ਪੰਜਾਬ ਭਰ ‘ਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ, ਹੜ੍ਹ ਮੁਆਵਜ਼ਾ, ਪਰਾਲੀ ਪ੍ਰਬੰਧਨ ਤੇ MSP ਵਰਗੀਆਂ ਕਈ ਮੰਗਾਂ
Farmers Protest: ਕਿਸਾਨ ਮਜ਼ਦੂਰ ਮੋਰਚਾ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਹਾਲ 'ਚ ਆਈ ਹੜ੍ਹ ਨਾਲ ਕਿਸਾਨਾਂ ਦੀ ਫਸਲ, ਖੇਤਾਂ, ਪਸ਼ੂਆਂ, ਦੁਕਾਨਾਂ ਤੇ ਖੇਤ ਮਜ਼ਦੂਰਾਂ ਦੇ ਰੋਜ਼ਗਾਰ ਦਾ ਨੁਕਸਾਨ ਹੋਇਆ ਹੈ, ਪਰ ਸਰਕਾਰ ਅਜੇ ਤੱਕ ਕੋਈ ਪ੍ਰਭਾਵੀ ਰਾਹਤ ਤੇ ਮੁਆਵਾਜ਼ਾ ਨਹੀਂ ਦੇ ਸਕਦੀ। ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਉੱਤਰ ਚੁੱਕਿਆ ਹੈ, ਪਰ ਸਰਕਾਰ ਕਿਸੇ ਵੀ ਮੁੱਦੇ ਨੂੰ ਲੈ ਕੇ ਸੰਵੇਦਨਾਸ਼ੀਲ ਨਹੀਂ ਦਿਖਾਈ ਦੇ ਰਹੀ।
ਪੰਜਾਬ ‘ਚ ਅੱਜ ਕਿਸਾਨ ਮਜ਼ਦੂਰ ਮੋਰਚਾ ਤੇ ਇਸ ਨਾਲ ਜੁੜੀਆਂ ਹੋਰ ਜਥੇਬੰਦੀਆਂ ਵੱਲੋਂ ਸੂਬੇ ਭਰ ‘ਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। 14 ਜ਼ਿਲ੍ਹਿਆਂ ‘ਚ 59 ਥਾਂਵਾਂ ‘ਤੇ ਇਹ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨ ਇਹ ਪ੍ਰਦਰਸ਼ਨ ਸੂਬਾ ਦੇ ਕੇਂਦਰ ਸਰਕਾਰ ਖਿਲਾਫ਼ ਕਰ ਰਹੇ ਹਨ।
ਕਿਸਾਨਾਂ ਦੀ ਪ੍ਰਮੁੱਖ ਮੰਗਾਂ
ਝੋਨੇ ਦੀ ਫਸਲ ਲਈ 70 ਹਜ਼ਾਰ ਪ੍ਰਤੀ ਏਕੜ ਦਾ ਮੁਆਵਜਾਂ ਦਿੱਤਾ ਜਾਵੇ, ਜਿਸ ‘ਚੋਂ 10 ਫ਼ੀਸਦ ਖੇਤ ਮਜ਼ਦੂਰ ਨੂੰ ਮਿਲੇ।
ਪਸ਼ੂਪਾਲਕਾਂ, ਦੁਕਾਨਦਾਰਾਂ ਤੇ ਮਕਾਨ ਮਾਲਿਕਾਂ ਨੂੰ ਨੁਕਸਾਨ ਅਨੁਸਾਰ ਮੁਆਵਜ਼ਾ ਦਿੱਤਾ ਜਾਵੇ।
ਕਣਕ ਦੀ ਬਿਜਾਈ ਦੇ ਲਈ ਖਾਦ, ਬੀਜ ਤੇ ਡੀਜਲ ਸਰਕਾਰ ਵੱਲੋਂ ਮੁਫ਼ਤ ਦਿੱਤਾ ਜਾਵੇ।
ਹੜ੍ਹ ਪ੍ਰਭਾਵਿਤ ਇਲਾਕਿਆਂ ‘ਚੋਂ ਰੇਤ ਹਟਵਾਈ ਜਾਵੇ ਤੇ ਰੇਤ ਕੱਢਣ ‘ਤੇ ਕੋਈ ਪਾਬੰਦੀ ਨਾ ਹੋਵੇ।
ਇਹ ਵੀ ਪੜ੍ਹੋ
ਡੈਮਾਂ ਤੋਂ ਛੱਡੇ ਗਏ ਪਾਣੀ ਦੀ ਨਿਆਂਇਕ ਜਾਂਚ ਹੋਵੇ ਤੇ ਪਤਾ ਲਗਾਇਆ ਜਾਵੇ ਕਿ ਇਹ ਕੁਦਰਤੀ ਆਫ਼ਤ ਸੀ ਜਾਂ ਮਨੱਖੀ ਆਫ਼ਤ।
ਦਰਿਆਵਾਂ ‘ਚ ਪੱਕੇ ਬੰਨ੍ਹ ਬਣਾ ਕੇ ਨਹਿਰ ਵਾਂਗ ਰੂਪ ਦਿੱਤਾ ਜਾਵੇ ਤਾਂ ਜੋ ਭਵਿੱਖ ‘ਚ ਅਜਿਹੀ ਘਟਨਾ ਨਾ ਵਾਪਰ ਸਕੇ।
ਪਰਾਲੀ ਪ੍ਰਬੰਧ ਲਈ ਕਿਸਾਨਾਂ ‘ਤੇ ਲਗਾਏ ਜਾ ਰਹੇ ਜ਼ੁਰਮਾਨੇ ਨੂੰ ਰੋਕਿਆ ਜਾਵੇ। ਸਰਕਾਰ 200 ਰੁਪਏ ਪ੍ਰਤੀ ਕੁਆਇੰਲ ਜਾਂ 6000 ਰੁਪਏ ਪ੍ਰਤੀ ਏਕੜ ਦੇ ਦਰ ‘ਤ ਸਹਾਇਤਾ ਦੇਵਾ।
ਝੋਨੇ ਦੀ ਫਸਲ ਖਰੀਦ ਪ੍ਰਕਿਰਿਆ ‘ਚ ਰੁਕਾਵਟ ਨਾ ਆਵੇ।
ਗੰਨੇ ਦੀ ਬਕਾਇਆ ਰਕਮ ਜਾਰੀ ਕੀਤੀ ਜਾਵੇ।
ਨਰਮੇ ਤੇ ਬਾਸਮਤੀ ਦੀਆਂ ਫਸਲਾਂ ਲਈ ਉਚਿਤ ਐਮਐਸਪੀ ਤੈਅ ਕੀਤੀ ਜਾਵੇ।
