ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 10 IAS ਅਧਿਕਾਰੀਆਂ ਦੇ ਤਬਾਦਲੇ
officer transfers- ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ 10 ਆਈਏਐਸ ਅਧਿਕਾਰੀਆਂ ਦਾ ਟਰਾਂਸਫਰ ਕਰ ਦਿੱਤਾ ਹੈ। ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਉਹਨਾਂ ਵਿੱਚ ਜ਼ਿਆਦਾਤਰ ਅਧਿਕਾਰੀ ਪ੍ਰਮੁੱਖ ਸਕੱਤਰ ਅਤੇ ਸਕੱਤਰ ਪੱਧਰ ਦੇ ਹਨ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਖਹਿਰਾ ਨੂੰ ਟਰਾਂਸਪੋਰਟ ਵਿਭਾਗ ਵਿੱਚ ਡਾਇਰੈਕਟਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪਰਸੋਨਲ ਵਿਭਾਗ ਨੇ 10 IAS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਜਿਨ੍ਹਾਂ ਅਧਿਕਾਰੀਆਂ ਦਾ ਟਰਾਂਸਫਰ ਕੀਤਾ ਗਿਆ ਹੈ ਉਹਨਾਂ ਵਿੱਚ 1994 ਬੈਚ ਦੇ IAS ਅਧਿਕਾਰੀ ਅਲੋਕ ਸੇਖਰ, 1997 ਬੈਚ ਦੇ ਅਧਿਕਾਰੀ ਕ੍ਰਿਸ਼ਣ ਕੁਮਾਰ, 1994 ਬੈਚ ਦੇ ਅਧਿਕਾਰੀ ਧਧੀਰੇਂਦਰ ਕੁਮਾਰ ਤਿਵਾੜੀ ਦਾ ਨਾਮ ਸ਼ਾਮਿਲ ਹੈ।
ਕਿਸ ਅਧਿਕਾਰੀ ਦਾ ਕਿੱਥੇ ਹੋਇਆ ਤਬਾਦਲਾ
ਅਲੋਕ ਸੇਖਰ
ਅਲੋਕ ਸੇਖਰ- 1994 ਬੈਚ ਦੇ ਅਧਿਕਾਰੀ ਹਨ। ਉਹਨਾਂ ਨੂੰ ਅਡੀਸ਼ਨਲ ਮੁੱਖ ਸਕੱਤਰ-ਕਮ ਵਿੱਤ ਕਮਿਸ਼ਨਰ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਜਿੰਮਵਾਰੀ ਵੀ ਦਿੱਤੀ ਗਈ ਹੈ। ਇਹ ਜਿੰਮੇਵਾਰੀ ਉਹਨਾਂ ਨੂੰ ਤੇਜਵੀਰ ਸਿੰਘ ਦੀ ਥਾਂ ਤੇ ਮਿਲੀ ਹੈ।
ਧੀਰੇਂਦਰ ਕੁਮਾਰ ਤਿਵਾੜੀ
ਧੀਰੇਂਦਰ ਕੁਮਾਰ ਤਿਵਾੜੀ- 1994 ਬੈਂਚ ਦੇ ਅਧਿਕਾਰੀ ਹਨ। ਉਹਨਾਂ ਨੂੰ ਸਮਾਜਿਕ ਨਿਆਂ ਅਤੇ ਘੱਟ ਗਿਣਤੀ ਵਿਭਾਗ ਵਿੱਚ ਅਡੀਸ਼ਨਲ ਮੁੱਖ ਸਕੱਤਰ ਦੇ ਤੌਰ ਤੇ ਤਾਇਨਾਤ ਕੀਤਾ ਗਿਆ ਹੈ। ਉਹ ਵਰਿੰਦਰ ਕੁਮਾਰ ਮੀਨਾ ਦੀ ਥਾਂ ਲੈਣਗੇ।
