ਸੰਗਰੂਰ ‘ਚ ਗਲਤ ਗੁਲੂਕੋਜ਼ ਲਗਾਉਣ ਕਾਰਨ ਵਿਗੜੀ ਮਰੀਜ਼ਾਂ ਦੀ ਹਾਲਾਤ, ਸਿਵਲ ਹਸਪਤਾਲ ਦੀ ਵੱਡੀ ਲਾਹਪ੍ਰਵਾਹੀ

r-n-kansal-sangrur
Updated On: 

14 Mar 2025 16:53 PM

ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਵੱਡੀ ਲਾਹਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਏ ਹਨ ਕਿ ਮੈਡੀਕਲ ਸਟਾਫ ਨੇ ਲਗਭਗ 15 ਗਰਭਵਤੀ ਔਰਤਾਂ ਨੂੰ ਗਲਤ ਗਲੂਕੋਜ਼ ਲਗਾ ਦਿੱਤਾ। ਓਧਰ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਔਰਤ ਦੀ ਹਾਲਤ ਗੰਭੀਰ ਹੈ, ਜਦੋਂ ਕਿ ਬਾਕੀਆਂ ਦੀ ਸਿਹਤ ਠੀਕ ਹੋ ਰਹੀ ਹੈ।

ਸੰਗਰੂਰ ਚ ਗਲਤ ਗੁਲੂਕੋਜ਼ ਲਗਾਉਣ ਕਾਰਨ ਵਿਗੜੀ ਮਰੀਜ਼ਾਂ ਦੀ ਹਾਲਾਤ, ਸਿਵਲ ਹਸਪਤਾਲ ਦੀ ਵੱਡੀ ਲਾਹਪ੍ਰਵਾਹੀ
Follow Us On

ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਵੱਡੀ ਲਾਹਪ੍ਰਵਾਹੀ ਸਾਹਮਣੇ ਆਈ ਹੈ। ਜਿੱਥੇ ਮੈਡੀਕਲ ਸਟਾਫ ਉੱਪਰ ਗਰਭਪਤੀ ਔਰਤਾਂ ਨੂੰ ਗਲਤ ਗੁਲੂਕੋਜ਼ ਲਗਾਉਣ ਦੇ ਇਲਜ਼ਾਮ ਲੱਗੇ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਗਾਈਨੀ ਵਿਭਾਗ ਵਿੱਚ 15 ਦੇ ਲਗਭਗ ਗਰਭਪਤੀ ਔਰਤਾਂ ਇਨਫੈਕਟਡ ਹੋ ਗਈਆਂ। ਜਿਸ ਤੋਂ ਬਾਅਦ ਮਰੀਜ਼ਾਂ ਨੂੰ ਐਮਰਜਸੀ ਹਾਲਾਤਾਂ ਵਿੱਚ ਆਕਸੀਜਨ ਸਪੋਰਟ ਦਿੱਤਾ ਗਿਆ।

ਹਾਲਾਂਕਿ ਹਸਪਤਾਲ ਦੇ ਐਸਐਮਓ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ 15 ਦੇ ਲਗਭਗ ਔਰਤਾਂ ਗੁਲੂਕੋਜ਼ ਤੋਂ ਪ੍ਰਭਾਵਿਤ ਹੋਈਆਂ ਹਨ। ਉਹਨਾਂ ਨੇ ਦਾਅਵਾ ਕੀਤਾ ਹੈ ਕਿ 15 ਦੇ ਵਿੱਚੋਂ ਇੱਕ ਮਰੀਜ਼ ਦੀ ਹਾਲਾਤ ਨਾਜ਼ੁਕ ਹੈ ਜਦੋਂ ਕਿ ਬਾਕੀ ਮਹਿਲਾਵਾਂ ਦੀ ਰਿਕਾਵਰੀ ਹੋ ਗਈ ਹੈ।

ਪੀੜਤਾਂ ਦੇ ਪਰਿਵਾਰ ਨੇ ਚੁੱਕੇ ਸਵਾਲ

ਜਦੋਂ ਕਿ ਪੀੜਤ ਮਹਿਲਾਵਾਂ ਦੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਉੱਪਰ ਸਵਾਲ ਚੁੱਕੇ ਹਨ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਗਰਭਪਤੀ ਔਰਤਾਂ ਨੂੰ ਆਕਸਜੀਨ ਲਗਾ ਕੇ ਰੱਖਿਆ ਗਿਆ ਹੈ। ਇੱਕ ਔਰਤ ਦੇ ਪਰਿਵਾਰਿਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਧੀ ਬੱਚੇ ਨੂੰ ਜਨਮ ਦੇ ਚੁੱਕੀ ਸੀ ਅਤੇ ਅਗਲੇ ਦਿਨ ਤੱਕ ਉਹ ਠੀਕ ਸੀ। ਪਰ ਮੈਡੀਕਲ ਸਟਾਫ ਵੱਲੋਂ ਗਲਤ ਗੁਲੂਕੋਜ਼ ਲਗਾਉਣ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਇਸ ਘਟਨਾ ਤੋਂ ਬਾਅਦ ਮਹਿਲਾਵਾਂ ਦੇ ਪਰਿਵਾਰਿਕ ਮੈਂਬਰ ਡਰੇ ਹੋਏ ਹਨ।

ਕੀ ਖ਼ਰਾਬ ਸੀ ਗੁਲੂਕੋਜ਼ ?

ਸੰਗਰੂਰ ਹਸਪਤਾਲ ਦੇ ਐਸਐਮਓ ਡਾਕਟਰ ਬਲਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਗੁਲੂਕੋਜ਼ ਸਹੀ ਸਨ। ਉਹਨਾਂ ਕਿਹਾ ਕਿ ਹਜ਼ਾਰਾਂ ਬੋਤਲਾਂ ਰੋਜ ਗੁਲੂਕੋਜ਼ ਦੀ ਵਰਤੋਂ ਹੁੰਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਗੁਲੂਕੋਜ਼ ਦੇ ਐਕਸਪਾਇਰੀ ਹੋਣ ਦੀ ਸੰਭਾਵਨਾ ਨਹੀਂ ਹੈ।

ਐਕਸ਼ਨ ਮੋਡ ਵਿੱਚ ਸਿਹਤ ਮੰਤਰੀ ਪੰਜਾਬ, ਦੋਸ਼ੀਆਂ ‘ਤੇ ਹੋਵੇਗੀ ਕਾਰਵਾਈ

ਸੰਗਰੂਰ ਸਿਵਲ ਹਸਪਤਾਲ ਵਿੱਚ ਭਰਤੀ ਮਰੀਜ਼ਾਂ ‘ਤੇ ਬੋਲਦਿਆਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ ਭਰਤੀ 15 ਮਰੀਜ਼ਾਂ ਨੂੰ ਰਿਐਕਸ਼ਨ ਹੋਇਆ ਹੈ। ਐਕਸ਼ਨ ਲੈਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਭਰ ਵਿੱਚ ਰੀਐਕਟਿਵ ਦਵਾਈਆਂ ਦੇ ਬੈਚ ਡਰਾਅ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਬੈਚ ਦੀ ਜਾਂਚ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।