ਪੰਜਾਬ ‘ਚ ਅੱਜ ਧੁੰਦ ਦਾ ਯੈਲੋ ਅਲਰਟ, ਮੌਸਮ ਰਹੇਗਾ ਖੁਸ਼ਕ; ਬਠਿੰਡਾ ‘ਚ ਰਿਹਾ ਸਭ ਤੋਂ ਘੱਟ ਤਾਪਮਾਨ
Punjab Weather Update: ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ 'ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਬਠਿੰਡਾ 'ਚ ਦਰਜ ਕੀਤਾ ਗਿਆ, ਜੋ ਕਿ 6.2 ਡਿਗਰੀ ਰਿਹਾ।
ਸੰਕੇਤਕ ਤਸਵੀਰ
ਪੰਜਾਬ ਦੇ 15 ਜ਼ਿਲ੍ਹਿਆਂ ‘ਚ ਅੱਜ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪਵੇਗੀ। ਦੂਜੇ ਪਾਸੇ, ਪੰਜਾਬ ਦਾ ਮੌਸਮ ਅੱਜ ਖੁਸ਼ਕ ਰਹੇਗਾ। ਮੀਂਹ ਨੂੰ ਲੈ ਕੇ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ। ਆਉਣ ਵਾਲੇ ਤਿੰਨ ਦਿਨਾਂ ਤੱਕ ਯਾਨੀ ਕਿ 6 ਫਰਵਰੀ ਤੱਕ ਪੰਜਾਬ ‘ਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਸਥਿਤੀ ਅਨੁਸਾਰ ਮੌਸਮ ਵਿਗਿਆਨ ਕੇਂਦਰ ਅਲਰਟ ਜਾਰੀ ਕਰ ਸਕਦਾ ਹੈ।
ਇਨ੍ਹਾਂ ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ
ਅੱਜ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਮੁਕਤਸਰ ਤੇ ਬਠਿੰਡਾ ‘ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪਵੇਗੀ।
ਕਿੰਨਾ ਰਿਹਾ ਤਾਪਮਾਨ?
ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਬਠਿੰਡਾ ‘ਚ ਦਰਜ ਕੀਤਾ ਗਿਆ, ਜੋ ਕਿ 6.2 ਡਿਗਰੀ ਰਿਹਾ।
ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 7.4 ਡਿਗਰੀ, ਲੁਧਿਆਣਾ ਦਾ 8.4 ਡਿਗਰੀ, ਪਟਿਆਲਾ ਦਾ 9.4 ਡਿਗਰੀ, ਪਠਾਨਕੋਟ ਦਾ 7.2 ਡਿਗਰੀ, ਫਰੀਦਕੋਟ ਦਾ 6.8 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 9.5 ਡਿਗਰੀ, ਫਿਰੋਜ਼ਪੁਰ ਦਾ 7.3 ਡਿਗਰੀ, ਹੁਸ਼ਿਆਰਪੁਰ ਦਾ 8.3 ਡਿਗਰੀ, ਮਾਨਸਾ ਦਾ ਵੀ 8.3 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 11.2 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 9.2 ਡਿਗਰੀ ਦਰਜ ਕੀਤਾ ਗਿਆ।
ਚੰਡੀਗੜ੍ਹ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 9.8 ਡਿਗਰੀ ਤੇ ਚੰਡੀਗੜ੍ਹ ਏਅਰਪੋਰਟ ਦਾ ਘੱਟੋ-ਘੱਟ ਤਾਪਮਾਨ 9.4 ਡਿਗਰੀ ਦਰਜ ਕੀਤਾ ਗਿਆ।
