ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਸੰਗਰੂਰ ਪੁਲਿਸ ਵੱਲੋਂ ਵਿਸ਼ੇਸ਼ ਸਮਾਗਮ

Updated On: 

07 Feb 2023 17:30 PM

ਸਪੋਰਟਸ ਕਲੱਬ ਪੁਲਿਸ ਲਾਇਨ ਸੰਗਰੂਰ ਦੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਪੁਲਿਸ ਵੱਲੋਂ ਕਰਵਾਇਆ ਵਿਸ਼ੇਸ਼ ਸਮਾਗਮ ਗਿਆ, ਜਿਸ ਵਿੱਚ ਸਪੈਸ਼ਲ ਡੀਜੀਪੀ ਕਮਿਉਨਿਟੀ ਅਫੇਅਰਸ ਡਿਵੀਜਨ ਅਤੇ ਮਹਿਲਾ ਮਾਮਲੇ ਗੁਰਪ੍ਰੀਤ ਕੌਰ ਦਿਓ ਵੱਲੋਂ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਅਪਰਾਧਾਂ ਦੀ ਸਮੀਖਿਆ ਕੀਤੀ ਗਈ।

ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਸੰਗਰੂਰ ਪੁਲਿਸ ਵੱਲੋਂ ਵਿਸ਼ੇਸ਼ ਸਮਾਗਮ
Follow Us On

ਸੰਗਰੂਰ, ਸਪੋਰਟਸ ਕਲੱਬ ਪੁਲਿਸ ਲਾਇਨ ਸੰਗਰੂਰ ਦੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਸੰਗਰੂਰ ਪੁਲਿਸ ਵੱਲੋਂ ਇੱਕ ਖਾਸ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਪੈਸ਼ਲ ਡੀਜੀਪੀ ਕਮਿਉਨਿਟੀ ਅਫੇਅਰ ਵਲੋਂ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਅਪਰਾਧਾਂ ਦੀ ਸਮੀਖਿਆ ਕੀਤੀ। ਐਸਐਸਪੀ ਸੰਗਰੂਰ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਸਪੋਰਟਸ ਕਲੱਬ ਵਿੱਚ ਕਬੱਡੀ, ਸਕੇਟਿੰਗ, ਬਾਕਸਿੰਗ, ਅਥਲੈਟਿਕਸ, ਵਾਲੀਬਾਲ ਅਤੇ ਤੈਰਾਕੀ ਨਾਲ ਸਬੰਧਤ ਕਰੀਬ 250 ਬੱਚੇ ਤਿਆਰੀ ਕਰਦੇ ਹਨ। ਇਨ੍ਹਾਂ ਬੱਚਿਆਂ ਵੱਲੋਂ ਸਾਲ 2022 ਦੌਰਾਨ ਤੈਰਾਕੀ ਵਿੱਚੋਂ 237 ਮੈਡਲ, ਅਥਲੈਟਿਕਸ ਵਿੱਚੋਂ 50 ਮੈਡਲ, ਕਬੱਡੀ ਵਿੱਚੋਂ 35 ਮੈਡਲ, ਸਕੇਟਿੰਗ ਵਿੱਚੋਂ 178 ਮੈਡਲ, ਬਾਕਸਿੰਗ ਵਿੱਚੋਂ 43 ਮੈਡਲ, ਵਾਲੀਬਾਲ ਵਿੱਚੋਂ 16 ਮੈਡਲ, ਕੁੱਲ 559 ਮੈਡਲ ਹਾਸਲ ਕੀਤੇ ਗਏ ਹਨ।

