ਫਰੀਦਕੋਟ ਦੀਆਂ ਵਿਦਿਆਰਥਣਾਂ ਨੇ ਰਾਸਟਰੀ ਬਾਲ ਵਿਗਿਆਨ ਕਾਂਗਰਸ ਵਿਚ ਰੌਸ਼ਨ ਕੀਤਾ ਪੰਜਾਬ ਦਾ ਨਾਂ

Published: 

03 Feb 2023 18:58 PM

ਅਹਿਮਦਾਬਾਦ ਵਿਖੇ ਹੋਈ 390ਵੀਂ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ -2022 'ਚ ਜ਼ਿਲਾ ਫ਼ਰੀਦਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਰਵਾਲਾ ਦੀਆਂ ਵਿਦਿਆਰਥਣਾਂ ਨੇ ਆਪਣੇ ਪ੍ਰੋਜੈਕਟ ਰਾਹੀਂ ਅਧਿਆਪਕਾਂ ਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਹਨਾਂ ਵਿਦਿਆਰਥਣਾਂ ਵਲੋਂ ਬਣਾਇਆ ਗਿਆ ਸਾਇੰਸ ਪ੍ਰਾਜੈਕਟ ਭਾਰਤ ਭਰ ਵਿਚੋਂ ਆਇਆ ਅਵਲ।

ਫਰੀਦਕੋਟ ਦੀਆਂ ਵਿਦਿਆਰਥਣਾਂ ਨੇ ਰਾਸਟਰੀ ਬਾਲ ਵਿਗਿਆਨ ਕਾਂਗਰਸ ਵਿਚ ਰੌਸ਼ਨ ਕੀਤਾ ਪੰਜਾਬ ਦਾ ਨਾਂ
Follow Us On

ਪੰਜਾਬ ਸਟੇਟ ਕਾਊਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਸਦਕਾ ਅਹਿਮਦਾਬਾਦ ਵਿਖੇ ਹੋਈ 390ਵੀਂ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ 2022 ਚ ਜ਼ਿਲਾ ਫ਼ਰੀਦਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਰਵਾਲਾ ਦੀਆਂ ਵਿਿਦਆਰਥਣਾਂ ਸਿਮਰਨਦੀਪ ਕੌਰ ਅਤੇ ਪੂਜਾ ਨੇ ਆਪਣੇ ਪ੍ਰੋਜੈਕਟ ਰਾਹੀਂ ਪੰਜਾਬ, ਜ਼ਿਲਾਾ ਫ਼ਰੀਦਕੋਟ, ਆਪਣੇ ਸਕੂਲ, ਅਧਿਆਪਕਾਂ ਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਨਾਂ ਵਿਦਿਆਰਥਣਾਂ ਦਾ ਪ੍ਰੋਜੋਕਟ ਰਾਸ਼ਟਰੀ ਪੱਧਰ ਤੇ ਅਵੱਲ ਐਲਾਨਿਆ ਗਿਆ ਹੈ ਅਤੇ ਇਨ੍ਹਾਂ ਦੀ ਏ ਕੈਟਾਗਰੀ ਚ ਚੋਣ ਹੋਈ ਹੈ। ਇਨਾਂ ਨੰਨ੍ਹੇ ਬਾਲ ਵਿਗਿਆਨੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਅੱਜ ਜ਼ਿਲਾ ਮਾਣ ਮਹਿਸੂਸ ਕਰ ਰਿਹਾ ਹੈ।

