ਸੰਗਰੂਰ: ਹਿੰਦੂ ਪਰਿਵਾਰ ਨੇ ਆਪਣੀ ਜਗ੍ਹਾ ‘ਚ ਬਣਾਈ ਮਸਜਿਦ, ਪਿੰਡ ਦੇ ਮੁਸਲਮਾਨਾਂ ਨੂੰ ਦਿੱਤਾ ਤੋਹਫ਼ਾ

Published: 

13 Feb 2026 15:44 PM IST

Sangrur Hindu family builds mosque: ਸੰਗਰੂਰ ਦੇ ਪਿੰਡ ਪੁੰਨੇਵਾਲ ਵਿੱਚ ਇੱਕ ਹਿੰਦੂ ਪੰਡਿਤ ਪਰਿਵਾਰ ਨੇ ਪਿੰਡ ਦੇ ਮੁਸਲਮਾਨਾਂ ਨੂੰ ਆਪਣੀ ਜਗ੍ਹਾ ਵਿੱਚ ਮਸਜਿਦ ਬਣਾ ਕੇ ਤੋਹਫੇ ਵਿੱਚ ਦਿੱਤੀ। ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਇਸ ਮਸਜਿਦ ਦਾ ਉਦਘਾਟਨ ਕੀਤਾ ਗਿਆ। ਪੰਡਿਤ ਵਿਜੇ ਕੁਮਾਰ ਜੀ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਮਸਜਿਦ ਬਣ ਕੇ ਤਿਆਰ ਹੋ ਗਈ ਹੈ ਅਤੇ ਹੁਣ ਸਾਡੇ ਪਿੰਡ ਦੇ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਦੇ ਲਈ ਦੂਸਰੇ ਪਿੰਡ ਨਹੀਂ ਜਾਣਾ ਪਏਗਾ।

ਸੰਗਰੂਰ: ਹਿੰਦੂ ਪਰਿਵਾਰ ਨੇ ਆਪਣੀ ਜਗ੍ਹਾ ਚ ਬਣਾਈ ਮਸਜਿਦ, ਪਿੰਡ ਦੇ ਮੁਸਲਮਾਨਾਂ ਨੂੰ ਦਿੱਤਾ ਤੋਹਫ਼ਾ
Follow Us On

ਜ਼ਿਲ੍ਹਾ ਸੰਗਰੂਰ ਆਏ ਦਿਨ ਸੁਰੱਖੀਆਂ ਵਿੱਚ ਰਹਿੰਦਾ ਹੈ, ਪਰ ਇਸ ਵਾਰ ਸੰਗਰੂਰ ਦੇ ਪਿੰਡ ਧੁੰਨੇਵਾਲ ਦੇ ਹਿੰਦੂ ਪਰਿਵਾਰਾਂ ਨੇ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਪਿੰਡ ਦੇਇੱਕ ਹਿੰਦੂ ਪੰਡਿਤ ਪਰਿਵਾਰ ਨੇ ਪਿੰਡ ਦੇ ਮੁਸਲਮਾਨਾਂ ਨੂੰ ਆਪਣੀ ਜਗ੍ਹਾ ‘ਚ ਮਸਜਿਦ ਬਣਾ ਕੇ ਤੋਹਫੇ ਵਿਚ ਦਿੱਤੀ। ਇਸ ਮਸਜਿਦ ਦਾ ਉਦਘਾਟਨ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕੀਤਾ।

ਜ਼ਿਕਰਯੋਗ ਹੈ ਕਿ ਪਿੰਡ ਦੇ ਪੰਡਿਤ ਪਰਿਵਾਰ ਦੇ ਮੈਂਬਰ ਪੰਡਿਤ ਜਸਪਾਲ ਰਾਮ ਜੀ ਅਤੇ ਪੰਡਿਤ ਵਿਜੇ ਕੁਮਾਰ ਜੀ ਨੇ ਦੱਸਿਆ ਕਿ ਪਿੰਡ ਵਿੱਚ ਮੁਸਲਿਮ ਭਾਈਚਾਰੇ ਦੇ ਕੋਲ ਨਮਾਜ ਪੜ੍ਹਨ ਦੀ ਕੋਈ ਜਗ੍ਹਾ ਨਹੀਂ ਸੀ। ਜਿਸ ਕਾਰ ਉਨ੍ਹਾਂ ਨੂੰ ਦੂਸਰੇ ਪਿੰਡ ਨਮਾਜ ਪੜਨ ਲਈ ਜਾਣਾ ਪੈਂਦਾ ਸੀ। ਇਸ ਲਈ ਉਨ੍ਹਾਂ ਦੇ ਪਰਿਵਾਰ ਨੇ ਫ਼ੈਸਲਾ ਕੀਤਾ ਕਿ ਉਹ ਆਪਣੀ ਜ਼ਮੀਨ ‘ਚੋਂ ਮਸਜਿਦ ਲਈ ਜ਼ਮੀਨ ਦਾਨ ਕਰਨਗੇ।

ਸ਼ਾਹੀ ਇਮਾਮ ਰਹਿਮਾਨੀ ਲੁਧਿਆਣਵੀ ਨੇ ਕੀਤਾ ਮਸਜਿਦ ਦਾ ਉਦਘਾਟਨ

ਉਨ੍ਹਾਂ ਕਿਹਾ ਕਿ ਅੱਜ ਸਾਨੂੰ ਖੁਸ਼ੀ ਹੈ ਕਿ ਮਸਜਿਦ ਬਣ ਕੇ ਤਿਆਰ ਹੋ ਗਈ ਹੈ ਅਤੇ ਹੁਣ ਸਾਡੇ ਪਿੰਡ ਦੇ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਦੇ ਲਈ ਦੂਸਰੇ ਪਿੰਡ ਨਹੀਂ ਜਾਣਾ ਪਏਗਾ ਇਸ ਮੌਕੇ ਤੇ ਪਿੰਡ ਦੇ ਸਰਪੰਚ ਮੱਕੜ ਜੀ ਨੇ ਸ਼ਾਹੀ ਇਮਾਮ ਪੰਜਾਬ ਸਾਹਿਬ ਦਾ ਸਵਾਗਤ ਕੀਤਾ। ਮਸਜਿਦ ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਨਫਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਉਹਨਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਪੰਜਾਬ ਵਿੱਚ ਮੁਸਲਮਾਨ ਹਿੰਦੂ ਮਿਲ ਕੇ ਆਪਣੇ ਸਿੱਖ ਭਰਾਵਾਂ ਦੇ ਨਾਲ ਰਹਿੰਦੇ ਹਨ ਇਸ ਮੌਕੇ ਸ਼ਾਹੀ ਇਮਾਮ ਪੰਜਾਬ ਨੇ ਮਸਜਿਦ ਦੇ ਲਈ ਜਗ੍ਹਾ ਦੇਣ ਵਾਲੇ ਪੰਡਿਤ ਪਰਿਵਾਰ ਦਾ ਵਿਸ਼ੇਸ਼ ਰੂਪ ਵਿੱਚ ਸਨਮਾਨ ਵੀ ਕੀਤਾ।