Panchayat Election: ਲੁਧਿਆਣਾ ਦੇ ਪਹਿਲੇ ਪਿੰਡ 'ਚ ਹੋਈ ਸਰਬ ਸੰਮਤੀ, ਸਾਬਕਾ ਸਰਪੰਚ ਦੀ ਪਤਨੀ ਨੂੰ ਦਿੱਤਾ ਗਿਆ ਮੌਕਾ | Punjab panchayat election 2024 ludhiana village kaind sarb samti sarpanch Punjabi news - TV9 Punjabi

Panchayat Election: ਲੁਧਿਆਣਾ ਦੇ ਪਹਿਲੇ ਪਿੰਡ ‘ਚ ਹੋਈ ਸਰਬ ਸੰਮਤੀ, ਸਾਬਕਾ ਸਰਪੰਚ ਦੀ ਪਤਨੀ ਨੂੰ ਦਿੱਤਾ ਗਿਆ ਮੌਕਾ

Updated On: 

02 Oct 2024 20:06 PM

ਲੁਧਿਆਣਾ ਦੇ ਵਿਧਾਨ ਸਭਾ ਹਲਕਾ ਗਿੱਲ ਦੇ ਅਧੀਨ ਪਿੰਡ ਕੈਂਡ ਇਲਾਕੇ ਦਾ ਪਹਿਲਾ ਅਜਿਹਾ ਪਿੰਡ ਬਣ ਗਿਆ ਹੈ, ਜਿੱਥੇ ਸਰਬ ਸੰਮਤੀ ਨਾਲ ਸਰਪੰਚ ਦੀ ਚੋਣ ਹੋਈ ਹੈ। ਇੱਥੇ ਸਰਬ ਸੰਮਤੀ ਦੇ ਨਾਲ ਹਰਪ੍ਰੀਤ ਕੌਰ ਨੂੰ ਪਿੰਡ ਦੀ ਸਰਪੰਚ ਚੁਣਿਆ ਗਿਆ ਹੈ। ਉਨ੍ਹਾਂ ਦੇ ਪਤੀ ਪਿਛਲੀ ਵਾਰ ਸਰਬ ਸੰਮਤੀ ਨਾਲ ਪਿੰਡ ਦੇ ਸਰਪੰਚ ਚੁਣੇ ਗਏ ਸਨ।

Panchayat Election: ਲੁਧਿਆਣਾ ਦੇ ਪਹਿਲੇ ਪਿੰਡ ਚ ਹੋਈ ਸਰਬ ਸੰਮਤੀ, ਸਾਬਕਾ ਸਰਪੰਚ ਦੀ ਪਤਨੀ ਨੂੰ ਦਿੱਤਾ ਗਿਆ ਮੌਕਾ

Panchayat Election: ਲੁਧਿਆਣਾ ਦੇ ਪਹਿਲੇ ਪਿੰਡ 'ਚ ਹੋਈ ਸਰਬ ਸੰਮਤੀ, ਸਾਬਕਾ ਸਰਪੰਚ ਦੀ ਪਤਨੀ ਨੂੰ ਦਿੱਤਾ ਗਿਆ ਮੌਕਾ

Follow Us On

ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਨਾਲ ਸਿਆਸੀ ਮਾਹੌਲ ਭੱਖ ਗਿਆ ਹੈ। ਇੱਕ ਪਾਸੇ ਜਿੱਥੇ ਪਿੰਡ ਵਿੱਚ ਸਰਪੰਚ ਤੇ ਪੰਚ ਦੇ ਅਹੁਦੇ ਲਈ ਉਮੀਦਵਾਰ ਜ਼ੋਰਾ-ਸ਼ੋਰਾਂ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ,ਉੱਥੇ ਹੀ ਕਈ ਪਿੰਡਾ ਵਿੱਚ ਬਿਲਕੁਲ ਸ਼ਾਂਤਮਈ ਢੰਗ ਨਾਲ ਸਰਬ ਸੰਮਤੀ ਕਰਕੇ ਸਰਪੰਚ ਚੁਣੇ ਜਾ ਰਹੇ ਹਨ।

