ਪੰਜਾਬ ਯੂਨੀਵਰਸਿਟੀ ‘ਚ ਸ਼ਹੀਦੀ ਪੁਰਬ ਸੈਮੀਨਾਰ ‘ਤੇ ਵਿਵਾਦ, ਪੀਯੂ ਪ੍ਰਸ਼ਾਸਨ ਤੇ ਸੱਥ ਮੈਂਬਰ ਆਹਮੋ-ਸਾਹਮਣੇ
PU Seminar Controversy: ਸਟੂਡੈਂਟ ਸੰਗਠਨ ਸੱਥ ਦੇ ਮੈਂਬਰਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸੈਮੀਨਾਰ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਦੇ ਤੌਰ 'ਤੇ ਸਿੱਖ ਹਿਸਟੋਰੀਅਨ ਅਜਮੇਰ ਸਿੰਘ ਆ ਰਹੇ ਹਨ, ਉਨ੍ਹਾਂ ਦੇ ਨਾਲ ਜਸਵੰਤ ਸਿੰਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ ਨੇ ਵੀ ਆਉਣਾ ਹੈ। ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਹੈ। ਯੂਨੀਵਰਸਿਟੀ ਨੇ ਇਹ ਕਹਿ ਕੇ ਮਨਜ਼ੂਰੀ ਤੋਂ ਇਨਕਾਰ ਕਰ ਦਿੱਤਾ ਕਿ ਆਉਣ ਵਾਲੇ ਬੁਲਾਰੇ ਵਿਵਾਦਤ ਹਨ।
ਪੰਜਾਬ ਯੂਨੀਵਰਸਿਟੀ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਮੌਕੇ ਪੰਜਾਬ ਯੂਨੀਵਰਸਿਟੀ (ਪੀਯੂ) ਚੰਡੀਗੜ੍ਹ ‘ਚ ਹੋਣ ਵਾਲੇ ਸੈਮੀਨਾਰ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਹੈ। ਪੀਯੂ ਪ੍ਰਸ਼ਾਸਨ ਵੱਲੋਂ ਸੈਮੀਨਾਰ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ, ਜਦਕਿ ਸਟੂਡੈਂਟ ਆਰਗੇਨਾਈਜੇਸ਼ਨ ਸੱਥ ਦੇ ਮੈਂਬਰ ਸੈਮੀਨਾਰ ਕਰਵਾਉਣ ਨੂੰ ਲੈ ਕੇ ਅੜੇ ਹੋਏ ਹਨ। ਇਹ ਸੈਮੀਨਾਰ ਪੀਯੂ ਕੈਂਪਸ ‘ਚ ਅੱਜ ਦੁਪਹਿਰ 1 ਵਜੇ ਹੋਣਾ ਹੈ। ਇਸ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ।
ਸਟੂਡੈਂਟ ਸੰਗਠਨ ਸੱਥ ਦੇ ਮੈਂਬਰਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸੈਮੀਨਾਰ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਦੇ ਤੌਰ ‘ਤੇ ਸਿੱਖ ਹਿਸਟੋਰੀਅਨ ਅਜਮੇਰ ਸਿੰਘ ਆ ਰਹੇ ਹਨ, ਉਨ੍ਹਾਂ ਦੇ ਨਾਲ ਜਸਵੰਤ ਸਿੰਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ ਨੇ ਵੀ ਆਉਣਾ ਹੈ। ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਹੈ। ਯੂਨੀਵਰਸਿਟੀ ਨੇ ਇਹ ਕਹਿ ਕੇ ਮਨਜ਼ੂਰੀ ਤੋਂ ਇਨਕਾਰ ਕਰ ਦਿੱਤਾ ਕਿ ਆਉਣ ਵਾਲੇ ਬੁਲਾਰੇ ਵਿਵਾਦਤ ਹਨ।
ਸੱਥ ਦੇ ਆਗੂ ਤੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਸੰਗਠਨ ਦੇ ਉੱਪ ਪ੍ਰਧਾਨ ਅਸ਼ਮੀਤ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਸੈਮੀਨਾਰ ਨਹੀਂ ਕਰਨ ਦਿੱਤਾ ਜਾ ਰਿਹਾ। ਯੂਨੀਵਰਸਿਟੀ ਦੇ ਡੀਨ ਆਫ ਸਟੂਡੈਂਟ ਵੈਲਫੇਅਰ ਅਮਿਤ ਚੌਹਾਨ ਦਾ ਕਹਿਣਾ ਹੈ ਕਿ ਜਿਸ ਬੁਲਾਰੇ ਨੂੰ ਬੁਲਾਇਆ ਗਿਆ ਹੈ, ਉਹ ਵਿਵਾਦ ਸਖਸ਼ੀਅਤ ਹੈ। ਇਸ ਲਈ ਇੱਥੇ ਸੈਮੀਨਾਰ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਬੁਲਾਰੇ ਅਜਮੇਰ ਸਿੰਘ ਤੋਂ ਅਸਹਿਮਤੀ
ਇਹ ਸਾਰਾ ਅੜਿੱਕਾ ਬੁਲਾਰੇ ਅਜਮੇਰ ਸਿੰਘ ਦੇ ਹੁਣ ਵਾਲੇ ਸੰਬੋਧਨ ਨੂੰ ਲੈ ਕੇ ਪੈ ਰਿਹਾ ਹੈ। ਪੀਯੂ ਦਾ ਕਹਿਣਾ ਹੈ ਕਿ ਉਹ ਵਿਵਾਦਤ ਹਸਤੀ ਹੈ। ਅਜਮੇਰ ਸਿੰਘ ਬਠਿੰਡਾ ਦੇ ਮੰਡੀ ਕਲਾਂ ‘ਚ ਪੈਦਾ ਹੋਏ ਸਨ। 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਤੋਂ ਬਾਅਦ ਉਹ ਦਿੱਲੀ ਚਲੇ ਗਏ ਤੇ ਅਖ਼ਬਾਰ ਕੱਢਣ ਲੱਗੇ। ਉਹ ਇੱਕ ਲੇਖਕ ਹਨ ਦੇ ਪੰਜਾਬ ‘ਤੇ ਅੱਤਿਆਚਾਰ ਦੀ ਗੱਲ ਕਰਦੇ ਹਨ। ਉਨ੍ਹਾਂ ਦੀ ਵਿਚਾਰਧਾਰਾ ਤੋਂ ਕਈ ਲੋਕ ਸਹਿਮਤ ਨਹੀ ਹੁੰਦੇ ਹਨ। ਉਨ੍ਹਾਂ ਦੁਆਰਾ ਪੰਜਾਬ ਦੇ ਹਾਲਾਤਾਂ ‘ਤੇ ਕਈ ਕਿਤਾਬਾਂ ਲਿਖਿਆ ਗਈਆਂ ਹਨ।
