Budget Session Live: ਪੰਜਾਬ ਵਿਧਾਨ ਸਭਾ ਵਿੱਚ ਉਠਾਇਆ ਗਿਆ ਕਰਨਲ ਨਾਲ ਕੁੱਟਮਾਰ ਦਾ ਮੁੱਦਾ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਦੂਜਾ ਦਿਨ ਹੈ। ਅੱਜ ਦਾ ਦਿਨ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਕਿਸਾਨਾਂ ਦੇ ਮੁੱਦੇ ਉੱਪਰ ਸਰਕਾਰ ਨੂੰ ਘੇਰਦੀ ਹੋਈ ਨਜ਼ਰ ਆ ਸਕਦੀ ਹੈ। ਇਸ ਤੋ ਇਲਾਵਾ ਵਿਧਾਨ ਸਭਾ ਮੈਂਬਰ ਕਈ ਹੋਰ ਮੁੱਦੇ ਵੀ ਸਦਨ ਵਿੱਚ ਚੁੱਕਣਗੇ।
News Live Updates:ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਦੂਜਾ ਦਿਨ ਹੈ। ਅੱਜ ਦਾ ਦਿਨ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਕਿਸਾਨਾਂ ਦੇ ਮੁੱਦੇ ਉੱਪਰ ਸਰਕਾਰ ਨੂੰ ਘੇਰਦੀ ਹੋਈ ਨਜ਼ਰ ਆ ਸਕਦੀ ਹੈ। ਇਸ ਤੋ ਇਲਾਵਾ ਵਿਧਾਨ ਸਭਾ ਮੈਂਬਰ ਕਈ ਹੋਰ ਮੁੱਦੇ ਵੀ ਸਦਨ ਵਿੱਚ ਚੁੱਕਣਗੇ।
LIVE NEWS & UPDATES
-
CM ਮਾਨ ਨੇ ਮਨੀਸ਼ ਸਿਸੋਦੀਆ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ।
-
ਪੰਜਾਬ ਵਿਧਾਨ ਸਭਾ ਵਿੱਚ ਕਰਨਲ ਦਾ ਮੁੱਦਾ ਉਠਾਇਆ
ਪੰਜਾਬ ਵਿਧਾਨ ਸਭਾ ਵਿੱਚ ਕਰਨਲ ਦਾ ਮੁੱਦਾ ਉਠਾਇਆ ਗਿਆ ਹੈ। ਇਸ ਦੌਰਾਨ ਕਾਂਗਰਸ ਨੇ ਵਾਕ-ਆਉਟ ਕੀਤਾ ਹੈ।
-
ਕੁੰਵਰ ਵਿਜੇ ਪ੍ਰਤਾਪ ਨੇ ਚੁੱਕਿਆ 12 ਪੰਚਾਇਤਾਂ ਦਾ ਮੁੱਦਾ
‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਉੱਤਰੀ ਹਲਕੇ ਦੀਆਂ 12 ਪੰਚਾਇਤਾਂ ਵਿੱਚ ਨਾਗਰਿਕ ਸਹੂਲਤਾਂ ਦੀ ਤਰਸਯੋਗ ਹਾਲਤ ਦਾ ਮੁੱਦਾ ਉਠਾਉਣਗੇ।
-
ਰਾਜਪਾਲ ਦੇ ਧੰਨਵਾਦੀ ਮਤੇ ਤੇ ਚਰਚਾ ਜਾਰੀ, ਧਾਲੀਵਾਲ ਅਤੇ ਬਾਜਵਾ ਵਿਚਾਲੇ ਬਹਿਸ
ਕਿਸਾਨਾਂ ਦੇ ਮੁੱਦੇ ਨੂੰ ਲੈਕੇ ਧਾਲੀਵਾਲ ਅਤੇ ਬਾਜਵਾ ਵਿਚਾਲੇ ਹੋਈ ਬਹਿਸ
-
ਰਾਜਪਾਲ ਦੇ ਧੰਨਵਾਦੀ ਮਤੇ ਤੇ ਚਰਚਾ ਜਾਰੀ, ਹੁਣ ਢਾਈ ਵਜੇ ਮੁੜ ਬੈਠੇਗਾ ਸਦਨ
ਦੁਪਿਹਰ ਦੇ ਖਾਣੇ ਲਈ ਸਦਨ ਦੀ ਕਾਰਵਾਈ 1 ਘੰਟੇ ਲਈ ਰੋਕੀ ਗਈ ਹੈ। ਸਦਨ ਮੁੜ ਢਾਈ ਵਜੇ ਬੈਠੇਗਾ ਅਤੇ ਧੰਨਵਾਦੀ ਮਤੇ ਉੱਪਰ ਚਰਚਾ ਜਾਰੀ ਰਹੇਗੀ।
-
