ਫਿਰੋਜ਼ਪੁਰ ਪੀਜੀਆਈ ਸੈਟੇਲਾਈਟ ਸੈਂਟਰ ਨੂੰ ਲੈ ਕੇ ਛਿੜੀ ਕ੍ਰੈਡਿਟ ਵਾਰ, ਆਹਮੋਂ-ਸਾਹਮਣੇ BJP-SAD

Updated On: 

25 Sep 2023 17:56 PM

ਫਿਰੋਜ਼ਪੁਰ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ ਪ੍ਰਾਜੈਕਟ ਜਿਸ ਨੂੰ ਯੂਪੀਏ ਨੇ 2013 ਵਿੱਚ ਬਣਾਉਣ ਦਾ ਐਲਾਨ ਕੀਤਾ ਸੀ ਉਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਦਾ ਆਪਸ ਵਿੱਚ ਕ੍ਰੈਡੀਟ ਵਾਰ ਸ਼ੁਰੂ ਹੋ ਗਿਆ ਹੈ।

ਫਿਰੋਜ਼ਪੁਰ ਪੀਜੀਆਈ ਸੈਟੇਲਾਈਟ ਸੈਂਟਰ ਨੂੰ ਲੈ ਕੇ ਛਿੜੀ ਕ੍ਰੈਡਿਟ ਵਾਰ, ਆਹਮੋਂ-ਸਾਹਮਣੇ BJP-SAD
Follow Us On

ਫਿਰੋਜ਼ਪੁਰ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬਣਾਏ ਜਾਣ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦੇ ਟੈਂਡਰ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੇ ਨਾਲ-ਨਾਲ ਕਰੈਡਿਟ ਵਾਰ ਵੀ ਸ਼ੁਰੂ ਹੋ ਗਈ ਹੈ। ਇਸ ਅਹਿਮ ਪ੍ਰੋਜੈਕਟ ਦਾ ਐਲਾਨ 2013 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਪਿਛਲੀ ਕੇਂਦਰ ਸ਼ਾਸਿਤ ਯੂ.ਪੀ.ਏ ਸਰਕਾਰ ਦੌਰਾਨ ਕੀਤਾ ਸੀ। ਅਜਿਹੇ ਵਿੱਚ ਸੰਭਾਵਨਾ ਹੈ ਕਿ ਜਲਦ ਹੀ ਕਾਂਗਰਸ ਵੀ ਭਾਜਪਾ ਅਤੇ ਅਕਾਲੀ ਦਲ ਦੀ ਚੱਲ ਰਹੀ ਕ੍ਰੈਡੀਟ ਵਾਰ ‘ਚ ਹਿੱਸਾ ਲੈ ਸਕਦੀ ਹੈ।

ਤਿੰਨ ਮਹੀਨਿਆਂ ਵਿੱਚ ਉਸਾਰੀ ਦਾ ਕੰਮ ਵੀ ਹੋ ਜਾਵੇਗਾ ਸ਼ੁਰੂ

ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਕਈ ਵਾਰ ਰੱਦ ਹੋਇਆ ਹੈ। ਦੋਵਾਂ ਦਾ ਫਿਰੋਜ਼ਪੁਰ ਆਉਣ ਦਾ ਪਲਾਨ ਕੁੱਝ ਕਾਰਨਾਂ ਕਾਰਨ ਨੀਂਹ ਪੱਥਰ ਰੱਖਣ ਲਈ ਨਹੀਂ ਆਏ। ਅਜਿਹੇ ਵਿੱਚ ਜਦੋਂ ਉਕਤ ਕੇਂਦਰ ਦੀ ਉਸਾਰੀ ਦਾ ਟੈਂਡਰ ਅਖਬਾਰ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ ਤਾਂ ਉਮੀਦ ਹੈ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਇਸ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।

ਕਈ ਵਾਰ ਵਿਧਾਇਕਾਂ ਨੇ ਚੁੱਕਿਆ ਮੁੱਦਾ

ਸਮੇਂ-ਸਮੇਂ ਤੇ ਕ੍ਰੈਡਿਟ ਲੈਣ ਲਈ ਕੇਂਦਰ ਦੇ ਐਲਾਨ ਤੋਂ ਲੈ ਕੇ ਹੁਣ ਤੱਕ ਫਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਅਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਨਾਲ-ਨਾਲ ਫਿਰੋਜ਼ਪੁਰ ਦੇ ਲੋਕ ਸਭਾ ਮੈਂਬਰ ਵੀ ਆਪੋ-ਆਪਣੇ ਪੱਧਰ ਤੇ ਉਪਰਾਲੇ ਕਰਦੇ ਆ ਰਹੇ ਹਨ ਅਤੇ ਕਾਫੀ ਪ੍ਰਚਾਰ ਕਰ ਰਹੇ ਹਨ। ਉਂਜ ਯਕੀਨੀ ਤੌਰ ਤੇ ਫਿਰੋਜ਼ਪੁਰ ਨਾਲ ਸਬੰਧਤ ਦੋ ਆਗੂ ਕਮਲ ਸ਼ਰਮਾ ਅਤੇ ਸਾਬਕਾ ਵਿਧਾਇਕ ਪਿੰਕੀ ਨੇ ਸੱਤਾ ਵਿੱਚ ਹੁੰਦਿਆਂ ਆਪਣੀ ਕੇਂਦਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਦੀ ਕੋਸ਼ੀਸ਼ ਕੀਤੀ ਸੀ ਪਰ ਇਹ ਪੂਰਾ ਨਹੀਂ ਹੋਇਆ।