'ਨਾਰਕੋ-ਟੈਰਰ' ਕਰ ਰਿਹਾ ਪੰਜਾਬ ਨੂੰ ਬਰਬਾਦ, NDPS ਮਾਮਲੇ 'ਚ HC ਦੀ ਸਖ਼ਤ ਟਿੱਪਣੀ | Punjab Haryana High court comment on NDPS Cases in Punjab Drugs know full detail in punjabi Punjabi news - TV9 Punjabi

‘ਨਾਰਕੋ-ਟੈਰਰ’ ਕਰ ਰਿਹਾ ਪੰਜਾਬ ਨੂੰ ਬਰਬਾਦ, NDPS ਮਾਮਲੇ ‘ਚ HC ਦੀ ਸਖ਼ਤ ਟਿੱਪਣੀ

Updated On: 

22 Aug 2024 14:52 PM

Punjab Drugs: ਪੰਜਾਬ ਪੁਲਿਸ ਨਸ਼ਿਆਂ ਨੂੰ ਲੈ ਕੇ ਆਪਣੇ ਦਾਅਵੇ ਕਰ ਰਹੀ ਹੈ। ਪੰਜਾਬ ਪੁਲਿਸ ਮੁਤਾਬਕ ਉਹ ਨਸ਼ਿਆਂ ਖਿਲਾਫ ਸਖਤੀ ਨਾਲ ਕੰਮ ਕਰ ਰਹੇ ਹਨ। ਪੁਲਿਸ ਵਿਭਾਗ ਵੱਲੋਂ ਲਗਾਤਾਰ ਨਸ਼ਾ ਬਰਾਮਦ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਲੰਬੇ ਸਮੇਂ ਤੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਨਾਰਕੋ-ਟੈਰਰ ਕਰ ਰਿਹਾ ਪੰਜਾਬ ਨੂੰ ਬਰਬਾਦ, NDPS ਮਾਮਲੇ ਚ HC ਦੀ ਸਖ਼ਤ ਟਿੱਪਣੀ

ਪੰਜਾਬ-ਹਰਿਆਣਾ ਹਾਈਕੋਰਟ ਦੀ ਤਸਵੀਰ

Follow Us On

Punjab Drugs: ਪੰਜਾਬ ‘ਚ ਚੱਲ ਰਹੇ ਨਸ਼ੇ ਦੇ ਕਾਰੋਬਾਰ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਟਿੱਪਣੀ ਵਿੱਚ ਕਿਹਾ ਗਿਆ ਹੈ ਕਿ ਪੰਜਾਬ ‘ਨਾਰਕੋ-ਟੈਰਰ’ ਕਾਰਨ ਬਰਬਾਦ ਹੋ ਰਿਹਾ ਹੈ। ਡਰੋਨਾਂ ਰਾਹੀਂ ਲਗਾਤਾਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਵੱਧ ਰਹੇ ਨਾਰਕੋ ਟੈਰਰ ਕਾਰਨ ਨੌਜਵਾਨ ਪੀੜ੍ਹੀ ਤਬਾਹੀ ਵੱਲ ਵਧ ਰਹੀ ਹੈ। ਨਾਲ ਹੀ ਪੰਜਾਬ ਸਰਕਾਰ ਨੂੰ ਇਸ ਨੂੰ ਰੋਕਣ ਦੇ ਆਦੇਸ਼ ਦਿੱਤੇ ਗਏ ਹਨ।

ਐਨਡੀਪੀਐਸ ਕੇਸ ਵਿੱਚ ਇੱਕ ਮੁਲਜ਼ਮ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। ਜਸਟਿਸ ਬੇਦੀ ਨੇ ਇਸ ‘ਤੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਨਾਰਕੋ-ਟੈਰਰ’ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਪੰਜਾਬ ਦੀ ਜਵਾਨੀ ਤਬਾਹੀ ਵੱਲ ਜਾ ਰਹੀ ਹੈ। ਪੰਜਾਬ ਸਰਕਾਰ ਨੂੰ ਇਸ ‘ਤੇ ਸ਼ਿਕੰਜਾ ਕੱਸਣ ਦੀ ਸਖ਼ਤ ਲੋੜ ਹੈ।

ਇਹ ਵੀ ਪੜ੍ਹੋ: ਫਿਲਮ ਐਮਰਜੰਸੀ ਤੇ SGPC ਨੇ ਜਤਾਇਆ ਇਤਰਾਜ਼, ਕੰਗਣਾ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ

ਪੁਲਿਸ ਕਰ ਰਹੀ ਨਸ਼ਿਆਂ ਖਿਲਾਫ਼ ਲੜਣ ਦੇ ਦਾਅਵੇ

ਪੰਜਾਬ ਪੁਲਿਸ ਨਸ਼ਿਆਂ ਨੂੰ ਲੈ ਕੇ ਆਪਣੇ ਦਾਅਵੇ ਕਰ ਰਹੀ ਹੈ। ਪੰਜਾਬ ਪੁਲਿਸ ਮੁਤਾਬਕ ਉਹ ਨਸ਼ਿਆਂ ਖਿਲਾਫ ਸਖਤੀ ਨਾਲ ਕੰਮ ਕਰ ਰਹੇ ਹਨ। ਪੁਲਿਸ ਵਿਭਾਗ ਵੱਲੋਂ ਲਗਾਤਾਰ ਨਸ਼ਾ ਬਰਾਮਦ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਲੰਬੇ ਸਮੇਂ ਤੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਬੀਐਸਐਫ ਨੇ ਵੀ ਇਸ ਅਪਰੇਸ਼ਨ ਵਿੱਚ ਪੂਰੀ ਚੌਕਸੀ ਦਿਖਾਈ ਹੈ। ਇਸ ਦੇ ਲਈ ਸਰਚ ਅਭਿਆਨ ਚਲਾਇਆ ਗਿਆ ਹੈ। ਕਈ ਥਾਵਾਂ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਅਤੇ ਕਈ ਡਰੋਨ ਵੀ ਕਾਬੂ ਕੀਤੇ ਗਏ ਹਨ।

ਇਹ ਹੈ ਪੂਰਾ ਮਾਮਲਾ

ਫ਼ਿਰੋਜ਼ਪੁਰ ਵਿੱਚ ਐਨਡੀਪੀਐਸ ਕੇਸ ਵਿੱਚ ਬਿੱਟੂ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਐਨਡੀਪੀਐਸ ਐਕਟ ਦੀ ਧਾਰਾ 21 ਅਤੇ ਅਸਲਾ ਐਕਟ, 1959 ਦੀ ਧਾਰਾ 25 ਦੇ ਤਹਿਤ ਦਰਜ ਐਫਆਈਆਰ ਵਿੱਚ ਨਿਯਮਤ ਜ਼ਮਾਨਤ ਲਈ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਇਲਜ਼ਾਮ ਸੀ ਕਿ ਦੂਜੇ ਸਹਿ-ਮੁਲਜ਼ਮ ਬਿੱਟੂ ਨਾਲ ਹੈਰੋਇਨ ਡਰੱਗ ਮਾਫੀਆ ਦੇ ਤੌਰ ‘ਤੇ ਉੱਚ ਪੱਧਰ ‘ਤੇ ਕੰਮ ਕਰ ਰਹੇ ਸਨ ਅਤੇ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰ ਲਿਆਂਦੇ ਜਾ ਰਹੇ ਸਨ।

Exit mobile version