ਪਿੰਡ ਪਿੰਡ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ- ਨਿੱਜਰ
ਸਦਨ ਵਿੱਚ ਪੇਸ਼ ਹੋਏ ਧੰਨਵਾਦੀ ਮਤੇ ਤੇ ਬੋਲਦਿਆਂ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਇਮਾਰਤਾਂ ਉਹੀ ਹਨ ਪਰ ਮੌਜੂਦਾ ਪੰਜਾਬ ਸਰਕਾਰ ਨੇ ਉਹਨਾਂ ਵਿੱਚ ਰੂਹ ਪਾਈ ਹੈ।ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨਾਲ ਜੋੜ ਰਹੇ ਹਾਂ ਅਤੇ ਪਿੰਡ ਪਿੰਡ ਖੇਡਾਂ ਨਾਲ ਜੋੜਿਆ ਜਾਵੇਗਾ।
-
ਵਿਧਾਨਸਭਾ ਵਿੱਚ ਰਾਜਪਾਲ ਦੇ ਭਾਸ਼ਣ ਤੇ ਧੰਨਵਾਦੀ ਮਤਾ ਪੇਸ਼, ਮਤੇ ਤੇ ਹੋ ਰਹੀ ਹੈ ਚਰਚਾ
ਧੰਨਵਾਦੀ ਮਤੇ ਤੇ ਚਰਚਾ ਕਰਨ ਲਈ ਆਮ ਆਦਮੀ ਪਾਰਟੀ ਨੂੰ 2 ਘੰਟਿਆਂ ਤੋਂ ਵੱਧ ਸਮਾਂ ਮਿਲਿਆ ਹੈ। ਜਦੋਂ ਕਿ ਕਾਂਗਰਸ ਪਾਰਟੀ ਨੂੰ ਅੱਧੇ ਘੰਟੇ ਤੋਂ ਘੱਟ ਸਮਾਂ ਮਿਲਿਆ ਹੈ।
-
ਵਿਧਾਨਸਭਾ ‘ਚ ਹੰਗਾਮਾ, ਕਾਂਗਰਸ ਦਾ ਵਾਕਆਊਟ
ਪੰਜਾਬ ਵਿਧਾਨਸਭਾ ਚ ਹੰਗਾਮਾ ਹੋ ਗਿਆ ਹੈ। ਹੰਗਾਮੇ ਤੋ ਬਾਅਦ ਕਾਂਗਰਸ ਨੇ ਵਾਕਆਊਟ ਕਰ ਦਿੱਤਾ ਹੈ। ਇਸ ਦੌਰਾਨ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਆਰੋਪ ਲਗਾਇਆ ਕਿ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ।
-
ਵਿਧਾਨ ਸਭਾ ਵਿੱਚ ਜ਼ੀਰੋ ਆਵਰ ਦੀ ਕਾਰਵਾਈ ਜਾਰੀ
ਪ੍ਰਤਾਪ ਬਾਜਵਾ ਨੇ ਨੌਕਰੀਆਂ ਦਾ ਮੁੱਦਾ ਚੁੱਕਿਆ। ਉਹਨਾਂ ਨੇ ਕਿਹਾ ਕਿ ਜਿਹੜੇ ਉਮੀਦਵਾਰਾਂ ਨੂੰ ਨੌਕਰੀਆਂ ਮਿਲੀਆਂ ਹਨ ਉਹਨਾਂ ਸਬੰਧੀ ਵਾਈਟ ਪੇਪਰ ਲਿਆਂਦਾ ਜਾਵੇ। ਜਿਸ ਵਿੱਚ ਮੰਗ ਕੀਤੀ ਗਈ ਕਿ ਸੂਬੇ ਦੇ ਲੋਕਾਂ ਨੂੰ ਦੱਸਿਆ ਜਾਵੇ ਕਿ ਕਿੰਨੇ ਨੌਜਵਾਨ ਪੰਜਾਬੀ ਹਨ ਜਾਂ ਕਿੰਨੇ ਬਾਹਰੀ ਸੂਬਿਆਂ ਵਿੱਚ ਹਨ।
-
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਸਦਨ ਵਿੱਚ ਵੱਡਾ ਬਿਆਨ
ਔਰਬਿਟ ਬੱਸਾਂ ਦੇ 73 ਪਰਮਿਟ ਰੱਦ ਕੀਤੇ ਜਾਣਗੇ,ਇਹ ਮਾਮਲਾ ਇਸ ਵੇਲੇ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ। ਪਰਮਿਟ ਰੱਦ ਹੋਣ ਤੋਂ ਬਾਅਦ, ਔਰਬਿਟ ਬੰਦ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਰੂਟਾਂ ‘ਤੇ ਸਰਕਾਰੀ ਬੱਸਾਂ ਚੱਲਣਗੀਆਂ। ਔਰਬਿਟ ਦੇ ਲੋਕਾਂ ਨੇ ਨਿਯਮਾਂ ਦੀ ਅਣਦੇਖੀ ਕਰਕੇ ਪਰਮਿਟ ਪ੍ਰਾਪਤ ਕੀਤੇ ਹਨ।
-
ਕਰਨਾਟਕ ਵਿੱਚ ਜੱਜਾਂ ਅਤੇ ਅਧਿਕਾਰੀਆਂ ਦੇ ਹਨੀ ਟ੍ਰੈਪਿੰਗ ਦਾ ਮਾਮਲਾ, ਸੁਪਰੀਮ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ
ਕਰਨਾਟਕ ਵਿੱਚ ਜੱਜਾਂ ਸਮੇਤ ਸਰਕਾਰੀ ਕਰਮਚਾਰੀਆਂ ਨੂੰ ਕਥਿਤ ਤੌਰ ‘ਤੇ ਹਨੀ-ਟ੍ਰੈਪ ਕਰਨ ਦੇ ਸਬੰਧ ਵਿੱਚ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ। ਵਕੀਲ ਨੇ ਸੁਪਰੀਮ ਕੋਰਟ ਦੇ ਸਾਹਮਣੇ ਤੁਰੰਤ ਸੁਣਵਾਈ ਲਈ ਪਟੀਸ਼ਨ ਦਾ ਜ਼ਿਕਰ ਕੀਤਾ। ਅਦਾਲਤ ਨੇ ਪਟੀਸ਼ਨ ਨੂੰ ਅੱਜ ਜਾਂ ਕੱਲ੍ਹ ਸੁਣਵਾਈ ਲਈ ਸੂਚੀਬੱਧ ਕਰਨ ‘ਤੇ ਸਹਿਮਤੀ ਪ੍ਰਗਟਾਈ। ਜਨਹਿੱਤ ਪਟੀਸ਼ਨ ਵਿੱਚ ਸੀਬੀਆਈ ਜਾਂ ਐਸਆਈਟੀ ਤੋਂ ਦੋਸ਼ਾਂ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਗਈ ਹੈ।
-
ਦੂਜੇ ਦਿਨ ਵਿਧਾਨ ਸਭਾ ਦੀ ਕਾਰਵਾਈ ਜਾਰੀ, ਰਾਜਪਾਲ ਦੇ ਭਾਸ਼ਣ ਦੇ ਹੋਵੇਗੀ ਚਰਚਾ
ਬਜਟ ਇਜਲਾਸ ਦੇ ਦੂਜੇ ਦਿਨ ਵਿਧਾਨ ਸਭਾ ਦੀ ਕਾਰਵਾਈ ਜਾਰੀ ਹੈ। ਥੋੜ੍ਹੀ ਦੇਰ ਬਾਅਦ ਰਾਜਪਾਲ ਦੇ ਭਾਸ਼ਣ ਤੇ ਚਰਚਾ ਹੋਵੇਗੀ।
-
ਰਾਜਪਾਲ ਨੂੰ ਮਿਲਣਗੇ ਮੁੱਖ ਮੰਤਰੀ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਾਮ 4 ਵਜੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨਗੇ।
-
ਸੌਰਭ ਰਾਜਪੂਤ ਕਤਲ ਕੇਸ: ਮੁਲਜ਼ਮ ਸਾਹਿਲ ਨੂੰ ਸਰਕਾਰੀ ਵਕੀਲ ਦੀ ਲੋੜ
ਸੌਰਭ ਰਾਜਪੂਤ ਕਤਲ ਕੇਸ ਦੀ ਦੋਸ਼ੀ ਮੁਸਕਾਨ ਤੋਂ ਬਾਅਦ ਹੁਣ ਸਾਹਿਲ ਨੇ ਵੀ ਸਰਕਾਰੀ ਵਕੀਲ ਦੀ ਮੰਗ ਕੀਤੀ ਹੈ। ਦੋਵਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਵਕਾਲਤ ਨਹੀਂ ਕਰਨਾ ਚਾਹੁੰਦੇ। ਮੈਂ ਸਰਕਾਰੀ ਵਕੀਲ ਰਾਹੀਂ ਆਪਣੀ ਜ਼ਮਾਨਤ ਲਈ ਅਰਜ਼ੀ ਦੇਵਾਂਗਾ। ਅੱਜ ਸਾਹਿਲ ਅਤੇ ਮੁਸਕਾਨ ਦੀਆਂ ਮੰਗਾਂ ਸਬੰਧੀ ਜੇਲ੍ਹ ਤੋਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
