ਪੰਜਾਬ ਯੂਨੀਵਰਸਿਟੀ ‘ਚ ਵੋਟਿੰਗ ਅੱਜ, 139 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

Updated On: 

05 Sep 2024 09:35 AM

Punjab university student council election: ਹਰ ਵਿਭਾਗ ਦੀ ਪਹਿਰੇਦਾਰੀ ਦੋ ਕਾਂਸਟੇਬਲ, ਦੋ ਸੁਰੱਖਿਆ ਕਰਮਚਾਰੀ ਅਤੇ ਇੱਕ ਏ.ਐਸ.ਆਈ. ਪੀਯੂ ਕੈਂਪਸ ਵਿੱਚ 450 ਤੱਕ ਪੁਲਿਸ ਮੁਲਾਜ਼ਮ ਮੌਜੂਦ ਰਹਿਣਗੇ। ਕੈਂਪਸ ਵਿੱਚ ਅਹਿਮ ਥਾਵਾਂ ਤੇ ਪੁਲੀਸ ਬੈਰੀਕੇਡ ਹੋਣਗੇ। ਗੇਟ ਨੰਬਰ ਇੱਕ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 4.30 ਵਜੇ ਤੱਕ ਬੰਦ ਰਹੇਗਾ। ਏਸੀ ਜੋਸ਼ੀ ਲਾਇਬ੍ਰੇਰੀ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ।

ਪੰਜਾਬ ਯੂਨੀਵਰਸਿਟੀ ਚ ਵੋਟਿੰਗ ਅੱਜ, 139 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

ਪੰਜਾਬ ਯੂਨੀਵਰਸਿਟੀ

Follow Us On

Punjab university student council election: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ-ਨਾਲ ਸ਼ਹਿਰ ਦੇ 10 ਕਾਲਜਾਂ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਲਈ ਅੱਜ ਵੀਰਵਾਰ ਨੂੰ ਵੋਟਾਂ ਪੈਣਗੀਆਂ। ਚੋਣਾਂ ਵਿੱਚ ਕਿਸਮਤ ਅਜ਼ਮਾਉਣ ਵਾਲੇ 139 ਉਮੀਦਵਾਰਾਂ ਦੀ ਜਿੱਤ ਜਾਂ ਹਾਰ ਦਾ ਫੈਸਲਾ 56252 ਵਿਦਿਆਰਥੀ ਕਰਨਗੇ। ਪੀਯੂ ਮੈਨੇਜਮੈਂਟ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਚੋਣ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 300 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਬੁੱਧਵਾਰ ਸ਼ਾਮ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਫਲੈਗ ਮਾਰਚ ਕੀਤਾ।

ਪੀਯੂ ਦੇ 62 ਵਿਭਾਗਾਂ ‘ਚ ਬੈਲਟ ਬਾਕਸ ਲਗਾਏ ਗਏ ਹਨ। ਨਾਲ ਹੀ 182 ਪੋਲਿੰਗ ਬੂਥ ਵੋਟਿੰਗ ਲਈ ਤਿਆਰ ਹਨ। ਵਿਦਿਆਰਥੀਆਂ ਨੂੰ ਸਵੇਰੇ 9.30 ਵਜੇ ਤੱਕ ਵੋਟਿੰਗ ਲਈ ਆਪਣੇ ਵਿਭਾਗ ‘ਚ ਦਾਖਲ ਹੋਣ ਦੀ ਮਨਜ਼ੂਰੀ ਹੋਵੇਗੀ। ਇਸ ਤੋਂ ਬਾਅਦ ਵੋਟਿੰਗ ਪ੍ਰਕਿਰਿਆ ਸਵੇਰੇ 10.30 ਵਜੇ ਤੱਕ ਸ਼ੁਰੂ ਹੋ ਜਾਵੇਗੀ।

ਪੀਯੂ ਵਿੱਚ ਪ੍ਰਧਾਨ ਦੇ ਅਹੁਦੇ ਲਈ 9, ਮੀਤ ਪ੍ਰਧਾਨ ਲਈ ਪੰਜ, ਸਕੱਤਰ ਲਈ ਚਾਰ ਅਤੇ ਸੰਯੁਕਤ ਸਕੱਤਰ ਲਈ ਛੇ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੈ। ਕੁੱਲ ਚਾਰ ਮਹਿਲਾ ਉਮੀਦਵਾਰ ਹਨ, ਜਿਨ੍ਹਾਂ ਵਿੱਚੋਂ ਤਿੰਨ ਨੇ ਪ੍ਰਧਾਨ ਅਤੇ ਇੱਕ ਨੇ ਮੀਤ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਭਰੀ ਹੈ। ਇਨ੍ਹਾਂ ਵਿੱਚ ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੀ ਆਜ਼ਾਦ ਉਮੀਦਵਾਰ ਸ਼ਿਵਾਨੀ ਨੇ ਵਿਦਿਆਰਥੀ ਜਥੇਬੰਦੀ ਸੱਥ ਦੇ ਕਰਨਦੀਪ ਸਿੰਘ ਨੂੰ ਆਪਣਾ ਸਮਰਥਨ ਦਿੱਤਾ ਹੈ।

ਹਰ ਵਿਭਾਗ ਦੀ ਪਹਿਰੇਦਾਰੀ ਦੋ ਕਾਂਸਟੇਬਲ, ਦੋ ਸੁਰੱਖਿਆ ਕਰਮਚਾਰੀ ਅਤੇ ਇੱਕ ਏ.ਐਸ.ਆਈ. ਪੀਯੂ ਕੈਂਪਸ ਵਿੱਚ 450 ਤੱਕ ਪੁਲਿਸ ਮੁਲਾਜ਼ਮ ਮੌਜੂਦ ਰਹਿਣਗੇ। ਕੈਂਪਸ ਵਿੱਚ ਅਹਿਮ ਥਾਵਾਂ ਤੇ ਪੁਲੀਸ ਬੈਰੀਕੇਡ ਹੋਣਗੇ। ਗੇਟ ਨੰਬਰ ਇੱਕ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 4.30 ਵਜੇ ਤੱਕ ਬੰਦ ਰਹੇਗਾ। ਏਸੀ ਜੋਸ਼ੀ ਲਾਇਬ੍ਰੇਰੀ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ।