ਪੰਜਾਬ ‘ਚ ਅੱਜ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਨਹੀਂ, ਜੁਲਾਈ ‘ਚ ਆਮ ਨਾਲੋਂ 14 ਫ਼ੀਸਦੀ ਘੱਟ ਮੀਂਹ
Punjab Weather Update: ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.3 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਹਾਲਾਂਕਿ ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਰੂਪਨਗਰ 'ਚ ਸਭ ਤੋਂ ਵੱਧ ਤਾਪਮਾਨ 36.2 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਟਿਆਲਾ 'ਚ 36 ਡਿਗਰੀ, ਅੰਮ੍ਰਿਤਸਰ 'ਚ 35 ਡਿਗਰੀ, ਲੁਧਿਆਣਾ 'ਚ 34.2 ਡਿਗਰੀ ਤੇ ਪਠਾਨਕੋਟ 'ਚ 33.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਸੰਕੇਤਕ ਤਸਵੀਰ
ਪੰਜਾਬ ‘ਚ ਅੱਜ ਮੌਸਮ ਨੂੰ ਲੈ ਕੇ ਭਾਰਤੀ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਅਨੁਮਾਨ ਹੈ ਕਿ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਕੁੱਝ ਜ਼ਿਲ੍ਹਿਆਂ ‘ਚ ਕਿੰਨ-ਮਿੰਨ ਬਾਰਿਸ਼ ਹੋ ਸਕਦੀ ਹੈ। ਸੂਬੇ ਦੇ ਕੁੱਝ ਇਲਾਕਿਆਂ ‘ਚ ਹਲਕੇ ਬੱਦਲ ਰਹਿਣਗੇ, ਜਿਸ ਕਰਕੇ ਤਾਪਮਾਨ ‘ਚ ਥੋੜ੍ਹੀ ਗਿਰਾਵਟ ਦੇਖੀ ਜਾ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਪੰਜਾਬ ‘ਚ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.3 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਹਾਲਾਂਕਿ ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਰੂਪਨਗਰ ‘ਚ ਸਭ ਤੋਂ ਵੱਧ ਤਾਪਮਾਨ 36.2 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਟਿਆਲਾ ‘ਚ 36 ਡਿਗਰੀ, ਅੰਮ੍ਰਿਤਸਰ ‘ਚ 35 ਡਿਗਰੀ, ਲੁਧਿਆਣਾ ‘ਚ 34.2 ਡਿਗਰੀ ਤੇ ਪਠਾਨਕੋਟ ‘ਚ 33.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਸੂਬੇ ਦੇ ਜ਼ਿਆਦਾਤਰ ਹਿੱਸਿਆ ‘ਚ ਬਾਰਿਸ਼ ਨਹੀਂ ਹੋਈ, ਸਿਰਫ਼ ਫਿਰੋਜ਼ਪੁਰ ‘ਚ 3 ਮਿਮੀ ਤੇ ਮੋਗਾ ‘ਚ 5.5 ਮਿਮੀ ਬਾਰਿਸ਼ ਦਰਜ ਕੀਤੀ ਗਈ।
4 ਦਿਨ ਅਜਿਹਾ ਰਹੇਗਾ ਮੌਸਮ
27 ਜੁਲਾਈ ਯਾਨੀ ਅੱਜ ਜ਼ਿਆਦਾਤਰ ਹਿੱਸਿਆਂ ‘ਚ ਬਾਰਿਸ਼ ਨਹੀਂ ਹੋਵੇਗੀ। ਸਿਰਫ਼ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਦੇਖੀ ਜਾ ਸਕਦੀ ਹੈ। 28 ਤੇ 29 ਜੁਲਾਈ ਨੂੰ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਤੇ ਜਲੰਧਰ ਵਰਗੇ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਸੰਭਾਵਨਾ ਹੈ। ਜ਼ਿਆਦਾਤਰ ਹਿੱਸਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ। 30 ਜੁਲਾਈ ਨੂੰ ਸੂਬੇ ਦੇ ਉੱਤਰੀ ਤੇ ਮੱਧ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।
ਜੁਲਾਈ ‘ਚ ਆਮ ਨਾਲੋਂ 14 ਫ਼ੀਸਦੀ ਘੱਟ ਬਾਰਿਸ਼
ਜੁਲਾਈ ਮਹੀਨੇ ਦੀ ਸ਼ੁਰੂਆਤ ‘ਚ ਚੰਗੀ ਬਾਰਿਸ਼ ਤੋਂ ਬਾਅਦ ਹੀ ਮੌਨਸੂਲ ਲਗਾਤਾਰ ਕਮਜ਼ੋਰ ਹੁੰਦਾ ਰਿਹਾ। 7 ਜੁਲਾਈ ਤੋਂ ਬਾਅਦ ਆਮ ਨਾਲੋਂ ਘੱਟ ਬਾਰਿਸ਼ ਦਰਜ ਕੀਤੀ ਗਈ। 1 ਜੁਲਾਈ ਤੋਂ 26 ਜੁਲਾਈ ਤੱਕ ਸੂਬੇ ‘ਚ 115.6 ਮਿਮੀ ਬਾਰਿਸ਼ ਹੋਈ, ਜਦਿਕ ਆਮ ਤੌਰ ‘ਤੇ ਇਨ੍ਹਾਂ ਦਿਨਾਂ ‘ਚ 134.5 ਮਿਮੀ ਤੱਕ ਬਾਰਿਸ਼ ਦਰਜ ਕੀਤੀ ਜਾਂਦੀ ਹੈ। ਇਹ ਆਮ ਨਾਲੋਂ 14 ਫ਼ੀਸਦੀ ਘੱਟ ਹੈ। ਜੇਕਰ 1 ਜੂਨ ਤੋਂ ਹੁਣ ਤੱਕ ਦੀ ਗੱਲ ਕਰੀਏ ਤਾਂ 2 ਫ਼ੀਸਦੀ ਘੱਟ ਬਾਰਿਸ਼ ਹੋਈ ਹੈ।
