Punjab School Timing: ਪੰਜਾਬ ‘ਚ ਬਦਲਿਆ ਸਕੂਲਾਂ ਅਤੇ ਦਫਤਰਾਂ ਦਾ ਸਮਾਂ, ਹੁਣ ਇਸ ਸਮੇਂ ਤੇ ਖੁਲ੍ਹਣਗੇ ਅਦਾਰੇ

Updated On: 

22 May 2026 16:32 PM IST

Punjab School & Offices Timing Change: ਪੰਜਾਬ ਸਰਕਾਰ ਨੇ ਵੱਧਦੀ ਗਰਮੀ ਨੂੰ ਵੇਖਦਿਆਂ ਵੱਡਾ ਫੈਸਲਾ ਲਿਆ ਹੈ। ਨਵੇਂ ਫੈਸਲੇ ਮੁਤਾਬਕ, ਸੂਬੇ ਦੇ ਸਾਰੇ ਸਕੂਲ ਅਤੇ ਦਫਤਰਾਂ ਦੇ ਸਮੇਂ ਚ ਵੱਡਾ ਬਦਲਾਅ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਇਸ ਫੈਸਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ।

Punjab School Timing: ਪੰਜਾਬ ਚ ਬਦਲਿਆ ਸਕੂਲਾਂ ਅਤੇ ਦਫਤਰਾਂ ਦਾ ਸਮਾਂ, ਹੁਣ ਇਸ ਸਮੇਂ ਤੇ ਖੁਲ੍ਹਣਗੇ ਅਦਾਰੇ

ਪੰਜਾਬ ਚ ਬਦਲਿਆ ਸਕੂਲਾਂ ਅਤੇ ਦਫਤਰਾਂ ਦਾ ਸਮਾਂ

ਪੰਜਾਬ ਸਮੇਤ ਇਸ ਸਮੇਂ ਪੂਰੇ ਉੱਤਰ ਭਾਰਤ ਵਿੱਚ ਭਿਆਨਕ ਗਰਮੀ ਅਤੇ ਲੂ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਇਸੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਦੇ ਅਨੁਸਾਰ, ਸੂਬੇ ਦੇ ਸਾਰੇ ਸਕੂਲ ਅਤੇ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਸਨੂੰ ਲੈ ਕੇ ਜਾਣਕਾਰੀ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਹੁਣ ਤੱਕ, ਸਰਕਾਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸੀ। ਜਦੋਂਕਿ ਦਫ਼ਤਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੈ।

ਸੀਐਮ ਭਗਵੰਤ ਮਾਨ ਨੇ X ਤੇ ਪੋਸਟ ਸ਼ੇਅਰ ਕਰਦਿਆਂ ਦੱਸਿਆ ਹੈ ਕਿ ਇਸ ਵੇਲ੍ਹੇ ਪੰਜਾਬ ਵਿੱਚ ਭਿਆਨਕ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਜਿਸਨੂੰ ਦੇਖਦੇ ਹੋਏ ਆਉਂਦੀ 25 ਮਈ, ਸੋਮਵਾਰ ਤੋਂ ਸਾਰੇ ਸਕੂਲ ਅਤੇ ਦਫ਼ਤਰ ਸਵੇਰੇ 7.30 ਵਜੇ ਖੁਲ੍ਹਣਗੇ ਅਤੇ 1.30 ਵਜੇ ਬੰਦ ਹੋ ਜਾਣਗੇ।

2023 ‘ਚ ਵੀ ਬਦਲਿਆ ਗਿਆ ਸੀ ਸਮਾਂ

ਇਸ ਤੋਂ ਪਹਿਲਾਂ, ਸਰਕਾਰ ਨੇ 2 ਮਈ, 2023 ਤੋਂ 15 ਜੁਲਾਈ, 2023 ਤੱਕ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬਦਲ ਦਿੱਤਾ ਸੀ। 2023 ਵਿੱਚ, ਦਫ਼ਤਰ ਦੁਪਹਿਰ 2:00 ਵਜੇ ਬੰਦ ਹੋ ਜਾਂਦੇ ਸਨ, ਜਦੋਂ ਕਿ ਇਸ ਵਾਰ (2026 ਵਿੱਚ), ਬਹੁਤ ਜ਼ਿਆਦਾ ਗਰਮੀ ਕਾਰਨ, ਸਮਾਂ ਅੱਧਾ ਘੰਟਾ ਘਟਾ ਕੇ ਦੁਪਹਿਰ 1:30 ਵਜੇ ਕਰ ਦਿੱਤਾ ਗਿਆ ਹੈ।

