ਪੰਜਾਬ ‘ਚ ਕੋਰੋਨਾ ਦੇ 35 ਐਕਟਿਵ ਮਾਮਲੇ, ਲੁਧਿਆਣਾ ‘ਚ ਸਭ ਤੋਂ ਵੱਧ ਕੇਸ, ਹੁਣ ਤੱਕ ਹੋ ਚੁੱਕੀਆਂ 2 ਮੌਤਾਂ

Updated On: 

10 Jun 2025 22:57 PM IST

ਲੁਧਿਆਣਾ 'ਚ ਇਹ ਕੇਸ ਅਜਿਹੇ ਸਮੇਂ 'ਚ ਆ ਰਹੇ ਹਨ, ਜਦੋਂ ਜ਼ਿਮਨੀ ਚੋਣ ਦੇ ਚੱਲਦੇ ਰਾਜਨੈਤਿਕ ਹਲਚਲ, ਭੀੜ 'ਚ ਚੋਣ ਪ੍ਰਚਾਰ ਤੇ ਗਰਮੀਆਂ ਦੀਆਂ ਛੁੱਟੀਆਂ ਕਾਰਨ ਟੂਰਿਸਟ ਜਗ੍ਹਾਵਾਂ 'ਤੇ ਭੀੜ ਵੱਧ ਚੁੱਕੀ ਹੈ। ਲੁਧਿਆਣਾ 'ਚ ਜਿੱਥੇ 23 ਨਵੇਂ ਮਾਮਲੇ ਦਰਜ਼ ਕੀਤੇ ਗਏ ਹਨ, ਉੱਥੇ ਹੀ ਜਲੰਧਰ 'ਚ 6, ਮੋਹਾਲੀ 'ਚ 4 ਤੇ ਫਿਰੋਜ਼ਪੁਰ 'ਚ 2 ਮਾਮਲੇ ਸਾਹਮਣੇ ਆਏ ਹਨ।

ਪੰਜਾਬ ਚ ਕੋਰੋਨਾ ਦੇ 35 ਐਕਟਿਵ ਮਾਮਲੇ, ਲੁਧਿਆਣਾ ਚ ਸਭ ਤੋਂ ਵੱਧ ਕੇਸ, ਹੁਣ ਤੱਕ ਹੋ ਚੁੱਕੀਆਂ 2 ਮੌਤਾਂ

ਸੰਕੇਤਕ ਤਸਵੀਰ

Follow Us On

ਪੰਜਾਬ ‘ਚ ਕੋਰੋਨਾ ਦੇ ਐਕਟਿਵ ਮਾਮਲਿਆਂ ‘ਚ ਬੀਤੇ ਇੱਕ ਹਫ਼ਤੇ ਤੋਂ ਕਾਫ਼ੀ ਤੇਜ਼ੀ ਆਈ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, ਜਿੱਥੇ ਪਿਛਲੇ ਹਫ਼ਤੇ 12 ਐਕਟਿਵ ਕੇਸ ਸੀ, ਹੁਣ ਇਨ੍ਹਾਂ ਦੀ ਸੰਖਿਆ ਵੱਧ ਕੇ 35 ਪਹੁੰਚ ਗਈ ਹੈ। ਸਭ ਤੋਂ ਵੱਧ ਮਾਮਲੇ ਲੁਧਿਆਣਾ ‘ਚ ਹੈ, ਇੱਥੇ 23 ਨਵੇਂ ਮਾਮਲੇ ਆ ਚੁੱਕੇ ਹਨ। ਬੀਤੇ 24 ਘੰਟਿਆਂ ‘ਚ 2 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਚੋਂ ਇੱਕ ਸ਼ਹਿਰੀ ਤੇ ਦੂਸਰਾ ਪੇਂਡੂ ਖੇਤਰ ਤੋਂ ਆਇਆ ਹੈ।

ਲੁਧਿਆਣਾ ‘ਚ ਇਹ ਕੇਸ ਅਜਿਹੇ ਸਮੇਂ ‘ਚ ਆ ਰਹੇ ਹਨ, ਜਦੋਂ ਜ਼ਿਮਨੀ ਚੋਣ ਦੇ ਚੱਲਦੇ ਰਾਜਨੈਤਿਕ ਹਲਚਲ, ਭੀੜ ‘ਚ ਚੋਣ ਪ੍ਰਚਾਰ ਤੇ ਗਰਮੀਆਂ ਦੀਆਂ ਛੁੱਟੀਆਂ ਕਾਰਨ ਟੂਰਿਸਟ ਜਗ੍ਹਾਵਾਂ ‘ਤੇ ਭੀੜ ਵੱਧ ਚੁੱਕੀ ਹੈ। ਲੁਧਿਆਣਾ ‘ਚ ਜਿੱਥੇ 23 ਨਵੇਂ ਮਾਮਲੇ ਦਰਜ਼ ਕੀਤੇ ਗਏ ਹਨ, ਉੱਥੇ ਹੀ ਜਲੰਧਰ ‘ਚ 6, ਮੋਹਾਲੀ ‘ਚ 4 ਤੇ ਫਿਰੋਜ਼ਪੁਰ ‘ਚ 2 ਮਾਮਲੇ ਸਾਹਮਣੇ ਆਏ ਹਨ।

ਦੋ ਮਰੀਜ਼ਾ ਦੀ ਹੋ ਚੁੱਕੀ ਹੈ ਮੌਤ

ਲੁਧਿਆਣਾ ‘ਚ 2 ਕੋਰੋਨਾ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ‘ਚੋਂ ਇੱਕ 69 ਸਾਲਾਂ ਮਹਿਲਾ ਹੈ, ਜਿਸ ਦਾ ਇਲਾਜ਼ ਪੀਜੀਆਈ ਚੰਡੀਗੜ੍ਹ ‘ਚ ਚੱਲ ਰਿਹਾ ਸੀ। ਦੂਜੀ ਮੌਤ 39 ਸਾਲਾਂ ਪੁਰਸ਼ ਦੀ ਹੋਈ ਹੈ, ਜਿਸਦਾ ਇਲਾਜ਼ ਗਵਰਨਮੈਂਟ ਮੈਡਿਕਲ ਕਾਲੇਜ ਐਂਡ ਹਾਸਪਿਟਲ, ਸੈਕਟਰ 32 ਚੰਡੀਗੜ੍ਹ ‘ਚ ਚੱਲ ਰਿਹਾ ਸੀ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ, ਜਿਸ ਕਾਰਨ ਕੋਰੋਨਾ ਵਾਇਰਸ ਇਨ੍ਹਾਂ ਮਾਮਲਿਆਂ ‘ਚ ਹੋਰ ਵੀ ਘਾਤਕ ਸਾਬਤ ਹੋਇਆ।

ਪੰਜਾਬ ਦੇ ਕੋਰੋਨਾ ਨੋਡਲ ਅਫ਼ਸਰ ਡਾ: ਰਾਜੇਸ਼ ਭਾਸਕਰ ਦਾ ਕਹਿਣਾ ਹੈ ਕਿ ਫ਼ਿਲਹਾਲ ਮਰੀਜ਼ਾ ‘ਚ ਹਲਕੇ ਲੱਛਣ ਦੇਖੇ ਜਾ ਰਹੇ ਹਨ ਤੇ ਸਥਿਤੀ ਕੰਟਰੋਲ ‘ਚ ਹੈ। ਸਿਹਤ ਵਿਭਾਗ ਸਥਿਤੀ ‘ਤੇ ਕਰੀਬ ਤੋਂ ਨਜ਼ਰ ਰੱਖ ਰਿਹਾ ਹੈ। ਆਉਣ ਵਾਲੇ ਦਿਨਾਂ ‘ਚ ਕੋਰੋਨਾ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਜਾ ਸਕਦੀ ਹੈ, ਫ਼ਿਲਹਾਲ ਅਜੇ ਇਸ ‘ਤੇ ਵਿਚਾਰ ਚੱਲ ਰਿਹਾ ਹੈ।

ਕੋਰੋਨਾ ਤੋਂ ਬਚਣ ਲਈ ਚੁੱਕੋ ਇਹ ਕਦਮ

  • ਭੀੜ ਵਾਲੀ ਜਗ੍ਹਾ ‘ਤੇ ਨਾ ਜਾਓ।
  • ਜਨਤਕ ਥਾਂਵਾ ‘ਤੇ ਮਾਸਕ ਪਹਿਨੋ।
  • ਹੱਥਾਂ ਦੀ ਸਫ਼ਾਈ ਰੱਖੋ, ਹੱਥ ਵਾਰ-ਵਾਰ ਧੋਵੋ।
  • ਜੇਕਰ ਕੋਰੋਨਾ ਦੇ ਲੱਛਣ, ਜ਼ੁਕਾਮ, ਖਾਂਸੀ, ਦਰਦ ਤੇ ਬੁਖਾਰ ਹੋਵੇ ਤਾਂ ਟੈਸਟ ਕਰਵਾਓ।
  • ਜੇਕਰ ਤੁਸੀਂ ਬਿਮਾਰ ਹੋ ਤਾਂ ਹਸਪਤਾਲ ਜਾਂ ਕਲੀਨਿਕ ਜਾ ਕੇ ਲੱਛਣਾਂ ਦੀ ਜਾਣਕਾਰੀ ਦੇਵੋ।
Related Stories
ਨਵਜੋਤ ਕੌਰ ਸਿੱਧੂ ਪਹੁੰਚੀ ਸੰਤ ਪ੍ਰੇਮਾਨੰਦ ਮਹਾਰਾਜ ਦੀ ਸ਼ਰਨ, ਮਿਲੀ ਸਮਾਜ ਸੇਵਾ ਬਾਰੇ ਡੂੰਘੀ ਸਿੱਖਿਆ
ਸ੍ਰੀ ਹਰਿਮੰਦਰ ਸਾਹਿਬ ‘ਚ ਪੁਲਿਸ ਦੀ ਕਾਰਵਾਈ ‘ਤੇ ਭੜਕੀ SGPC, 2 ਮੁਲਾਜ਼ਮਾਂ ਨੂੰ ਕਮਰੇ ‘ਚ ਕੀਤਾ ਬੰਦ; ਜਾਣੋ ਕੀ ਹੈ ਪੂਰਾ ਮਾਮਲਾ
ਗੈਂਗਸਟਰਵਾਦ ਦੇ ਮੁੱਦੇ ‘ਤੇ ‘ਆਪ’ ਦਾ ਵੱਡਾ ਹਮਲਾ, ਪੰਨੂ ਨੇ ਸੁਖਬੀਰ ਬਾਦਲ ਤੇ ਧਾਮੀ ਦੀਆਂ ਤਸਵੀਰਾਂ ਜਾਰੀ ਕਰਕੇ ਪੁੱਛੇ ਤਿੱਖੇ ਸਵਾਲ
ਪਿਛਲੀਆਂ ਸਰਕਾਰਾਂ ਖਾ ਗਈਆਂ ਬੱਚਿਆਂ ਦੀ ਪੜ੍ਹਾਈ ਦੇ ਪੈਸੇ, ਸੀਐਮ ਮਾਨ ਦਾ ਵਿਰੋਧੀਆਂ ‘ਤੇ ਨਿਸ਼ਾਨਾ, ਮੁਹਾਲੀ ‘ਚ ਵੰਡੇ ਨਿਯੁਕਤੀ ਪੱਤਰ
‘AAP’ ਮੰਤਰੀ ਸੰਜੀਵ ਅਰੋੜਾ ਦੀ ਵਿਗੜੀ ਤਬੀਅਤ, ਮੋਹਾਲੀ ਦੇ ਹਸਪਤਾਲ ਵਿੱਚ ਭਰਤੀ, ਸੁਧਰ ਰਹੀ ਹੈ ਸਿਹਤ
328 ਪਾਵਨ ਸਰੂਪ ਮਾਮਲਾ: SGPC ਦੇ 7 ਮੈਂਬਰ ਬਿਆਨ ਦਰਜ ਕਰਵਾਉਣ ਪਹੁੰਚੇ ਪੁਲਿਸ ਕਮਿਸ਼ਨਰ ਦਫ਼ਤਰ, 40 ਲੋਕਾਂ ਨੂੰ ਭੇਜਿਆ ਗਿਆ ਸੀ ਸੰਮਨ