ਇਹ ਵੀ ਪੜ੍ਹੋ
ਕ੍ਰਿਸ਼ਣ ਕੁਮਾਰ
ਕ੍ਰਿਸ਼ਣ ਕੁਮਾਰ-1997 ਬੈਂਚ ਦੇ ਅਧਿਕਾਰੀ ਹਨ। ਉਹਨਾਂ ਨੂੰ ਵਾਟਰ ਰਿਸੋਰਸ ਵਿੱਚ ਮੁੱਖ ਸਕੱਤਰ ਦੇ ਤੌਰ ਤੇ ਤਾਇਨਾਤੀ ਮਿਲੀ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨਿਕ ਸੁਧਾਰ ਵਿਭਾਗ ਵਿੱਚ ਅਡੀਸ਼ਨਲ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ।
ਰਾਖੀ ਗੁਪਤਾ ਭੰਡਾਰੀ
ਰਾਖੀ ਗੁਪਤਾ ਭੰਡਾਰੀ- 1997 ਬੈਚ ਦੀ ਅਧਿਕਾਰੀ ਹਨ। ਇਹਨਾਂ ਨੂੰ ਫੂਡ ਪ੍ਰੋਸੈਸਿੰਗ ਵਿਭਾਗ ਵਿੱਚ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ। ਉਹ ਕੁਮਾਰ ਰਾਹੁਲ ਦੀ ਜਗ੍ਹਾਂ ਲੈਣਗੀ।
ਨਿਲਕਾਂਤ ਐੱਸ ਅਵਹਦ
ਨਿਲਕਾਂਤ ਐੱਸ ਅਵਹਦ- 1999 ਬੈਚ ਦੇ ਅਧਿਕਾਰੀ ਹਨ। ਇਹਨਾਂ ਨੂੰ ਵਾਟਰ ਸਪਲਾਈ ਅਤੇ ਸੈਨੀਟੇਸਨ ਵਿਭਾਗ ਵਿੱਚ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ।
ਅਜੀਤ ਬਾਲਾਜੀ ਜੋਸ਼ੀ
ਅਜੀਤ ਬਾਲਾਜੀ ਜੋਸ਼ੀ-2003 ਬੈਚ ਦੇ ਅਧਿਕਾਰੀ ਹਨ। ਇਹਨਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਸਕੱਤਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ।
ਦਿਲਰਾਜ ਸਿੰਘ
ਦਿਲਰਾਜ ਸਿੰਘ- 2005 ਬੈਚ ਦੇ ਅਧਿਕਾਰੀ ਹਨ। ਇਹਨਾਂ ਨੂੰ ਪਾਰਲੀਮੈਂਟਰੀ ਮਾਮਲਿਆਂ ਦੇ ਵਿਭਾਗ ਵਿੱਚ ਅਡੀਸ਼ਨਲ ਪ੍ਰਸ਼ਾਸਨਿਕ ਸਕੱਤਰ ਲਗਾਇਆ ਗਿਆ ਹੈ।
ਅਮਿਤ ਧਾਕਾ
ਅਮਿਤ ਧਾਕਾ- 2006 ਬੈਚ ਦੇ ਅਧਿਕਾਰੀ ਹਨ। ਇਹਨਾਂ ਨੂੰ ਪਲਾਨਿੰਗ ਵਿਭਾਗ ਵਿੱਚ ਪ੍ਰਸ਼ਾਸਨਿਕ ਸਕੱਤਰ ਲਗਾਇਆ ਗਿਆ ਹੈ।
ਗੁਰਪ੍ਰੀਤ ਸਿੰਘ ਖਹਿਰਾ
ਗੁਰਪ੍ਰੀਤ ਸਿੰਘ ਖਹਿਰਾ- 2009 ਬੈਚ ਦੀ ਅਧਿਕਾਰੀ ਹਨ। ਇਹਨਾਂ ਨੂੰ ਟਰਾਂਸਪੋਰਟ ਵਿਭਾਗ ਵਿੱਚ ਡਾਇਰੈਕਟਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