ਅਚਾਨਕ ਬਦਲਿਆ ਮੌਸਮ

ਇਸ ਦੌਰਾਨ, ਅੱਜ ਸਵੇਰੇ ਅਚਾਨਕ ਮੌਸਮ ਬਦਲ ਗਿਆ। ਜਲੰਧਰ, ਲੁਧਿਆਣਾ ਅਤੇ ਪਠਾਨਕੋਟ ਸਮੇਤ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਜਲੰਧਰ ਅਤੇ ਪਠਾਨਕੋਟ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲੀਆਂ ਜਿਨ੍ਹਾਂ ਨੇ ਲੋਕਾਂ ਨੂੰ ਰਾਹਤ ਦਾ ਅਹਿਸਾਸ ਕਰਵਾਇਆ।

ਉੱਧੜ, ਚੰਡੀਗੜ੍ਹ ਵਿੱਚ ਤੇਜ਼ ਗਰਮੀ ਅਤੇ ਲੂ ਦਾ ਪ੍ਰਕੋਪ ਜਾਰੀ ਹੈ। ਵੀਰਵਾਰ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅਗਲੇ ਦੋ ਤੋਂ ਤਿੰਨ ਘੰਟਿਆਂ ਵਿੱਚ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਬੱਦਲਵਾਈ ਹੋਣ ਦੀ ਸੰਭਾਵਨਾ ਹੈ, ਮੀਂਹ ਅਤੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ, ਵੱਧ ਤੋਂ ਵੱਧ ਤਾਪਮਾਨ ਘਟਣ ਅਤੇ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।

24 ਮਈ ਤੋਂ 26 ਮਈ ਤੱਕ ਅਸਮਾਨ ਆਮ ਤੌਰ ‘ਤੇ ਸਾਫ਼ ਰਹੇਗਾ। ਇਸ ਦੌਰਾਨ ਤਾਪਮਾਨ ਦੁਬਾਰਾ ਵੱਧ ਸਕਦਾ ਹੈ, 26 ਮਈ ਤੱਕ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ।

Follow Us
Related Stories
ਖੰਨਾ ਫਾਇਰਿੰਗ ਤੇ ਫਿਰੌਤੀ ਮਾਮਲੇ ‘ਚ ਵੱਡੀ ਕਾਰਵਾਈ, ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ-ਪਿਤਾ ਗ੍ਰਿਫ਼ਤਾਰ
EVM ਨੂੰ ਲੈ ਕੇ ਆਮੋ-ਸਾਹਮਣੇ ਹੋਏ ਦੋਵੇਂ ਚੋਣ ਕਮਿਸ਼ਨ, ECI ਨੇ ਕਿਹਾ- ਟ੍ਰੇਨਿੰਗ ਲਈ 15 ਦਿਨ ਨਹੀਂ ਸਿਰਫ਼ 15 ਮਿੰਟ ਕਾਫੀ
ਪੰਜਾਬ ਨਗਰ ਨਿਗਮ ਚੋਣਾਂ ‘ਤੇ ਹਾਈਕੋਰਟ ਸ਼ਖਤ, ਹਰ ਬੂਥ ‘ਤੇ ਲੱਗਣਗੇ CCTV ਕੈਮਰੇ; 1 ਸਾਲ ਤੱਕ ਸੁਰੱਖਿਅਤ ਰਹੇਗੀ ਰਿਕਾਰਡਿੰਗ
ਐਮਰਜੈਂਸੀ ਦੌਰਾਨ ਮੁੱਖ ਮੰਤਰੀ ਸਿਹਤ ਯੋਜਨਾ ਨੇ ਕਿਵੇਂ ਬਚਾਈ 62 ਸਾਲਾ ਔਰਤ ਦੀ ਜਾਨ…ਡਾਕਟਰ ਨੇ ਸੁਣਾਈ ਪੂਰੀ ਕਹਾਣੀ
ਖਾਲਸਾ ਕਾਲਜ ‘ਚ ਕੁੱਤਿਆਂ ਨਾਲ ਕਥਿਤ ਕ੍ਰੂਰਤਾ ਮਾਮਲੇ ‘ਤੇ ਵਿਵਾਦ ਗਹਿਰਾਇਆ, ਐਨੀਮਲ ਐਕਟੀਵਿਸਟਾਂ ਵੱਲੋਂ ਪ੍ਰਦਰਸ਼ਨ
ਤੇਲ ਬੱਚਤ: ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ Work from Home, ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਤੇ ਕਾਰ ਪੂਲਿੰਗ ਦੀ ਸਲਾਹ