Amritsar Blast: ਅੰਮ੍ਰਿਤਸਰ ਧਮਾਕੇ 'ਤੇ ਬੋਲੇ ਡੀਜੀਪੀ- ਸ਼ਰਾਰਤੀ ਅਨਸਰ ਦੀ ਹੈ ਹਰਕਤ, ਪਰ ਟੈਰਰ ਐਂਗਲ ਦੀ ਵੀ ਹੋਵੇਗੀ ਜਾਂਚ Punjabi news - TV9 Punjabi

Amritsar Blast: ਅੰਮ੍ਰਿਤਸਰ ਧਮਾਕੇ ‘ਤੇ ਬੋਲੇ ਡੀਜੀਪੀ- ਸ਼ਰਾਰਤੀ ਅਨਸਰ ਦੀ ਹੈ ਹਰਕਤ, ਪਰ ਟੈਰਰ ਐਂਗਲ ਦੀ ਵੀ ਹੋਵੇਗੀ ਜਾਂਚ

Updated On: 

08 May 2023 15:18 PM

Amritsar Blast: ਦਰਬਾਰ ਸਾਹਿਬ ਨੇੜੇ ਹੋਏ ਹਮਲੇ ਦੀ ਐੱਸਜੀਪੀਸੀ ਨੇ ਨਿੰਦਾ ਕੀਤਾ ਹੈ। ਕਮੇਟੀ ਦੇ ਸਕੱਤਰ ਨੇ ਕਿਹਾ ਕਿ ਲਗਾਤਾਰ ਹੋ ਰਹੇ ਹਮਲਿਆਂ ਤੋਂ ਇੰਝ ਲਗਦਾ ਹੈ ਜਿਵੇਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Follow Us On

ਅੰਮ੍ਰਿਤਸਰ। ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ (Heritage Path) ਨੇੜੇ ਹੋਏ ਧਮਾਕੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਸ਼ਰਾਰਤੀ ਅਨਸਰ ਦੀ ਸ਼ਰਾਰਤ ਹੈ ਜਿਸਦੀ ਕਾਰ ਪੁਲਿਸ ਇਸਦੀ ਟੈਰਰ ਐਂਗਲ ਤੋਂ ਜਾਂਚ ਕਰੇਗੀ।ਡੀਜੀਪੀ ਨੇ ਕਿਹਾ ਕਿ ਇਹ ਇੱਕ ਵਿਸਫੋਟਕ ਧਮਾਕਾ ਸੀ ਜਿਸਦਾ ਮੌਕੇ ਤੋਂ ਕੋਈ ਡੈਟੋਨੇਟਰ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਪੁਰੀ ਤਰ੍ਹਾਂ ਸਮਰਥ ਹੈ ਜਿਹੜੀ ਸੂਬੇ ਦੀ ਕਾਨੂੰਨ ਵਿਵਸਥਾ ਖਰਾਬ ਨਹੀਂ ਹੋਣ ਦੇਵੇਗੀ।

ਦੱਸ ਦੇਈਏ ਕਿ ਸ਼ਨੀਵਾਰ ਤੋਂ ਬਾਅਦ ਐਤਵਾਰ ਨੂੰ ਮੁੜ ਉਸੇ ਥਾਂ ਯਾਨੀਕੇ ਹਰਿਮੰਦਰ ਸਾਹਿਬ (Harmandir Sahib) ਨੇੜੇ ਵਿਰਾਸਤੀ ਮਾਰਗ ‘ਤੇ ਬਲਾਸਟ ਹੋਇਆ ਹੈ। ਸਵੇਰ ਦਾ ਸਮਾਂ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਧਮਾਕਾ ਉਸੇ ਥਾਂ ਦੇ ਨੇੜੇ ਹੋਇਆ ਜਿੱਥੇ ਸ਼ਨੀਵਾਰ ਦੇਰ ਰਾਤ ਇਹ ਘਟਨਾ ਵਾਪਰੀ ਸੀ। ਹੁਣ ਤੱਕ ਪੁਲਿਸ ਪਹਿਲੇ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੀ ਹੈ ਅਤੇ ਇਸ ਦੌਰਾਨ ਹੁਣ ਫਿਰ ਇਹ ਧਮਾਕਾ ਹੋਇਆ ਹੈ।

