵਾਰ, ਟੀਵੀ9 'ਤੇ 'ਅਰਵਿੰਦ ਆਰਮੀ'ਰਾਤ ​​9 ਵਜੇ
ਭਾਜਪਾ ਪੰਜਾਬੀਆਂ ਤੋਂ ਨਫ਼ਰਤ ਕਰਦੀ ਹੈ- ਕੇਜਰੀਵਾਲ, ਟੀਵੀ ਦੇ ਇਤਿਹਾਸ ਵਿੱਚ ਪਹਿਲੀ ਵਾਰ, ਟੀਵੀ9 'ਤੇ 'ਅਰਵਿੰਦ ਆਰਮੀ'ਰਾਤ ​​9 ਵਜੇ...
Delhi Election 2025: ਕੇਜਰੀਵਾਲ ਦਾ ਦਾਅਵਾ, ਜੇਕਰ ਤੁਸੀਂ ਭਾਜਪਾ ਨੂੰ ਵੋਟ ਪਾਓਗੇ ਤਾਂ ਤੁਸੀਂ ਦਿੱਲੀ ਵਿੱਚ ਨਹੀਂ ਰਹਿ ਸਕੋਗੇ
Delhi Election 2025: ਕੇਜਰੀਵਾਲ ਦਾ ਦਾਅਵਾ, ਜੇਕਰ ਤੁਸੀਂ ਭਾਜਪਾ ਨੂੰ ਵੋਟ ਪਾਓਗੇ ਤਾਂ ਤੁਸੀਂ ਦਿੱਲੀ ਵਿੱਚ ਨਹੀਂ ਰਹਿ ਸਕੋਗੇ...
Saif Ali Khan case: ਡਿਸਚਾਰਜ ਹੋਣ ਤੋਂ ਬਾਅਦ ਪਹਿਲੀ ਵਾਰ ਦਿਖਾਈ ਦਿੱਤੇ ਸੈਫ ਅਲੀ ਖਾਨ
Saif Ali Khan case: ਡਿਸਚਾਰਜ ਹੋਣ ਤੋਂ ਬਾਅਦ ਪਹਿਲੀ ਵਾਰ ਦਿਖਾਈ ਦਿੱਤੇ ਸੈਫ ਅਲੀ ਖਾਨ...
Kolkata RG Kar Hospital ਮਾਮਲੇ ਵਿੱਚ ਵੱਡਾ ਫੈਸਲਾ, ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ
Kolkata RG Kar Hospital ਮਾਮਲੇ ਵਿੱਚ ਵੱਡਾ ਫੈਸਲਾ, ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ...
ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ ਸ਼ੁਰੂ, ਦਲਜੀਤ ਚੀਮਾ ਨੇ ਦੱਸਿਆ ਚੋਣਾਂ ਲਈ ਕੀ ਹੈ ਪਲਾਨ ?
ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ ਸ਼ੁਰੂ, ਦਲਜੀਤ ਚੀਮਾ ਨੇ ਦੱਸਿਆ ਚੋਣਾਂ ਲਈ ਕੀ ਹੈ ਪਲਾਨ ?...
ਕਿਸਾਨ ਆਗੂ ਜਗਜੀਤ ਡੱਲੇਵਾਲ ਡਾਕਟਰੀ ਮਦਦ ਲੈਣ ਲਈ ਤਿਆਰ ਪਰ ਰੱਖੀ ਵੱਡੀ ਸ਼ਰਤ!
ਕਿਸਾਨ ਆਗੂ ਜਗਜੀਤ ਡੱਲੇਵਾਲ ਡਾਕਟਰੀ ਮਦਦ ਲੈਣ ਲਈ ਤਿਆਰ ਪਰ ਰੱਖੀ ਵੱਡੀ ਸ਼ਰਤ!...