ਵਿਦਿਆਰਥਣਾਂ ਨੇ ਗੱਢੇ ਝੰਡੇ

ਬਾਲ ਵਿਗਿਆਨ ਕਾਂਗਰਸ, ਨੈਸ਼ਨਲ ਕਾਊਂਸਿਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਭਾਰਤ ਸਰਕਾਰ ਵੱਲੋਂ ਕਰਵਾਇਆ ਜਾਂਦਾ ਹੈ। ਜਿਸ ਚ 11 ਤੋਂ 14 ਸਾਲ ਤੱਕ ਜੂਨੀਅਰ ਗਰੁੱਪ ਅਤੇ 14 ਤੋਂ 17 ਸਾਲ ਤੱਕ ਸੀਨੀਅਰ ਗਰੁੱਪ ਦੇ ਸਕੂਲੀ ਵਿਦਿਆਰਥੀ ਸਾਇੰਸ ਪ੍ਰੋਜੈਕਟ ਰਾਹੀਂ ਆਪਣੀ ਵਿਗਿਆਨਿਕ ਦ੍ਰਿਸ਼ਟੀਕੋਣ ਅਤੇ ਸਾਇੰਸ ਪ੍ਰਤੀ ਰੁਚੀ ਦਾ ਪ੍ਰਗਟਾਵਾ ਕਰਦੇ ਹਨ। ਇਸ ਸਾਲ ਦਾ ਥੀਮ ਅੰਡਰਸਟੈਡਿੰਗ ਈਕੋ ਸਿਸਟਮ ਫ਼ਾਰ ਹੈੱਲਥ ਐਂਡ ਵੈਲ ਬੀਂਗ ਦੇ ਅਧੀਨ ਵਿਦਿਆਰਥਣ ਸਿਮਰਨਦੀਪ ਕੌਰ ਅਤੇ ਪੂਜਾ ਨੇ ਆਪਣੇ ਪ੍ਰੋਜੈਕਟ ਈਡੇਬਲ ਸਪੂਨ-ਟੂ-ਬੀਟ ਦਾ ਪਲਾਸਟਿਕ ਪੋਲੀਊਸ਼ਨ ਰਾਹੀਂ ਵਾਤਾਵਰਨ ਚੋਂ ਪਲਾਸਟਿਕ ਨੂੰ ਘਟਾਉਣ ਦਾ ਵਧੀਆ ਅਤੇ ਸਸਤਾ ਢੰਗ ਪੇਸ਼ ਕੀਤਾ। ਜਿਸ ਸਦਕਾ ਇਨਾਂ ਬੇਟੀਆਂ ਦਾ ਪ੍ਰੋਜੈਕਟ ਰਾਸ਼ਟਰੀ ਪੱਧਰ ਤੇ ਆਊਟਸਟੈਡਿੰਗ ਪ੍ਰੋਜੈਕਟ ਵਜੋਂ ਚੁਣਿਆ ਗਿਆ।

25 ਪ੍ਰੋਜੈਕਟਾਂ ਵਿਚੋਂ ਚੁਣੇ ਗਏ ਪੰਜਾਬ ਦੇ ਤਿੰਨ ਪ੍ਰੋਜੈਕਟ

ਵਰਨਣਯੋਗ ਹੈ ਕਿ ਇਸ ਸਾਲ ਰਾਸ਼ਟਰੀ ਪੱਧਰ ਦੀ ਬਾਲ ਵਿਗਿਆਨ ਕਾਂਗਰਸ ਚ ਭਾਰਤ ਦੇ ਸਾਰੇ ਰਾਜਾਂ ਦੇ ਜ਼ਿਲ੍ਹਿਆਂ ਚ ਬਾਲ ਵਿਗਿਆਨੀਆਂ ਨੇ ਭਾਗ ਲਿਆ ਅਤੇ ਇਨਾਂ ਦੇ 25 ਵਧੀਆ ਪ੍ਰੋਜੈਕਟਾਂ ਵਿਚੋਂ ਪੰਜਾਬ ਦੇ ਤਿੰਨ ਪ੍ਰੋਜੈਕਟ ਚੁਣੇ ਜੋ ਪੂਰੇ ਪੰਜਾਬ ਲਈ ਵੱਡੇ ਮਾਣ ਵਾਲੀ ਗੱਲ ਸੀ। ਪੰਜਾਬ ਸਟੇਟ ਕਾਊਂਸਿਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਾ ਪਾਤਰ ਹੈ। ਇਨਾਂ ਤਿੰਨ ਪ੍ਰੋਜੈਕਟਾਂ ਚ ਫ਼ਰੀਦਕੋਟ ਜ਼ਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਰਵਾਲਾ ਦਾ ਪ੍ਰੋਜੈਕਟ ਅਵੱਲ ਰਿਹਾ ਸੀ। ਸਿਮਰਨਦੀਪ ਕੌਰ ਅਤੇ ਪੂਜਾ ਆਪਣੀ ਲਿਆਕਤ ਅਤੇ ਕਲਾ ਦੀ ਬਖੂਬੀ ਵਰਤੋਂ ਕਰਦਿਆਂ ਆਪਣੇ ਮਾਪਿਆਂ ਦੇ ਨਾਮ ਨੂੰ ਚਾਰ ਚੰਨ ਲਗਾਏ। ਇਹ ਸਭ ਕੁਝ ਗਾਈਡ ਅਧਿਆਪਕ ਸ਼੍ਰੀ ਸੱਤਪਾਲ ਸਾਇੰਸ ਮਾਸਟਰ ਦੀ ਵਿਦਿਆਰਥਣਾਂ ਨੂੰ ਕਰਵਾਈ ਅਣਥੱਕ ਮਿਹਨਤ ਅਤੇ ਪ੍ਰਿੰਸੀਪਲ ਤੇਜਿੰਦਰ ਸਿੰਘ ਵੱਲੋਂ ਨਿਰੰਤਰ ਦਿੱਤੀ ਹੱਲਾਸ਼ੇਰੀ ਸਦਕਾ ਸੰਭਵ ਹੋ ਸਕਿਆ ਹੈ।

