SHO ਬਣਿਆ ਰਿਕਸ਼ਾ ਚਾਲਕ… ਫਿਲਮੀ ਅੰਦਾਜ਼ ‘ਚ MP ਪੁਲਿਸ ਨੇ 2 ਤਸਕਰਾਂ ਨੂੰ ਜਲੰਧਰ ਤੋਂ ਕੀਤਾ ਗ੍ਰਿਫ਼ਤਾਰ

davinder-kumar-jalandhar
Updated On: 

10 Jun 2025 14:01 PM

30 ਮਈ ਨੂੰ, ਖਰਗੋਨ ਪੁਲਿਸ ਨੇ 2 ਹਥਿਆਰ ਤਸਕਰਾਂ ਵੀਰਪਾਲ ਸਿੰਘ ਅਤੇ ਜਗਵਿੰਦਰ ਸਿੰਘ ਨੂੰ ਗੈਰ-ਕਾਨੂੰਨੀ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਪਰ ਉਸੇ ਰਾਤ ਦੋਵੇਂ ਦੋਸ਼ੀ ਜੈਤਾਪੁਰ ਥਾਣੇ ਤੋਂ ਫਰਾਰ ਹੋ ਗਏ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਐੱਸਪੀ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ।

SHO ਬਣਿਆ ਰਿਕਸ਼ਾ ਚਾਲਕ... ਫਿਲਮੀ ਅੰਦਾਜ਼ ਚ MP ਪੁਲਿਸ ਨੇ 2 ਤਸਕਰਾਂ ਨੂੰ ਜਲੰਧਰ ਤੋਂ ਕੀਤਾ ਗ੍ਰਿਫ਼ਤਾਰ

SHO ਬਣਿਆ ਰਿਕਸ਼ਾ ਚਾਲਕ... ਫਿਲਮੀ ਅੰਦਾਜ਼ 'ਚ MP ਪੁਲਿਸ ਨੇ 2 ਤਸਕਰਾਂ ਨੂੰ ਜਲੰਧਰ ਤੋਂ ਕੀਤਾ ਗ੍ਰਿਫ਼ਤਾਰ

Follow Us On

ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੀ ਪੁਲਿਸ ਨੇ ਜਲੰਧਰ ਤੋਂ 2 ਹਥਿਆਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਤਸਕਰਾਂ ਨੂੰ ਫੜਨ ਲਈ ਫਿਲਮੀ ਅੰਦਾਜ਼ ਅਪਣਾਇਆ। ਦਰਅਸਲ, ਜੈਤਾਪੁਰ ਥਾਣੇ ਦੇ ਸਟੇਸ਼ਨ ਇੰਚਾਰਜ ਤੇ ਉਨ੍ਹਾਂ ਦੀ ਟੀਮ ਨੇ ਜਲੰਧਰ ਦੇ ਸ਼ਾਹਕੋਟ ਵਿੱਚ ਇੱਕ ਹਫ਼ਤੇ ਤੱਕ ਭੇਸ ਬਦਲ ਕੇ ਨਿਗਰਾਨੀ ਰੱਖੀ। ਜਿਸ ਤੋਂ ਬਾਅਦ ਅੰਤ ਵਿੱਚ 2 ਫਰਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੌਰਾਨ, ਇੱਕ ਪੁਲਿਸ ਵਾਲਾ ਰਿਕਸ਼ਾ ਚਾਲਕ ਬਣ ਗਿਆ ਅਤੇ ਦੂਜਾ ਗੰਨੇ ਦਾ ਰਸ ਵੇਚਦਾ ਦਿਖਾਈ ਦਿੱਤਾ।

ਐਮਪੀ ਤੋਂ ਫ਼ਰਾਰ ਹੋ ਕੇ ਪਹੁੰਚੇ ਸਨ ਪੰਜਾਬ

ਦਰਅਸਲ, 30 ਮਈ ਨੂੰ, ਖਰਗੋਨ ਪੁਲਿਸ ਨੇ 2 ਹਥਿਆਰ ਤਸਕਰਾਂ ਵੀਰਪਾਲ ਸਿੰਘ ਅਤੇ ਜਗਵਿੰਦਰ ਸਿੰਘ ਨੂੰ ਗੈਰ-ਕਾਨੂੰਨੀ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਪਰ ਉਸੇ ਰਾਤ ਦੋਵੇਂ ਦੋਸ਼ੀ ਜੈਤਾਪੁਰ ਥਾਣੇ ਤੋਂ ਫਰਾਰ ਹੋ ਗਏ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਐੱਸਪੀ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ।

ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵੇਂ ਦੋਸ਼ੀ ਆਗਰਾ-ਮੁੰਬਈ ਹਾਈਵੇਅ ਤੋਂ ਪੰਜਾਬ ਦੇ ਰਸਤੇ ਇੱਕ ਲੰਘਦੇ ਟਰੱਕ ਵਿੱਚ ਭੱਜ ਗਏ ਸਨ। ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਜਲੰਧਰ ਪਹੁੰਚੀ। ਇੱਕ ਟੀਮ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਤਲਾਸ਼ੀ ਸ਼ੁਰੂ ਕੀਤੀ, ਜਦੋਂ ਕਿ ਦੂਜੀ ਟੀਮ ਨੇ ਭੇਸ ਬਦਲ ਕੇ ਮੁਲਜ਼ਮਾਂ ਦੀ ਰੇਕੀ ਸ਼ੁਰੂ ਕੀਤੀ। ਸਟੇਸ਼ਨ ਇੰਚਾਰਜ ਖੁਦ ਰਿਕਸ਼ਾ ਚਲਾਉਂਦਾ ਰਿਹਾ ਅਤੇ ਇਲਾਕੇ ਦੀ ਨਿਗਰਾਨੀ ਕਰਦਾ ਰਿਹਾ, ਜਦੋਂ ਕਿ ਇੱਕ ਹੋਰ ਪੁਲਿਸ ਵਾਲਾ ਗੰਨੇ ਦਾ ਰਸ ਵੇਚਦਾ ਰਿਹਾ।