ਪੰਜਾਬ ਵਿਧਾਨ ਸਭਾ 'ਚ ਲਾਈਵ ਕਵਰੇਜ ਦਾ ਮਾਮਲਾ, ਹਾਈਕੋਰਟ ਨੇ ਕਿਹਾ- ਸਪੀਕਰ ਨੂੰ ਦੇਣਾ ਪਵੇਗਾ ਮੰਗ ਪੱਤਰ | PUNJAB VIDHAN SABHA LIVE telecast HIGH COURT PARTAP BAJWA speaker kultar singh sandhwan KNOW FULL IN PUNJABI Punjabi news - TV9 Punjabi

ਪੰਜਾਬ ਵਿਧਾਨ ਸਭਾ ‘ਚ ਲਾਈਵ ਕਵਰੇਜ ਦਾ ਮਾਮਲਾ, ਹਾਈਕੋਰਟ ਨੇ ਕਿਹਾ- ਸਪੀਕਰ ਨੂੰ ਦੇਣਾ ਪਵੇਗਾ ਮੰਗ ਪੱਤਰ

Updated On: 

09 Aug 2024 17:32 PM

ਇਹ ਪਟੀਸ਼ਨ ਉਸ ਸਮੇਂ ਕਾਂਗਰਸੀ ਆਗੂ ਬਾਜਵਾ ਦੀ ਤਰਫੋਂ ਪਾਈ ਗਈ ਸੀ। ਜਦੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਇਸ ਦੌਰਾਨ ਜਦੋਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਵਾਰੀ ਸੀ ਤਾਂ ਉਨ੍ਹਾਂ ਦੇ ਚਿਹਰੇ ਟੀਵੀ 'ਤੇ ਘੱਟ ਹੀ ਨਜ਼ਰ ਆਉਂਦੇ ਸਨ। ਜਦੋਂ ਕਿ ਸਿਰਫ਼ ਆਵਾਜ਼ ਹੀ ਸੁਣਾਈ ਦਿੰਦੀ ਸੀ।

ਪੰਜਾਬ ਵਿਧਾਨ ਸਭਾ ਚ ਲਾਈਵ ਕਵਰੇਜ ਦਾ ਮਾਮਲਾ, ਹਾਈਕੋਰਟ ਨੇ ਕਿਹਾ- ਸਪੀਕਰ ਨੂੰ ਦੇਣਾ ਪਵੇਗਾ ਮੰਗ ਪੱਤਰ

ਪੰਜਾਬ-ਹਰਿਆਣਾ ਹਾਈਕੋਰਟ ਦੀ ਤਸਵੀਰ

Follow Us On

ਕੁਝ ਸਮਾਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੂੰ ਲਾਈਵ ਨਾ ਦਿਖਾਉਣ ਸਬੰਧੀ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਤਰਫੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ‘ਤੇ ਅੱਜ ਸ਼ੁੱਕਰਵਾਰ ਨੂੰ ਸੁਣਵਾਈ ਹੋਈ।

ਅਦਾਲਤ ਨੇ ਇਸ ਦੌਰਾਨ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਨਾਲ ਹੀ ਬਾਜਵਾ ਨੂੰ ਇਸ ਮਾਮਲੇ ਵਿਚ ਆਪਣਾ ਮੰਗ ਪੱਤਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦੇਣ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਫੈਸਲਾ ਸਪੀਕਰ ਵੱਲੋਂ ਲਿਆ ਜਾਣਾ ਹੈ।

ਪਟੀਸ਼ਨ ਦਾਇਰ ਕਰਦੇ ਹੋਏ ਦਿੱਤੀ ਗਈ ਇਹ ਦਲੀਲ

ਇਹ ਪਟੀਸ਼ਨ ਉਸ ਸਮੇਂ ਕਾਂਗਰਸੀ ਆਗੂ ਬਾਜਵਾ ਦੀ ਤਰਫੋਂ ਪਾਈ ਗਈ ਸੀ। ਜਦੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਇਸ ਦੌਰਾਨ ਜਦੋਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਵਾਰੀ ਸੀ ਤਾਂ ਉਨ੍ਹਾਂ ਦੇ ਚਿਹਰੇ ਟੀਵੀ ‘ਤੇ ਘੱਟ ਹੀ ਨਜ਼ਰ ਆਉਂਦੇ ਸਨ। ਜਦੋਂ ਕਿ ਸਿਰਫ਼ ਆਵਾਜ਼ ਹੀ ਸੁਣਾਈ ਦਿੰਦੀ ਸੀ।

ਜਦੋਂ ਕਿ ਸੱਤਾ ਵਿੱਚ ਰਹਿਣ ਵਾਲਿਆਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਇਹ ਮਾਮਲਾ ਵਿਧਾਨ ਸਭਾ ਸਪੀਕਰ ਦੇ ਸਾਹਮਣੇ ਵੀ ਉਠਾਇਆ ਸੀ। ਪਰ ਜਦੋਂ ਉਸ ਦੀ ਗੱਲ ‘ਤੇ ਅਮਲ ਨਾ ਹੋਇਆ ਤਾਂ ਉਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਲਈ।

ਉਨ੍ਹਾਂ ਅਦਾਲਤ ਨੂੰ ਦੱਸਿਆ ਸੀ ਕਿ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਆਗੂ ਆਪੋ-ਆਪਣੇ ਹਲਕਿਆਂ ਦੇ ਨੁਮਾਇੰਦੇ ਹਨ। ਇਹ ਵਿਤਕਰਾ ਆਗੂ ਨਾਲ ਨਹੀਂ ਸਗੋਂ ਉਸ ਦੇ ਵੋਟਰਾਂ ਨਾਲ ਹੈ।

Exit mobile version