ਲੁਧਿਆਣਾ ਦੇ ਵਿਧਾਨ ਸਭਾ ਹਲਕਾ ਗਿੱਲ ਦੇ ਅਧੀਨ ਪਿੰਡ ਕੈਂਡ ਇਲਾਕੇ ਦਾ ਪਹਿਲਾ ਅਜਿਹਾ ਪਿੰਡ ਬਣ ਗਿਆ ਹੈ, ਜਿੱਥੇ ਸਰਬ ਸੰਮਤੀ ਨਾਲ ਸਰਪੰਚ ਦੀ ਚੋਣ ਹੋਈ ਹੈ। ਇੱਥੇ ਸਰਬ ਸੰਮਤੀ ਦੇ ਨਾਲ ਹਰਪ੍ਰੀਤ ਕੌਰ ਨੂੰ ਪਿੰਡ ਦੀ ਸਰਪੰਚ ਚੁਣਿਆ ਗਿਆ ਹੈ। ਉਨ੍ਹਾਂ ਦੇ ਪਤੀ ਪਿਛਲੀ ਵਾਰ ਸਰਬ ਸੰਮਤੀ ਨਾਲ ਪਿੰਡ ਦੇ ਸਰਪੰਚ ਚੁਣੇ ਗਏ ਸਨ, ਪਰ ਇਸ ਬਾਰੇ ਮਹਿਲਾ ਲਈ ਸੀਟ ਰਾਖਵੀਂ ਹੋਣ ਕਰਕੇ ਸਾਬਕਾ ਸਰਪੰਚ ਗੁਰਮਿੰਦਰ ਸਿੰਘ ਦੀ ਧਰਮ ਪਤਨੀ ਹਰਪ੍ਰੀਤ ਕੌਰ ਨੂੰ ਸਰਪੰਚ ਚੁਣਿਆ ਗਿਆ ਹੈ। ਇਸ ਦੇ ਨਾਲ ਪਿੰਡ ਦੇ ਪੰਚ ਵੀ ਸਰਬਸੰਮਤੀ ਨਾਲ ਚੁਣੇ ਗਏ ਹਨ।

ਪਿੰਡ ਵਿੱਚ ਖੁਸ਼ੀ ਦਾ ਮਾਹੌਲ

ਸਰਬ ਸੰਮਤੀ ਨਾਲ ਸਰਪੰਚ ਚੁਣੇ ਜਾਣ ਦੇ ਨਾਲ ਪਿੰਡ ਦੇ ਵਿੱਚ ਖੁਸ਼ੀ ਮਾਹੌਲ ਹੈ। ਸਾਬਕਾ ਸਰਪੰਚ ਗੁਰਮਿੰਦਰ ਸਿੰਘ ਨੇ ਕਿਹਾ ਕਿ ਸਿਰਫ 15 ਮਿੰਟਾਂ ਵਿੱਚ ਹੀ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਰਬ ਸੰਮਤੀ ਨਾਲ ਸਰਪੰਚ ਦੀ ਚੋਣ ਹੋਈ। ਉਨ੍ਹਾਂ ਕਿਹਾ ਕਿ ਸਾਰੇ ਹੀ ਪਿੰਡ ਦੇ ਲੋਕਾਂ ਨੇ ਆਪਣਾ ਭਰੋਸਾ ਜਤਾਇਆ ਅਤੇ ਮੁੜ ਤੋਂ ਸਾਡੇ ਪਰਿਵਾਰ ਨੂੰ ਸਰਪੰਚੀ ਦਿੱਤੀ ਗਈ ਹੈ।

