ਰਣਜੀਤ ਸਾਗਰ ਝੀਲ ‘ਚ ਫਿਰ ਚੱਲਣਗੀਆਂ ਬੱਸਾਂ, ਸਰਕਾਰ ਬਣਾ ਰਹੀ ਪਲਾਨ
ਬੱਸਾਂ ਦਾ ਮੁੱਦਾ ਕੁਝ ਦਿਨ ਪਹਿਲਾਂ ਸੈਰ-ਸਪਾਟਾ ਵਿਭਾਗ ਦੀ ਮੀਟਿੰਗ 'ਚ ਚੁੱਕਿਆ ਗਿਆ ਸੀ। ਇਸ ਸਮੇਂ ਦੌਰਾਨ ਇਹ ਪਤਾ ਲੱਗਿਆ ਸੀ ਕਿ ਕਰੋੜਾਂ ਦੀਆਂ ਬੱਸਾਂ ਬੇਕਾਰ ਹੋ ਰਹੀਆਂ ਹਨ। ਜਿਸ ਤੋਂ ਬਾਅਦ ਬੱਸਾਂ ਚਲਾਉਣ ਲਈ ਪਲਾਨ ਬਣਾਇਆ ਗਿਆ ਹੈ। ਇਸ ਤੋਂ ਬਾਅਦ ਹਰੀਕੇ ਵੈਟਲੈਂਡ 'ਚ ਖੜ੍ਹੀਆਂ ਪਾਣੀ ਵਾਲੀਆਂ ਬੱਸਾਂ ਦੀ ਜਾਂਚ ਕੀਤੀ ਗਈ ਹੈ।
ਰਣਜੀਤ ਸਾਗਰ ਝੀਲ ‘ਚ ਮੁੜ ਤੋਂ ਪਾਣੀ ਵਾਲੀਆਂ ਬੱਸਾਂ ਚੱਲਦੀਆਂ ਦਿਖਾਈ ਦੇਣਗੀਆਂ। ਪੰਜਾਬ ਸਰਕਾਰ ਨੇ ਲਗਭਗ 8 ਸਾਲਾਂ ਬਾਅਦ ਦੁਬਾਰਾ ਬੱਸਾਂ ਚਲਾਉਣ ਦਾ ਪਲਾਨ ਬਣਾ ਰਹੀ ਹੈ। ਬੱਸਾਂ ਲਈ ਫਿਟਨੈਸ ਸਰਟੀਫਿਕੇਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਜਾਰੀ ਕਰ ਦਿੱਤੀ ਗਈ ਹੈ। ਇਸ ਪਿੱਛੇ ਕੋਸ਼ਿਸ਼ ਹੈ ਕਿ ਪੰਜਾਬ ‘ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਤੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਕਿਉਂਕਿ ਜਦੋਂ ਇਹ ਬੱਸਾਂ ਸ਼ੁਰੂ ਕੀਤੀਆਂ ਗਈਆਂ ਸਨ ਤਾਂ ਇਹ ਦਾਅਵਾ ਕੀਤਾ ਗਿਆ ਸੀ ਇਹ ਪ੍ਰੋਜੈਕਟ ਦੇਸ਼ ਵਿੱਚ ਇੱਕ ਵੱਖਰਾ ਹੈ।
ਇਨ੍ਹਾਂ ਬੱਸਾਂ ਦਾ ਮੁੱਦਾ ਕੁਝ ਦਿਨ ਪਹਿਲਾਂ ਸੈਰ-ਸਪਾਟਾ ਵਿਭਾਗ ਦੀ ਮੀਟਿੰਗ ‘ਚ ਚੁੱਕਿਆ ਗਿਆ ਸੀ। ਇਸ ਸਮੇਂ ਦੌਰਾਨ ਇਹ ਪਤਾ ਲੱਗਿਆ ਸੀ ਕਿ ਕਰੋੜਾਂ ਦੀਆਂ ਬੱਸਾਂ ਬੇਕਾਰ ਹੋ ਰਹੀਆਂ ਹਨ। ਜਿਸ ਤੋਂ ਬਾਅਦ ਬੱਸਾਂ ਚਲਾਉਣ ਲਈ ਪਲਾਨ ਬਣਾਇਆ ਗਿਆ ਹੈ। ਇਸ ਤੋਂ ਬਾਅਦ ਹਰੀਕੇ ਵੈਟਲੈਂਡ ‘ਚ ਖੜ੍ਹੀਆਂ ਪਾਣੀ ਵਾਲੀਆਂ ਬੱਸਾਂ ਦੀ ਜਾਂਚ ਕੀਤੀ ਗਈ ਹੈ।
