ਚੰਡੀਗੜ੍ਹ ‘ਚ ਪੰਜਾਬ ਸਰਕਾਰ ਦੀ ਜਰੂਰੀ ਫਈਲ ਚੋਰੀ, ਸੀਸੀਟੀਵੀ ਫਰੋਲ ਰਹੀ ਪੁਲਿਸ

Updated On: 

17 Mar 2025 03:23 AM

ਜਾਣਕਾਰੀ ਅਨੁਸਾਰ, ਪੁਲਿਸ ਉਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ ਜੋ ਚੋਰੀ ਵਾਲੇ ਦਿਨ ਅਤੇ ਉਸ ਤੋਂ ਪਹਿਲਾਂ ਦੁਕਾਨ ਦੇ ਆਲੇ-ਦੁਆਲੇ ਘੁੰਮਦੇ ਦੇਖੇ ਗਏ ਸਨ। ਪੁਲਿਸ ਇੱਕ ਪਹਿਲੂ ਤੋਂ ਇਹ ਵੀ ਜਾਂਚ ਕਰ ਰਹੀ ਹੈ ਕਿ ਜੇਕਰ ਚੋਰ ਨੇ ਚੋਰੀ ਕੀਤੀ ਹੁੰਦੀ ਤਾਂ ਉਹ ਪੈਸੇ ਜਾਂ ਕੋਈ ਚੀਜ਼ ਲੈ ਜਾਂਦਾ ਜਿਸਨੂੰ ਵੇਚ ਕੇ ਉਹ ਪੈਸੇ ਕਮਾ ਸਕਦਾ ਸੀ।

ਚੰਡੀਗੜ੍ਹ ਚ ਪੰਜਾਬ ਸਰਕਾਰ ਦੀ ਜਰੂਰੀ ਫਈਲ ਚੋਰੀ, ਸੀਸੀਟੀਵੀ ਫਰੋਲ ਰਹੀ ਪੁਲਿਸ

ਪੁਲਿਸ (ਸੰਕੇਤਕ ਤਸਵੀਰ)

Follow Us On

Punjab Government: ਸੈਕਟਰ-18 ਕੋਠੀ ਨੰਬਰ 560 ਨਾਲ ਸਬੰਧਤ ਦਸਤਾਵੇਜ਼ਾਂ ਵਾਲੀ ਇੱਕ ਫਾਈਲ, ਜੋ ਕਿ ਚੰਡੀਗੜ੍ਹ ਦੇ ਸੈਕਟਰ-10 ਵਿੱਚ ਸਥਿਤ ਪੰਜਾਬ ਸਰਕਾਰ ਦੇ ਉਦਯੋਗ ਭਵਨ ਦੇ ਸਟੋਰ ਵਿੱਚ ਰੱਖੀ ਗਈ ਸੀ, ਚੋਰੀ ਹੋ ਗਈ। ਚੋਰੀ ਦਾ ਪਤਾ ਲੱਗਣ ‘ਤੇ ਪੰਜਾਬ ਸਰਕਾਰ ਦੇ ਉਦਯੋਗਿਕ ਵਣਜ ਅਤੇ ਤਕਨਾਲੋਜੀ ਵਿਭਾਗ (IT) ਦੇ ਵਧੀਕ ਮੁੱਖ ਸਕੱਤਰ ਤੇਜਬੀਰ ਸਿੰਘ (IAS) ਦੀ ਸ਼ਿਕਾਇਤ ‘ਤੇ ਪੁਲਿਸ ਸਟੇਸ਼ਨ-3 ਵਿਖੇ ਚੋਰੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।

ਪੁਲਿਸ ਥਾਣਾ-3 ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਸਟੋਰ ਤੇ ਆਲੇ ਦੁਆਲੇ ਦੇ ਸਾਰੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸਟੋਰ ‘ਚ ਡਿਊਟੀ ‘ਤੇ ਮੌਜੂਦ ਸਾਰੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਜਿਹੜੀ ਫਾਈਲ ਗੁੰਮ ਹੋਈ ਹੈ ਉਹ ਹਵੇਲੀ ਦੇ ਦਸਤਾਵੇਜ਼ਾਂ ਨਾਲ ਸਬੰਧਤ ਸੀ, ਜੋ ਕਿ ਬਹੁਤ ਮਹੱਤਵਪੂਰਨ ਹੈ। ਕਿਉਂਕਿ ਸ਼ਿਕਾਇਤ ਖੁਦ ਵਧੀਕ ਮੁੱਖ ਸਕੱਤਰ ਨੇ ਕੀਤੀ ਹੈ। ਇਸ ਲਈ ਮਾਮਲਾ ਵੱਡਾ ਹੋ ਗਿਆ ਹੈ ਤੇ ਪੁਲਿਸ ਇਸਨੂੰ ਹਲਕੇ ‘ਚ ਨਹੀਂ ਲੈ ਰਹੀ ਹੈ।

ਸੀਸੀਟੀਵੀ ਰਾਹੀਂ ਕਰ ਰਹੀ ਜਾਂਚ

ਜਾਣਕਾਰੀ ਅਨੁਸਾਰ, ਪੁਲਿਸ ਉਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ ਜੋ ਚੋਰੀ ਵਾਲੇ ਦਿਨ ਅਤੇ ਉਸ ਤੋਂ ਪਹਿਲਾਂ ਦੁਕਾਨ ਦੇ ਆਲੇ-ਦੁਆਲੇ ਘੁੰਮਦੇ ਦੇਖੇ ਗਏ ਸਨ। ਪੁਲਿਸ ਇੱਕ ਪਹਿਲੂ ਤੋਂ ਇਹ ਵੀ ਜਾਂਚ ਕਰ ਰਹੀ ਹੈ ਕਿ ਜੇਕਰ ਚੋਰ ਨੇ ਚੋਰੀ ਕੀਤੀ ਹੁੰਦੀ ਤਾਂ ਉਹ ਪੈਸੇ ਜਾਂ ਕੋਈ ਚੀਜ਼ ਲੈ ਜਾਂਦਾ ਜਿਸਨੂੰ ਵੇਚ ਕੇ ਉਹ ਪੈਸੇ ਕਮਾ ਸਕਦਾ ਸੀ।

ਪਰ ਸਿਰਫ਼ ਇੱਕ ਬੰਗਲੇ ਦੇ ਦਸਤਾਵੇਜ਼ਾਂ ਵਾਲੀ ਫਾਈਲ ਚੋਰੀ ਕਰਨਾ ਸਿਰਫ਼ ਉਹੀ ਵਿਅਕਤੀ ਕਰ ਸਕਦਾ ਹੈ ਜਿਸਨੂੰ ਇਸਦਾ ਫਾਇਦਾ ਹੋ ਸਕਦਾ ਹੈ। ਇਸ ਲਈ, ਪੁਲਿਸ ਉਨ੍ਹਾਂ ਸਾਰਿਆਂ ‘ਤੇ ਨਜ਼ਰ ਰੱਖ ਰਹੀ ਹੈ ਜਿਨ੍ਹਾਂ ਨੂੰ ਇਸ ਫਾਈਲ ਦੀ ਚੋਰੀ ਤੋਂ ਫਾਇਦਾ ਹੋ ਸਕਦਾ ਹੈ।