ਇੱਕ ਖ਼ਤਮ ਤਾਂ ਦੂਜੀ ‘ਜੰਗ’ ਸ਼ੁਰੂ, ਪਾਣੀ ਨੂੰ ਲੈਕੇ ਆਹਮੋ ਸਾਹਮਣੇ ਪੰਜਾਬ ਅਤੇ ਹਰਿਆਣਾ, ਪਾਣੀ ਛੱਡਣ ਆਏ BBMB ਦੇ ਅਧਿਕਾਰੀ

jarnail-singhtv9-com
Updated On: 

11 May 2025 13:26 PM

ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਵੰਡ ਨੂੰ ਲੈ ਕੇ ਤਣਾਅ ਵਧ ਗਿਆ ਹੈ। ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਕੇਂਦਰ ਸਰਕਾਰ BBMB ਰਾਹੀਂ ਹਰਿਆਣਾ ਨੂੰ ਪਾਣੀ ਦੇਣਾ ਚਾਹੁੰਦੀ ਹੈ। BBMB ਦੇ ਅਧਿਕਾਰੀ ਪਾਣੀ ਛੱਡਣ ਲਈ ਨੰਗਲ ਪਹੁੰਚੇ ਤਾਂ AAP ਨੇ ਧਰਨਾ ਲਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਵੀ ਨੰਗਲ ਪਹੁੰਚੇ। AAP ਦਾ ਕਹਿਣਾ ਹੈ ਕਿ ਕੇਂਦਰ ਸੂਬੇ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ।

ਇੱਕ ਖ਼ਤਮ ਤਾਂ ਦੂਜੀ ਜੰਗ ਸ਼ੁਰੂ, ਪਾਣੀ ਨੂੰ ਲੈਕੇ ਆਹਮੋ ਸਾਹਮਣੇ ਪੰਜਾਬ ਅਤੇ ਹਰਿਆਣਾ, ਪਾਣੀ ਛੱਡਣ ਆਏ BBMB ਦੇ ਅਧਿਕਾਰੀ
Follow Us On

ਪਾਕਿਸਤਾਨ ਬਾਰਡਰ ਤੇ ਚੱਲ ਰਹੀ ਜੰਗ ਨੂੰ ਰੁਕੇ ਅਜੇ 24 ਘੰਟੇ ਵੀ ਨਹੀਂ ਹੋਏ ਕਿ ਹੁਣ ਇੱਕ ਨਵਾਂ ਮੋਰਚਾ ਖੁੱਲ੍ਹ ਗਿਆ ਹੈ। ਜਿੱਥੇ ਪੰਜਾਬ ਅਤੇ ਹਰਿਆਣਾ ਆਹਮੋ ਸਾਹਮਣੇ ਹਨ। ਦਰਅਸਲ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਮੋਦੀ ਸਰਕਾਰ BBMB ਕੋਲੋਂ ਹਰਿਆਣਾ ਨੂੰ ਪਾਣੀ ਦਵਾਉਂਣਾ ਚਾਹੁੰਦੀ ਹੈ। ਜਿਸ ਕਾਰਨ BBMB ਦੇ ਅਧਿਕਾਰੀ ਪਾਣੀ ਛੱਡਣ ਲਈ ਨੰਗਲ ਹੈੱਡਵਰਕਸ ਤੇ ਪਹੁੰਚੇ ਹਨ। ਜਦੋਂ ਇਸ ਗੱਲ ਦੀ ਭਣਕ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੂੰ ਲੱਗੀ ਤਾਂ ਉਹਨਾਂ ਨੇ ਉੱਥੇ ਆਕੇ ਧਰਨਾ ਲਗਾ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਧੱਕੇ ਨਾਲ ਪਾਣੀ ਛੱਡਣ ਨਹੀਂ ਦੇਣਗੇ।

ਆਮ ਆਦਮੀ ਪਰਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਅਨੁਸਾਰ ਕੇਂਦਰ ਦੀ ਭਾਜਪਾ ਸਰਕਾਰ ਸੂਬੇ ਦੇ ਹੱਕਾਂ ਉੱਪਰ ਡਾਕਾ ਮਾਰਨਾ ਚਾਹੁੰਦੀ ਹੈ ਅਤੇ ਇੱਕ ਵਾਰ ਮੁੜ ਧੱਕੇ ਨਾਲ ਪਾਣੀ ਖੋਹਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਸਰਕਾਰ ਦੇ ਇਸ਼ਾਰਿਆਂ ਉੱਪਰ ਹੀ ਅਧਿਕਾਰੀ ਪਾਣੀ ਛੱਡਣ ਲਈ ਨੰਗਲ ਡੈਮ ਵਿਖੇ ਪਹੁੰਚੇ ਹਨ।

ਵਰਕਰ ਪਹੁੰਚ ਰਹੇ ਹਨ ਧਰਨੇ ਵਿੱਚ- ਹਰਜੋਤ ਬੈਂਸ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਿਵੇਂ ਹੀ ਅਧਿਕਾਰੀਆਂ ਦੇ ਆਉਣ ਦੀ ਖ਼ਬਰ ਮਿਲੀ ਤਾਂ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਹੁਣ ਵੀ ਵੱਡੀ ਗਿਣਤੀ ਵਿੱਚ ਵਰਕਰ ਧਰਨੇ ਵਿੱਚ ਪਹੁੰਚੇ ਰਹੇ ਹਨ।

ਪਾਣੀਆਂ ਤੇ ਡਾਕਾ ਨਹੀਂ ਪੈਣ ਦਵਾਂਗਾ- ਮਾਨ