Punjab Weather: ਪੰਜਾਬ ਦਾ ਤਾਪਮਾਨ ਆਮ ਨਾਲੋਂ ਵੱਧ, ਮੌਸਮ ਨੂੰ ਲੈ ਕੇ ਅੱਜ ਕੋਈ ਚੇਤਾਵਨੀ ਨਹੀਂ
Punjab Weather Update : ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ 'ਚ (ਬੀਤੇ 24 ਘੰਟਿਆਂ) ਦੇ ਮੁਕਾਬਲੇ 0.3 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ। ਇਹ ਆਮ ਨਾਲੋਂ 2.1 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਬਠਿੰਡਾ 'ਚ ਦਰਜ ਕੀਤਾ ਗਿਆ, ਜੋ ਕਿ 9.6 ਡਿਗਰੀ ਸੈਲਸੀਅਸ ਰਿਹਾ।
AI Generated Photo
ਪੰਜਾਬ ‘ਚ ਅੱਜ ਮੌਮਸ ਸਾਫ਼ ਰਹੇਗਾ। ਮੌਮਸ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਇਸ ਪੂਰੇ ਹਫ਼ਤੇ ਪੰਜਾਬ ਦਾ ਮੌਮਸ ਸਾਫ਼ ਰਹੇਗਾ। ਪੰਜਾਬ ‘ਚ ਸਵੇਰ ਤੇ ਸ਼ਾਮ ਦੀ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ, ਜਦਕਿ ਦਿਨ ਸਮੇਂ ਹਲਕੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਸੂਬੇ ਦਾ ਤਾਪਮਾਨ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਤਾਪਮਾਨ ਆਮ ਨਾਲੋਂ ਵੱਧ ਬਣਿਆ ਹੋਇਆ ਹੈ।
ਘੱਟੋ-ਘੱਟ ਤਾਪਮਾਨ
ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ (ਬੀਤੇ 24 ਘੰਟਿਆਂ) ਦੇ ਮੁਕਾਬਲੇ 0.3 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ। ਇਹ ਆਮ ਨਾਲੋਂ 2.1 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਬਠਿੰਡਾ ‘ਚ ਦਰਜ ਕੀਤਾ ਗਿਆ, ਜੋ ਕਿ 9.6 ਡਿਗਰੀ ਸੈਲਸੀਅਸ ਰਿਹਾ।
ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 10.2 ਡਿਗਰੀ, ਲੁਧਿਆਣਾ ਦਾ 12.2 ਡਿਗਰੀ, ਪਟਿਆਲਾ ਦਾ 11.8 ਡਿਗਰੀ, ਫਰੀਦਕੋਟ ਦਾ 10.2 ਡਿਗਰੀ, ਗੁਰਦਾਸਪੁਰ ਦਾ 10.0 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 11.0 ਡਿਗਰੀ, ਫਿਰੋਜ਼ਪੁਰ ਦਾ 10.5 ਡਿਗਰੀ, ਹੁਸ਼ਿਆਰਪੁਰ ਦਾ 10.1 ਡਿਗਰੀ, ਮੁਹਾਲੀ ਦਾ 13.7 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 12.7 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 11.7 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 11.6 ਡਿਗਰੀ ਦਰਜ ਕੀਤਾ ਗਿਆ।
ਕਿੰਨਾ ਰਿਹਾ ਵੱਧ ਤੋਂ ਵੱਧ ਤਾਪਮਾਨ?
ਉੱਥੇ ਹੀ, ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ (ਬੀਤ 24 ਘੰਟਿਆਂ ਦੇ ਮੁਕਾਬਲੇ) 0.1 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ। ਇਹ ਆਮ ਨਾਲੋਂ 3.6 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਫਰੀਦਕੋਟ ਦਾ ਤਾਪਮਾਨ ਸਭ ਤੋਂ ਵੱਧ ਦਰਜ ਕੀਤਾ ਗਿਆ, ਜੋ ਕਿ 31 ਡਿਗਰੀ ਸੈਲਸੀਅਸ ਰਿਹਾ।
ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 25.6 ਡਿਗਰੀ, ਲੁਧਿਆਣਾ ਦਾ 26.8 ਡਿਗਰੀ, ਪਟਿਆਲਾ ਦਾ 27.4 ਡਿਗਰੀ, ਬਠਿੰਡਾ ਦਾ 28.4 ਡਿਗਰੀ, ਫਰੀਦਕੋਟ ਦਾ 28.0 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 26.0 ਡਿਗਰੀ, ਫਿਰੋਜ਼ਪੁਰ ਦਾ 27.3 ਡਿਗਰੀ, ਹੁਸ਼ਿਆਰਪੁਰ ਦਾ 25.6 ਡਿਗਰੀ, ਸਾਲੇਰਨ (ਹੁਸ਼ਿਆਰਪੁਰ) ਦਾ 25.4 ਡਿਗਰੀ, ਮੁਹਾਲੀ ਦਾ 26.9 ਡਿਗਰੀ, ਰੋਪੜ ਦਾ 26.2 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 27.5 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 28.0 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 27.2 ਡਿਗਰੀ ਦਰਜ ਕੀਤਾ ਗਿਆ।