ਟਰਾਂਸਪੋਰਟ ਵਿਭਾਗ ਨੇ ਉਨ੍ਹਾਂ ਦੀ ਜ਼ਰੂਰੀ ਮੁਰੰਮਤ ਤੇ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਵੀ ਪੂਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਬੱਸਾਂ ਚਲਾਉਣ ਲਈ ਜੰਗਲਾਤ ਵਿਭਾਗ ਨਾਲ ਸਲਾਹ-ਮਸ਼ਵਰਾ ਕੀਤਾ ਹੈ। ਜਿਸ ਤੋਂ ਬਾਅਦ ਵਾਤਾਵਰਣ ਵਿਭਾਗ ਤੋਂ ਵੀ ਪ੍ਰਵਾਨਗੀ ਲਈ ਜਾਵੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਲੋਕ ਜਲਦੀ ਹੀ ਇਨ੍ਹਾਂ ਦਾ ਆਨੰਦ ਮਾਣ ਸਕਣਗੇ।
2016 ‘ਚ ਖਰੀਦੀਆਂ ਗਈਆਂ ਸਨ ਬੱਸਾਂ
ਇਹ ਬੱਸਾਂ 2016 ‘ਚ SAD-BJP ਸਰਕਾਰ ਦੌਰਾਨ ਖਰੀਦੀਆਂ ਗਈਆਂ ਸਨ। ਇਹ ਬੱਸਾਂ ਸੁਖਬੀਰ ਸਿੰਘ ਬਾਦਲ ਦਾ ਡ੍ਰੀਮ ਪ੍ਰੋਜੈਕਟ ਸਨ। ਇਹ ਬੱਸਾਂ ਇੱਕ ਨਿੱਜੀ ਕੰਪਨੀ ਤੋਂ ਲਗਭਗ 4.5 ਕਰੋੜ ਰੁਪਏ ਦੀਆਂ ਖਰੀਦੀਆਂ ਗਈਆਂ ਸਨ। ਉਸ ਸਮੇਂ ਇਹ ਬੱਸਾਂ ਹਰੀਕੇ ਵੈੱਟਲੈਂਡ ‘ਚ ਚਲਾਈਆਂ ਜਾਂਦੀਆਂ ਸਨ। ਇਹ ਕੁਲ੍ਹ 9.5 ਕਰੋੜ ਰੁਪਏ ਦਾ ਪ੍ਰੋਜੈਕਟ ਸੀ।
10 ਦਿਨ ਚੱਲੀਆਂ ਸਨ ਬੱਸਾਂ
ਹਾਲਾਂਕਿ, ਉਸ ਸਮੇਂ ਬੱਸਾਂ ਸਿਰਫ਼ ਦਸ ਦਿਨ ਹੀ ਚੱਲੀਆਂ ਸਨ। ਜਿਸ ਤੋਂ ਬਾਅਦ ਕਾਂਗਰਸ ਸਰਕਾਰ ਸੱਤਾ ਵਿੱਚ ਆਈ। ਉਸ ਸਮੇਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਇਨ੍ਹਾਂ ਬੱਸਾਂ ਦੀ ਨਿਲਾਮੀ ਕੀਤੀ ਜਾਵੇਗੀ ਅਤੇ ਸ਼ਿਕਾਰੇ ਕਸ਼ਮੀਰ ਦੀ ਤਰਜ਼ ‘ਤੇ ਚਲਾਏ ਜਾਣਗੇ। ਇਸ ਤੋਂ ਬਾਅਦ ਬੱਸਾਂ ਨੂੰ ਗੈਰਾਜ ਵਿੱਚ ਰੱਖਿਆ ਗਿਆ। ਜਦੋਂ ਕਿ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਦੀ ਸਮੀਖਿਆ ਕੀਤੀ। ਨਾਲ ਹੀ, ਬੱਸਾਂ ਨੂੰ ਦੁਬਾਰਾ ਚਲਾਉਣ ਦੀ ਰਣਨੀਤੀ ਬਣਾਈ ਗਈ ਹੈ।