‘ਦੇਸੀ ਚੀਜ਼ ਨਾਲ ਤਿਆਰ ਕੀਤਾ ਗਿਆ ਸੀ ਇਹ ਛੋਟਾ ਬੰਬ’

ਹੈਰੀਟੇਜ ਸਟਰੀਟ ਵਿਖੇ ਹੋਏ ਦੂਜੇ ਧਮਾਕੇ ਸੰਬਧੀ ਡੀਜੀਪੀ ਪੰਜਾਬ ਦੇ ਅੰਮ੍ਰਿਤਸਰ ਦੋਰੇ ਤੋ ਬਾਅਦ ਕਮਿਸ਼ਨਰ ਅੰਮ੍ਰਿਤਸਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਪੁਲਿਸ ਹਰ ਪੱਖੋਂ ਜਾਂਚ ਜਾਂਚ ਕਰ ਰਹੀ ਹੈ। ਫਿਲਹਾਲ ਮੁਢਲੀ ਜਾਂਚ ਵਿੱਚ ਗਲ ਸਾਹਮਣੇ ਆਈ ਹੈ ਕਿ ਇਹ ਧਮਾਕਾ ਇਕ ਲੋਅ ਇੰਟੈਸਿਟੀ ਅਕਸਪਲੋਜਰ ਹੈ। ਨੌਨਿਹਾਲ ਸਿੰਘ ਨੇ ਦੱਸਿਆ ਕਿ ਜਿਸ ਚੀਜ ਨਾਲ ਧਮਾਕਾ ਕੀਤਾ ਗਿਆ ਹੈ। ਉਹ ਦੇਸ਼ੀ ਚੀਜ ਦੇ ਨਾਲ ਤਿਆਰ ਕਰਕੇ ਛੋਟਾ ਬੰਬ ਬਣਾਇਆ ਗਿਆ ਹੈ ਜਿਸਦੇ ਨਾਲ ਕੋਈ ਜ਼ਿਆਦਾ ਨੁਕਸਾਨ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਗਸ਼ਤ ਤੇਜ਼ ਕਰ ਦਿੱਤੀ ਹੈ।

ਮਾਹੌਲ ਖਰਾਬ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼-SGPC

ਅੰਮ੍ਰਿਤਸਰ ਪਿਛਲੇ ਦੋ ਦਿਨ ਤੋਂ ਲਗਾਤਾਰ ਹੋ ਰਹੇ ਧਮਾਕਿਆ ਨੂੰ ਲੈਕੇ ਸ਼੍ਰੌਮਣੀ ਕਮੇਟੀ ਦਾ ਬਿਆਨ ਆਇਆ ਸਾਹਮਣੇ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਪਿਛਲੇ ਦਿਨ ਦੇਰ ਰਾਤ ਸ਼ਨੀਵਾਰ ਨੂੰ ਸਾਰਾਗੜ੍ਹੀ ਪਾਰਕਿੰਗ ਦੇ ਕੋਲ਼ ਇੱਕ ਧਮਾਕਾ ਹੋਇਆ ਸੀ ਤੇ ਅੱਜ ਫ਼ਿਰ ਸਵੇਰੇ ਸਾਰਾਗੜ੍ਹੀ ਪਾਰਕਿੰਗ ਦੇ ਕੋਲ਼ ਧਮਾਕਾ ਹੋਇਆ। ਉਨਾਂ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰ ਨਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਫੋਰੈਂਸਿਕ ਵਿਭਾਗ ਜਾਂਚ ‘ਚ ਜੁਟਿਆ

ਬੀ.ਆਰ.ਅੰਬੇਦਕਰ ਦੇ ਬੁੱਤ ਤੋਂ ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਬੂਟੇ ਵਾਲਾ ਚੌਕ ਤੱਕ ਇੱਕ ਤਰਫਾ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਸ਼ੱਕੀ ਚੀਜ਼ਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਇਸ ਮਾਮਲੇ ਵਿੱਚ ਅਜੇ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ। 32 ਘੰਟਿਆਂ ‘ਚ ਦੂਜੇ ਧਮਾਕੇ ਅਤੇ ਇਸ ਦੇ ਪਿੱਛੇ ਦਾ ਕਾਰਨ ਪਤਾ ਨਾ ਲੱਗਣ ਕਾਰਨ ਚਿੰਤਾ ਵਧਦੀ ਜਾ ਰਹੀ ਹੈ।