ਚੋਣਾਂ ‘ਤੇ ਨਹੀਂ, ਬਲਕਿ ਵਿਕਾਸ ਤੇ ਪੈਸਾ ਹੋਣਾ ਚਾਹੀਦਾ ਖਰਚ

ਸਾਬਕਾ ਸਰਪੰਚ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਪਾਰਟੀਬਾਜ਼ੀਆਂ ਹੁੰਦੀਆਂ ਹਨ ਤੇ ਲੱਖਾਂ ਰੁਪਏ ਸਰਪੰਚੀ ਦੀਆਂ ਚੋਣਾਂ ‘ਤੇ ਖਰਚੇ ਜਾਂਦੇ ਹਨ। ਇਨ੍ਹਾਂ ਪੈਸਿਆਂ ਦਾ ਇਸਤੇਮਾਲ ਪਿੰਡ ਦੇ ਵਿਕਾਸ ਲਈ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਵਿੱਚ 33 ਲੱਖ ਰੁਪਏ ਦੀ ਲਾਗਤ ਦੇ ਨਾਲ ਗਰਾਊਂਡ ਤਿਆਰ ਕੀਤਾ ਤੇ ਇਸ ਤੋਂ ਇਲਾਵਾ ਪਿੰਡ ਦਾ ਹੋਰ ਵਿਕਾਸ ਵੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਪਿੰਡ ਦੇ ਪੰਚ ਵੀ ਸਰਬ ਸੰਮਤੀ ਨਾਲ ਚੁਣੇ ਗਏ ਹਨ ਤੇ ਪਾਰਟੀਬਾਜ਼ੀ ਤੋਂ ਉੱਠ ਕੇ ਫੈਸਲਾ ਲਿਆ ਗਿਆ ਹੈ, ਕਿਉਂਕਿ ਸਾਡਾ ਮੁੱਖ ਮਕਸਦ ਪਿੰਡ ਦਾ ਵਿਕਾਸ ਕਰਨਾ ਹੈ।

Related Stories
ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀ ਬੀਬੀ ਜਗੀਰ ਕੌਰ, 24 ਸਾਲ ਪੁਰਾਣੇ ਮਾਮਲੇ ‘ਤੇ ਦਿੱਤਾ ਸਪੱਸ਼ਟੀਕਰਨ
Kangna Ranaut: ਕੰਗਨਾ ਦੇ ਵਿਵਾਦਿਤ ਟਵੀਟ ਨੇ ਭਖਾਈ ਪੰਜਾਬ ਦੀ ਸਿਆਸਤ, ਕਾਂਗਰਸ ਦੀ ਮੰਗ- ਹੋਵੇ ਕਾਰਵਾਈ ਤਾਂ ਭਾਜਪਾ ਬੋਲੀ- ਰੱਬ ਬੁੱਧੀ ਦੇਵੇ
ਦੇਰ ਨਾਲ ਆਉਂਦੀ ਹੈ ਸਮਝ, ਖੁਦ ਨਹੀਂ ਦੇ ਸਕਦੇ ਬਿਆਨ, ਕੇਂਦਰੀ ਰਾਜ ਮੰਤਰੀ ਬਿੱਟੂ ਨੇ ਮੁੜ ਕੱਸਿਆ ਰਾਹੁਲ ਗਾਂਧੀ ‘ਤੇ ਤੰਜ
ਰੇਲ ਡਿਰੇਲ ਦੀ ਜਾਂਚ NIA ਨੂੰ ਸੌਂਪੀ ਗਈ, ਕੇਂਦਰੀ ਰਾਜ ਮੰਤਰੀ ਬਿੱਟੂ ਬੋਲੇ- ਦੇਸ਼ ਨੂੰ ਨੁਕਸਾਨ ਪਹੁੰਚਾਉਣ ‘ਤੇ ਤੁਲੀਆਂ ਕੁਝ ਤਾਕਤਾਂ, ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ
ਪੰਜਾਬ ਸਰਕਾਰ ਨੇ ਮੰਡੀ ਮਜ਼ਦੂਰਾਂ ਨੂੰ ਦਿੱਤੀ ਰਾਹਤ, ਵਧਾਇਆ ਝੋਨੇ ਦੀ ਢੁਆਹੀ ‘ਤੇ ਲੇਬਰ ਚਾਰਜ਼
ਪੰਚਾਇਤੀ ਚੋਣਾਂ ਦੇ ਸ਼ਡਿਊਲ ‘ਚ ਬਦਲਾਅ ਦੀ ਉੱਠੀ ਮੰਗ, ਅਕਾਲੀ ਆਗੂ ਨੇ ਦਿੱਤੇ ਇਹ ਸੁਝਾਅ
Exit mobile version