Congress Internal Conflict: ਜ਼ਿਲ੍ਹਾ ਇੱਕ, ਰੈਲੀਆਂ ਦੋ…ਪੰਜਾਬ ਕਾਂਗਰਸ ਵਿੱਚ ਸਭ ਠੀਕ ਨਹੀਂ!
Punjab Congress: ਪਿਛਲੇ ਦਿਨੀਂ ਵੀ ਰਾਣਾ ਗੁਰਜੀਤ ਅਤੇ ਹੋਰ ਕਾਂਗਰਸੀ ਲੀਡਰ ਮੌਜੂਦਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਮੁਖਰ ਹੋਕੇ ਬੋਲੇ ਸਨ। ਜਿਸ ਤੋਂ ਬਾਅਦ ਮਾਮਲਾ ਹਾਈਕਮਾਨ ਤੱਕ ਵੀ ਪਹੁੰਚਿਆ ਸੀ। ਹਾਲਾਂਕਿ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਮੀਡੀਆ ਵਿੱਚ ਆਕੇ ਸਪੱਸ਼ਟੀਕਰਨ ਵੀ ਦਿੱਤਾ ਸੀ
ਜ਼ਿਲ੍ਹਾ ਇੱਕ, ਰੈਲੀਆਂ ਦੋ...ਪੰਜਾਬ ਕਾਂਗਰਸ ਵਿੱਚ ਸਭ ਠੀਕ ਨਹੀਂ!
ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ (ਪੱਛਮ) ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਫਸਵਾਂ ਮੁਕਾਬਲਾ ਹੋਵੇਗਾ। ਦੂਜੇ ਪਾਸੇ ਕਾਂਗਰਸ ਨੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਕਾਂਗਰਸ ਵੱਲੋਂ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੁਹਿੰਮ ਦੇ ਤਹਿਤ ਅੱਜ ਹਲਕਾ ਸੁਲਤਾਨਪੁਰ ਲੋਧੀ ਵਿੱਚ ਚੋਣ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਂਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਾਂਗਰਸ ਦੇ ਵੱਡੇ ਲੀਡਰ ਸ਼ਾਮਿਲ ਹੋਏ।
ਕਾਂਗਰਸ ਦੀ ਰੈਲੀ
ਦੂਜੇ ਪਾਸੇ ਹੀ ਇੱਕ ਹੋਰ ਰੈਲੀ ਕੀਤੀ ਗਈ, ਇਹ ਰੈਲੀ ਕਿਸੇ ਹੋਰ ਵੱਲੋਂ ਨਹੀਂ ਸਗੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਕੀਤੀ ਗਈ। ਜੋ ਕਿ ਸਾਲ 2022 ਦੀਆਂ ਚੋਣਾਂ ਵਿੱਚ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ ਅਤੇ ਜਿੱਤ ਹਾਸਿਲ ਕਰਕੇ ਵਿਧਾਨ ਸਭਾ ਪਹੁੰਚੇ ਸਨ।
ਰਾਣਾ ਇੰਦਰ ਪ੍ਰਤਾਪ ਦੀ ਰੈਲੀ
ਇਹ ਵੀ ਪੜ੍ਹੋ
ਕਾਂਗਰਸ ਵਿੱਚ ਫੁੱਟ ਆਈ ਨਜ਼ਰ
ਪਿਛਲੇ ਦਿਨੀਂ ਵੀ ਰਾਣਾ ਗੁਰਜੀਤ ਅਤੇ ਹੋਰ ਕਾਂਗਰਸੀ ਲੀਡਰ ਮੌਜੂਦਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਮੁਖਰ ਹੋਕੇ ਬੋਲੇ ਸਨ। ਜਿਸ ਤੋਂ ਬਾਅਦ ਮਾਮਲਾ ਹਾਈਕਮਾਨ ਤੱਕ ਵੀ ਪਹੁੰਚਿਆ ਸੀ। ਹਾਲਾਂਕਿ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਮੀਡੀਆ ਵਿੱਚ ਆਕੇ ਸਪੱਸ਼ਟੀਕਰਨ ਵੀ ਦਿੱਤਾ ਸੀ ਅਤੇ ਕਿਹਾ ਸੀ ਕਿ ਪ੍ਰਧਾਨ ਦੇ ਖਿਲਾਫ਼ ਕੋਈ ਬਗਾਵਤ ਨਹੀਂ ਹੈ ਸਗੋਂ ਪੰਜਾਬ ਕਾਂਗਰਸ ਇੱਕ ਜੁੱਟ ਹੈ।
2022 ਵਿੱਚ ਵੀ ਹੋਈ ਸੀ ਬਗਾਵਤ
ਵਿਧਾਨ ਸਭਾ ਚੋਣਾਂ ਦੌਰਾਨ ਰਾਣਾ ਗੁਰਜੀਤ ਸਿੰਘ ਚਾਹੁੰਦੇ ਸਨ ਕਿ ਉਹਨਾਂ ਦੇ ਪੁੱਤਰ ਸੁਲਤਾਨਪੁਰ ਲੋਧੀ ਤੋਂ ਚੋਣ ਲੜਣ। ਜਦੋਂ ਕਿ ਕਾਂਗਰਸ ਨੇ ਇੱਕ ਪਰਿਵਾਰ ਇੱਕ ਟਿਕਟ ਦੀ ਪਾਲਿਸੀ ਅਪਨਾਈ। ਜਿਸ ਦੇ ਤਹਿਤ ਰਾਣਾ ਗੁਰਜੀਤ ਨੂੰ ਤਾਂ ਟਿਕਟ ਮਿਲ ਗਿਆ ਪਰ ਉਹਨਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਨੂੰ ਟਿਕਟ ਨਹੀਂ ਮਿਲੀ।
ਜਿਸ ਤੋਂ ਬਾਅਦ ਰਾਣਾ ਇੰਦਰ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਕਾਂਗਰਸ ਉਮੀਦਵਾਰ ਨੂੰ ਹਰਾਕੇ ਵਿਧਾਨ ਸਭਾ ਪਹੁੰਚੇ। ਅੱਜ ਦੀ ਵੀ ਰੈਲੀ ਇੱਕ ਬਗਾਵਤ ਦੇ ਰੂਪ ਵਿੱਚ ਦੇਖੀ ਜਾ ਰਹੀ ਹੈ। ਹਾਲਾਂਕਿ ਇਸ ਰੈਲੀ ਵਿੱਚ ਰਾਣਾ ਗੁਰਜੀਤ ਸਿੰਘ ਦੀ ਫੋਟੋ ਵੀ ਲਗਾਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਹਾਈਕਮਾਨ ਰਾਣਾ ਗੁਰਜੀਤ ਖਿਲਾਫ ਕੀ ਐਕਸ਼ਨ ਲੈਂਦੀ ਹੈ। ਪਰ ਕਿਤੇ ਨਾਲ ਕਿਤੇ ਇੱਕੋ ਸ਼ਹਿਰ ਵਿੱਚ ਦੋ ਰੈਲੀਆਂ ਦਾ ਹੋਣਾ ਕਾਂਗਰਸ ਦੇ ਅੰਦਰ ਚੱਲ ਰਹੀ ਹਲਚਲ ਨੂੰ ਜਗ ਜਾਹਿਰ ਕਰ ਦਿੱਤਾ ਹੈ।