ਸ਼ਨੀਵਾਰ ਨੂੰ ਹੋਏ ਧਮਾਕੇ ‘ਚ 6 ਸ਼ਰਧਾਲੂ ਹੋਏ ਸਨ ਜ਼ਖਮੀ

ਇਸ ਤੋਂ ਪਹਿਲਾਂ ਸ਼ਨੀਵਾਰ ਦੇਰ ਰਾਤ ਕਰੀਬ 12 ਵਜੇ ਹੈਰੀਟੇਜ ਸਟਰੀਟ ‘ਤੇ ਧਮਾਕਾ ਹੋਇਆ ਸੀ। ਇਸ ਧਮਾਕੇ ਕਾਰਨ ਸਾਰਾਗੜ੍ਹੀ ਪਾਰਕਿੰਗ ਵਿੱਚ ਖਿੜਕੀਆਂ ਦੇ ਸ਼ੀਸ਼ੇ ਟੁੱਟਣ ਕਾਰਨ 5 ਤੋਂ 6 ਸ਼ਰਧਾਲੂ ਜ਼ਖ਼ਮੀ ਹੋ ਗਏ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੂੰ ਮੌਕੇ ਤੋਂ ਕਰੀਬ 3-4 ਸ਼ੱਕੀ ਟੁਕੜੇ ਮਿਲੇ ਹਨ। ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।

ਜਾਂਚ ਸ਼ੁਰੂ ਹੋਈ ਤਾਂ ਪੁਲਿਸ ਤੱਥ ਬਦਲੇ

ਪੁਲਿਸ ਪਹਿਲਾਂ ਹਾਦਸੇ ਦਾ ਕਾਰਨ ਨੇੜਲੇ ਇੱਕ ਰੈਸਟੋਰੈਂਟ ਵਿੱਚ ਲੱਗੀ ਚਿਮਨੀ ਵਿੱਚ ਧਮਾਕਾ ਹੋਣ ਦਾ ਹਵਾਲਾ ਦੇ ਰਹੀ ਸੀ ਪਰ ਜਦੋਂ ਸਵੇਰੇ ਤਫ਼ਤੀਸ਼ ਸ਼ੁਰੂ ਹੋਈ ਤਾਂ ਪੁਲਿਸ ਦੇ ਤੱਥ ਹੀ ਬਦਲ ਗਏ। ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਇਹ ਘਟਨਾ ਚਿਮਨੀ ਧਮਾਕੇ ਕਾਰਨ ਨਹੀਂ ਵਾਪਰੀ। ਕੁੱਝ ਸ਼ੱਕੀ ਵਸਤੂਆਂ ਮਿਲੀਆਂ, ਜਿਨ੍ਹਾਂ ਨੂੰ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਨੇ ਕਬਜ਼ੇ ਵਿਚ ਲੈ ਲਿਆ ਹੈ।

ਧਮਾਕੇ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋਏ

ਸ਼ਨੀਵਾਰ ਰਾਤ ਹੋਏ ਧਮਾਕੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੂਰੇ ਦਿਨ ਦੀ ਮਿਹਨਤ ਤੋਂ ਬਾਅਦ ਪੁਲਿਸ ਨੂੰ ਸਿਰਫ਼ ਇੱਕ ਸੀਸੀਟੀਵੀ ਮਿਲਿਆ, ਉਹ ਵੀ ਦੂਰੋਂ। ਜਿਸ ਤੋਂ ਸਪੱਸ਼ਟ ਹੈ ਕਿ ਇਹ ਚਿਮਨੀ ਦਾ ਧਮਾਕਾ ਨਹੀਂ ਹੈ, ਸਗੋਂ ਜ਼ਮੀਨ ‘ਤੇ ਧਮਾਕਾ ਹੋਇਆ ਹੈ ਅਤੇ ਅੱਗ ਵੀ ਇਸ ਤੋਂ ਨਿਕਲੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version