ਮੁਕਾਬਲੇ ਲਈ ਕੀਤੀ ਕਰੜੀ ਮਿਹਨਤ

ਜ਼ਿਕਰਯੋਗ ਹੈ ਕਿ ਅਧਿਆਪਕ ਸੱਤਪਾਲ ਦੀ ਅਗਵਾਈ ਹੇਠ ਵਿਦਿਆਰਥੀ ਹਰ ਸਾਲ ਬਾਲ ਕਾਂਗਰਸ ਅਤੇ ਹੋਰ ਮੁਕਾਬਲਿਆਂ ਚ ਅਹਿਮ ਪੁਜ਼ੀਸ਼ਨਾਂ ਪ੍ਰਾਪਤ ਕਰਦੇ ਹਨ। ਇਸ ਵਾਰ ਵੀ ਦਸੰਬਰ ਮਹੀਨੇ ਹੋਏ ਜ਼ਿਲਾ ਪੱਧਰੀ ਬਾਲ ਵਿਗਿਆਨ ਕਾਂਗਰਸ-2022 ਉਨਾਂ ਵਿਸ਼ੇਸ਼ ਪੁਜ਼ੀਸ਼ਨ ਪ੍ਰਾਪਤ ਕੀਤੀ ਤੇ ਫ਼ਿਰ ਰਾਜ ਪੱਧਰ ਤੇ ਡੀਏਵੀ ਯੂਨੀਵਰਸਿਟੀ ਜਲੰਧਰ ਵਿਖੇ ਵਿਸ਼ੇਸ਼ ਪੁਜ਼ੀਸ਼ਨ ਹਾਸਲ ਕਰਕੇ ਕੌਮੀ ਪੱਧਰ ਦੇ ਮੁਕਾਬਲੇ ਚ ਆਪਣੀ ਥਾਂ ਬਣਾਈ ਅਤੇ ਹੁਣ ਰਾਸ਼ਟਰੀ ਪੱਧਰ ਤੇ ਵਿਸ਼ੇਸ਼ ਸਥਾਨ ਪ੍ਰਾਪਤ ਕਰਕੇ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ ਹੈ। ਇੱਥੇ ਮੈਡਲ ਅਤੇ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਸਿੱਖਿਆ ਵਿਭਾਗ ਫ਼ਰੀਦਕੋਟ ਵੱਲੋਂ ਮਨਪ੍ਰੀਤ ਸਿੰਘ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਨੀਲਮ ਰਾਣੀ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ, ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਪਵਨ ਕੁਮਾਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ, ਜ਼ਿਲਾ ਕੋਆਰਡੀਨੇਟਰ ਬਿਹਾਰੀ ਲਾਲ, ਜ਼ਿਲਾ ਮੈਂਟਰ ਖੇਡਾਂ-ਕਮ-ਸਪੋਰਟਸ ਕੋਆਰਡੀਨੇਟਰ ਕੁਲਦੀਪ ਸਿੰਘ ਗਿੱਲ, ਜ਼ਿਲਾ ਮੀਡੀਆ ਕੋਆਰਡੀਨੇਟਰ ਜਸਬੀਰ ਸਿੰਘ ਜੱਸੀ ਨੇ ਇਸ ਮਾਣਮੱਤੀ ਪ੍ਰਾਪਤੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਰਵਾਲਾ ਦੀਆਂ ਵਿਦਿਆਰਥਣਾਂ ਸਿਮਰਨਦੀਪ ਕੌਰ-ਪੂਜਾ, ਗਾਈਡ ਅਧਿਆਪਕ ਸ਼੍ਰੀ ਸੱਤਪਾਲ, ਪ੍ਰਿੰਸੀਪਲ ਤੇਜਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ।

Exit mobile version