-
ਜੇ ਪੁਲਿਸ ਵਾਲਿਆਂ ਤੋਂ ਗਲਤੀ ਹੋਈ ਹੈ ਤਾਂ ਮੁਆਫ ਕਰ ਦੇਣਾ ਚਾਹੀਦਾ ਹੈ- ਚੇਤਨ ਸਿੰਘ ਜੋੜਾਮਾਜਰਾ
ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਪਟਿਆਲਾ ਵਿੱਚ ਜੇਕਰ ਪੁਲਿਸ ਵਾਲਿਆਂ ਤੋਂ ਕੋਈ ਗਲਤੀ ਹੋਈ ਹੈ ਤਾਂ ਉਹਨਾ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ। ਕਿਉਂਕਿ ਉਹ ਚੰਗੇ ਅਫ਼ਸਰ ਹਨ ਉਹਨਾਂ ਨੇ ਬਹੁਤ ਅਜਿਹੇ ਕੇਸ ਵੀ ਸੁਲਝਾਏ ਹਨ ਜਿਨਾਂ ਦਾ ਕੋਈ ਸਿਰਾ ਵੀ ਨਹੀਂ ਸੀ।
-
ਪਰਿਵਾਰ ਦੀ ਮੰਗ ਮੁਤਾਬਿਕ ਹੋਵੇ ਜਾਂਚ- ਅਸ਼ਵਨੀ ਸ਼ਰਮਾ
ਭਾਜਪਾ ਵਿਧਾਇਕ ਅਸ਼ਵਨੀ ਸਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਰਨਲ ਬਾਠ ਦੇ ਮਾਮਲੇ ਵਿੱਚ ਪਰਿਵਾਰ ਦੀ ਮੰਗ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ।
-
ਕਰਨਲ ਬਾਠ ਨਾਲ ਹੋਇਆ ਧੱਕਾ- ਡਿੰਪੀ ਢਿੱਲੋਂ
ਗਿੱਦੜਬਾਹਾ ਤੋਂ ਵਿਧਾਇਕ ਡਿੱਪੀ ਢਿੱਲੋਂ ਨੇ ਕਿਹਾ ਕਿ ਪਟਿਆਲਾ ਵਿੱਚ ਕਰਨਲ ਬਾਠ ਨਾਲ ਧੱਕਾ ਹੋਇਆ ਹੈ ਪਰ ਸਰਕਾਰ ਨੂੰ ਜਾਂਚ ਕਰਨ ਲਈ ਵੀ ਸਮਾਂ ਚਾਹੀਦਾ ਹੈ। ਉਹਨਾਂ ਨੇ ਕਿਹਾ ਨਾਨਕ ਸਿੰਘ (ਪਟਿਆਲਾ ਦੇ ਐਸ ਐਸ ਪੀ) ਬਹੁਤ ਸਿਆਣੇ ਹਨ। ਅਜਿਹੇ ਵਿੱਚ ਜਾਂਚ ਨਿਰਪੱਖ ਹੋਵੇਗੀ।
-
ਅਮਿਤ ਸ਼ਾਹ ਦੇ ਬਿਆਨ ਤੇ ਬਾਜਵਾ ਦੀ ਟਿੱਪਣੀ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਇਸ਼ਾਰਿਆਂ ਤੇ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਸੰਸਦ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਭਿੰਡਰਾਂਵਾਲਿਆਂ ਬਾਰੇ ਬੋਲਦਿਆਂ ਕਿਹਾ ਸੀ ਕਿ ਬੇਸ਼ੱਕ ਸਾਡੀ ਸਰਕਾਰ ਨਹੀਂ ਹੈ ਪਰ ਫਿਰ ਵੀ ਅਸੀਂ ਲੋਕਾਂ ਨੂੰ ਡਿੱਬਰੂਗੜ੍ਹ ਭੇਜ ਦਿੱਤਾ।
-
ਵਿਧਾਇਕ ਪਹੁੰਚਣੇ ਸ਼ੁਰੂ
ਵਿਧਾਨ ਸਭਾ ਦੇ ਦੂਜੇ ਦਿਨ ਦੀ ਕਾਰਵਾਈ ਕਰੀਬ ਅੱਧਾ ਘੰਟੇ ਬਾਅਦ ਸ਼ੁਰੂ ਹੋਵੇਗੀ। ਉਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਵਿਧਾਇਕ ਸਦਨ ਵਿੱਚ ਪਹੁੰਚਣੇ ਸੁਰੂ ਹੋ ਗਏ ਹਨ।