ਹੋਣਹਾਰਾਂ ਦੀ ਹੌਂਸਲਾ ਅਫਜਾਈ

ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਪੁਲਿਸ ਲਾਇਨ ਸੰਗਰੂਰ ਵਿਖੇ ਸਮਾਗਮ ਰੱਖਿਆ ਗਿਆ ਸੀ। ਸਮਾਗਮ ਚ ਪੁਲਿਸ ਸਪੋਰਟਸ ਕਲੱਬ ਪੁਲਿਸ ਲਾਇਨ ਸੰਗਰੂਰ ਵਿਖੇ ਪ੍ਰੈਕਟਿਸ ਕਰ ਰਹੇ ਹੋਣਹਾਰ ਅਤੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ।ਉਹਨਾਂ ਦੀਆਂ ਖੇਡਾਂ ਵਿੱਚ ਉੱਪਲਬਧੀਆਂ ਹੋਣ ਕਰਕੇ ਹੌਸਲਾਂ ਅਫਜ਼ਾਈ ਲਈ ਸਾਂਝ ਕੇਂਦਰ ਦੇ ਫੈਸੀਲੀਟੇਸ਼ਨ ਚਾਰਜਾਂ ਵਿੱਚੋਂ 120 ਟਰੈਕ ਸੂਟ, ਟੀ-ਸ਼ਰਟਾਂ ਅਤੇ ਸਪੋਰਟਸ ਬੂਟ ਵੀ ਵੰਡੇ ਗਏ।

ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਅਪਰਾਧਾਂ ਦੀ ਸਮੀਖਿਆ

ਸਪੈਸ਼ਲ ਡੀਜੀਪੀ ਕਮਿਉਨਿਟੀ ਅਫੇਅਰਸ ਡਿਵੀਜਨ ਅਤੇ ਮਹਿਲਾ ਮਾਮਲੇ ਗੁਰਪ੍ਰੀਤ ਕੌਰ ਦਿਓ ਵੱਲੋਂ ਸਮਾਗਮ ਤੋਂ ਬਾਅਦ ਮੀਟਿੰਗ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਡੀਸੀਪੀਓ ਜਸਵੀਰ ਸਿੰਘ, ਕਪਤਾਨ ਪੁਲਿਸ (ਪੀ.ਬੀ.ਆਈ) ਸੰਗਰੂਰ ਮਨਪ੍ਰੀਤ ਸਿੰਘ, ਗਜ਼ਟਿਡ ਅਫਸਰਾਨ, ਇੰਚਾਰਜ ਸਾਂਝ ਕੇਂਦਰਾਂ, ਇੰਚਾਰਜ ਮਹਿਲਾ ਪੁਲਿਸ ਥਾਣਾ ਅਤੇ ਪੰਜਾਬ ਪੁਲਿਸ ਮਹਿਲਾ ਮਿੱਤਰ ਨੇ ਭਾਗ ਲਿਆ। ਇਸ ਮੌਕੇ ਉਨ੍ਹਾਂ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਅਪਰਾਧਾਂ ਦੀ ਸਮੀਖਿਆ ਕਰਦੇ ਹੋਏ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਮਹਿਲਾ ਮਿੱਤਰ ਲੜਕੀਆਂ ਨੂੰ ਥਾਣੇ ਵਿੱਚ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਦਰਖਾਸਤਾਂ ਦਾ ਨਿਪਟਾਰਾ ਸਮੇਂ ਸਿਰ ਕਰਨ ਅਤੇ ਕਾਨੂੰਨ ਅਨੁਸਾਰ ਬਣਦਾ ਇਨਸਾਫ ਦੇਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਅਪਰਾਧਾਂ ਵਾਲੇ ਮੁਕੱਦਮਿਆਂ ਦਾ ਨਿਪਟਾਰਾ ਖਾਸ ਧਿਆਨ ਦੇ ਕੇ ਤਫਤੀਸ਼ ਕਾਨੂੰਨ ਅਨੁਸਾਰ ਦਰਸਾਏ ਗਏ ਸਮੇਂ ਵਿੱਚ ਕਰਨੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਸਾਂਝ ਕੇਂਦਰਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਨੂੰ ਸਮੇਂ ਸਿਰ ਦੇਣ ਲਈ ਪੰਜਾਬ ਟਰਾਂਸਪੇਰੈਂਸੀ ਅਤੇ ਅਕਾਉਂਟੇਬਿਲਿਟੀ ਐਕਟ 2018 ਨੂੰ ਇੰਨ-ਬਿੰਨ ਲਾਗੂ ਕਰਨ ਦੀ ਹਦਾਇਤ ਜਾਰੀ ਕੀਤੀ।