ਰੇਲਵੇ ਨੇ ਕੀਤਾ ਇਨਕਾਰ ਤਾਂ ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਚਾਰਟਰਡ ਜਹਾਜ਼ ਰਾਹੀਂ ਕਰਵਾਉਣਗੇ ਤੀਰਥ ਯਾਤਰਾ

Updated On: 

02 Jan 2024 14:12 PM

CM Tirath Yatra Scheme: ਸ਼ਰਧਾਲੂਆਂ ਦੇ ਨਾਲ ਡਾਕਟਰਾਂ, ਵਲੰਟੀਅਰਾਂ ਅਤੇ ਅਧਿਕਾਰੀਆਂ ਦੀ ਟੀਮ ਵੀ ਯਾਤਰਾ ਕਰੇਗੀ। ਯਾਤਰੀਆਂ ਦੇ ਆਉਣ ਤੋਂ ਪਹਿਲਾਂ ਸਾਰੇ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀ ਟੀਮ ਪਹਿਲਾਂ ਹੀ ਭੇਜੀ ਗਈ ਹੈ। 75 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਆਪਣੇ ਨਾਲ ਇੱਕ ਨੌਜਵਾਨ ਨਾਲ ਜਾਣ ਦੀ ਇਜਾਜ਼ਤ ਹੋਵੇਗੀ।

ਰੇਲਵੇ ਨੇ ਕੀਤਾ ਇਨਕਾਰ ਤਾਂ ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਚਾਰਟਰਡ ਜਹਾਜ਼ ਰਾਹੀਂ ਕਰਵਾਉਣਗੇ ਤੀਰਥ ਯਾਤਰਾ
Follow Us On

ਪੰਜਾਬ ਸਰਕਾਰ ਹੁਣ ਬਜ਼ੁਰਗਾਂ ਨੂੰ ਚਾਰਟਰਡ ਜਹਾਜ਼ ਰਾਹੀਂ ਤੀਰਥ ਯਾਤਰਾ ‘ਤੇ ਕਰਵਾਉਣ ਲਈ ਤਿਆਰੀ ਕਰ ਰਹੀ ਹੈ। ਪੰਜਾਬ ਸਰਕਾਰ ਨੇ ਇਹ ਵੱਡਾ ਫੈਸਲਾ ਰੇਲਵੇ ਵੱਲੋਂ ਟਰੇਨ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਲਿਆ ਹੈ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਇਸ ਤੇ ਵਿਚਾਰ ਕਰ ਹੀ ਕਿ ਜਲਦ ਹੀ ਤੀਰਥ ਯਾਤਰਾ ਲਈ ਚਾਰਟਡ ਪਲੇਨ ਦਾ ਇਸਤੇਮਾਲ ਕੀਤਾ ਜਾਵੇ। ਆਪ ਆਗੂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਇਸ ਲਈ ਸਰਕਾਰ ਵਿਚਾਰ ਕਰ ਰਹੀ ਹੈ ਅਤੇ ਇਹ ਥੋੜੀ ਲੰਬੀ ਪ੍ਰਕੀਰਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਕਈ ਰੂਟਾਂ ‘ਤੇ ਟਰੇਨਾਂ ਬੁੱਕ ਕੀਤੀਆਂ ਸਨ। ਰੇਲਵੇ ਨੂੰ ਅਗਾਊਂ ਭੁਗਤਾਨ ਵੀ ਕੀਤਾ ਗਿਆ ਸੀ। ਸ਼ਰਧਾਲੂ ਕੁਝ ਗੱਡੀਆਂ ਰਾਹੀਂ ਪਹਿਲਾਂ ਹੀ ਰਵਾਨਾ ਹੋ ਚੁੱਕੇ ਸਨ। ਪਰ ਹੁਣ ਰੇਲਵੇ ਨੇ ਕਿਹਾ ਕਿ ਉਨ੍ਹਾਂ ਕੋਲ ਇੰਜਣਾਂ ਦੀ ਕਮੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਟਰੇਨ ਦੇਣ ਤੋਂ ਵੀ ਇਨਕਾਰ ਕਰ ਦਿੱਤਾ।

ਇਹ ਹੈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ

ਦਿੱਲੀ ਤੋਂ ਬਾਅਦ ਪੰਜਾਬ ‘ਚ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਦੀ ਸ਼ੁਰੂਆਤ 27 ਨਵੰਬਰ ਨੂੰ ਧੂਰੀ ਤੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੀਤੀ ਸੀ। ਇਸ ਸਕੀਮ ਤਹਿਤ ਪੰਜਾਬ ਦੇ 60 ਸਾਲ ਤੋਂ ਵੱਧ ਉਮਰ ਦੇ ਆਰਥਿਕ ਤੌਰ ‘ਤੇ ਕਮਜ਼ੋਰ ਬਜ਼ੁਰਗਾਂ ਨੂੰ ਦੇਸ਼ ਭਰ ਦੇ ਤੀਰਥ ਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾਵੇਗੀ। ਅਗਲੇ ਤਿੰਨ ਮਹੀਨਿਆਂ ਵਿੱਚ 50 ਹਜ਼ਾਰ ਤੋਂ ਵੱਧ ਸ਼ਰਧਾਲੂ ਇਸ ਸਹੂਲਤ ਦਾ ਲਾਭ ਉਠਾਉਣਗੇ। ਇਨ੍ਹਾਂ ਵਿੱਚੋਂ 13 ਹਜ਼ਾਰ ਸ਼ਰਧਾਲੂਆਂ ਨੂੰ ਰੇਲ ਰਾਹੀਂ ਸਫ਼ਰ ਕਰਨਾ ਪਿਆ। ਹਰ ਅੱਠ ਦਿਨਾਂ ਬਾਅਦ ਚੱਲਣ ਵਾਲੀਆਂ ਇਨ੍ਹਾਂ 13 ਟਰੇਨਾਂ ਵਿੱਚੋਂ ਹਰੇਕ ਵਿੱਚ ਇੱਕ ਹਜ਼ਾਰ ਯਾਤਰੀਆਂ ਨੂੰ ਲਿਜਾਣਾ ਸੀ। ਬਾਕੀ ਸ਼ਰਧਾਲੂਆਂ ਨੂੰ ਬੱਸਾਂ ਰਾਹੀਂ ਯਾਤਰਾ ਕਰਵਾਈ ਜਾਵੇਗੀ ਅਤੇ ਰੋਜ਼ਾਨਾ 10 ਬੱਸਾਂ ਚੱਲਣਗੀਆਂ। ਹਰ ਬੱਸ ਵਿੱਚ 43 ਯਾਤਰੀ ਹੋਣਗੇ।