‘ETO ਦੀ ਧੌਣ ਮਰੋੜ ਦਿਓ’… ਵੜਿੰਗ ਦੇ ਬਿਆਨ ‘ਤੇ ਭੜਕੀ ਕੈਬਨਿਟ ਮੰਤਰੀ ਦੀ ਪਤਨੀ, ਦਿੱਤੀ ਇਹ ਸਲਾਹ

Updated On: 

09 Feb 2026 15:20 PM IST

Harbhajan ETO Wife on Raja Waring: ਜੰਡਿਆਲਾ ਗੁਰੂ 'ਚ ਪੰਜਾਬ ਕਾਂਗਰਸ ਵੱਲੋਂ ਮਨਰੇਗਾ ਬਚਾਓ ਰੈਲੀ ਕੀਤੀ ਜਾ ਰਹੀ ਸੀ। ਇਸ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਬਨਿਟ ਮੰਤਰੀ ਹਰਭਜਨ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਇਹ ਰਾਹ (ਰਸਤੇ) 'ਚ ਈਟੀਓ ਨੇ ਬਹੁਤ ਬੋਰਡ ਲਗਾਏ ਹਨ, ਈਟੀਓ ਤੋਂ ਡਰਾਉਂਦਾ ਫਿਰਦਾ ਹੈ। ਓਹ, ਭਾਈ ਜੀ ਫੜ ਕੇ ਈਟੀਓ ਦੀ ਧੌਣ ਮਰੋੜ ਦਿਓ, ਤਿੰਨ ਮਿੰਟਾਂ ਦਾ ਕੰਮ ਹੈ। ਤਕੜੇ ਰਹੋ।

ETO ਦੀ ਧੌਣ ਮਰੋੜ ਦਿਓ... ਵੜਿੰਗ ਦੇ ਬਿਆਨ ਤੇ ਭੜਕੀ ਕੈਬਨਿਟ ਮੰਤਰੀ ਦੀ ਪਤਨੀ, ਦਿੱਤੀ ਇਹ ਸਲਾਹ

ਵੜਿੰਗ ਦੇ ਬਿਆਨ ਤੇ ਭੜਕੀ ਕੈਬਨਿਟ ਮੰਤਰੀ ਦੀ ਪਤਨੀ

Follow Us On

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਕਸਰ ਆਪਣੇ ਬਿਆਨਾਂ ਦੇ ਕਰਕੇ ਰਾਜਨੀਤੀ ਖੇਤਰ ‘ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਉਹ ਆਪਣੇ ਕੁੱਝ ਬਿਆਨਾਂ ਕਰਕੇ ਵਿਵਾਦਾਂ ‘ਚ ਵੀ ਰਹਿ ਚੁੱਕੇ ਹਨ। ਤਾਜ਼ਾ ਮਾਮਲਾ ਪੰਜਾਬ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਬਾਰੇ ਵਿਵਾਦਿਤ ਟਿੱਪਣੀ ਦਾ ਹੈ। ਰਾਜਾ ਵੜਿੰਗ ਨੇ ਇੱਕ ਰੈਲੀ ਦੌਰਾਨ ਕਿਹਾ ਸੀ- ‘ਫੜ ਕੇ ਈਟੀਓ ਦੀ ਧੌਣ ਮਰੋੜ ਦਿਓ, ਤਿੰਨ ਮਿੰਟਾਂ ਦਾ ਕੰਮ ਹੈ’। ਹੁਣ ਇਸ ਬਿਆਨ ‘ਤੇ ਹਰਭਜਨ ਈਟੀਓ ਦੀ ਪਤਨੀ ਨੇ ਰਾਜਾ ਵੜਿੰਗ ਦੀ ਟਿੱਪਣੀ ‘ਤੇ ਇਤਰਾਜ਼ ਜਤਾਇਆ ਹੈ।

ਕੀ ਹੈ ਪੂਰਾ ਮਾਮਲਾ?

ਦਰਅਸਲ, ਜੰਡਿਆਲਾ ਗੁਰੂ ‘ਚ ਪੰਜਾਬ ਕਾਂਗਰਸ ਵੱਲੋਂ ਮਨਰੇਗਾ ਬਚਾਓ ਰੈਲੀ ਕੀਤੀ ਜਾ ਰਹੀ ਸੀ। ਇਸ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਬਨਿਟ ਮੰਤਰੀ ਹਰਭਜਨ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਇਹ ਰਾਹ (ਰਸਤੇ) ‘ਚ ਈਟੀਓ ਨੇ ਬਹੁਤ ਬੋਰਡ ਲਗਾਏ ਹਨ, ਈਟੀਓ ਤੋਂ ਡਰਾਉਂਦਾ ਫਿਰਦਾ ਹੈ। ਓਹ, ਭਾਈ ਜੀ ਫੜ ਕੇ ਈਟੀਓ ਦੀ ਧੌਣ ਮਰੋੜ ਦਿਓ, ਤਿੰਨ ਮਿੰਟਾਂ ਦਾ ਕੰਮ ਹੈ। ਤਕੜੇ ਰਹੋ।

ਕੈਬਨਿਟ ਮੰਤਰੀ ਦੀ ਪਤਨੀ ਨੇ ਸਾਧਿਆ ਨਿਸ਼ਾਨਾ

ਰਾਜਾ ਵੜਿੰਗ ਦੇ ਇਸ ਬਿਆਨ ‘ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਪਤਨੀ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ‘ਮਨਰੇਗਾ ਬਚਾਓ’ ਰੈਲੀ ਦੌਰਾਨ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਮੂਚੀ ਕਾਂਗਰਸ ਲੀਡਰਸ਼ਿਪ ਮੌਜੂਦ ਸੀ। ਉਸ ਰੈਲੀ ‘ਚ ਸਾਡੇ ਸਹੁਰਾ ਪਰਿਵਾਰ ਦੇ ਕਿੱਤੇ ਦਾ ਮਜ਼ਾਕ ਉਡਾਇਆ ਗਿਆ।

ਉਸ ਦੇ ਨਾਲ ਹੀ ਰਾਜਾ ਵੜਿੰਗ ਵੱਲੋਂ ਟਿੱਪਣੀ ਕੀਤੀ ਗਈ, ਜਿਸ ‘ਚ ਉਨ੍ਹਾਂ ਨੇ ਲੋਕਾਂ ‘ਚ ਇਸ ਗੱਲ ਨੂੰ ਉਛਾਲਿਆ ਕਿ ਹਰਭਜਨ ਸਿੰਘ ਈਟੀਓ ਦੀ ਧੌਣ ਮਰੋੜ ਦਿਓ, ਸਿਰਫ਼ ਤਿੰਨ ਮਿੰਟਾਂ ਦਾ ਕੰਮ ਹੈ। ਉਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਇਹ ਬਹੁਤ ਹੀ ਭੜਕਾਊ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਇੱਕ ਪਾਸੇ ਇਹ ਕਹਿੰਦੇ ਹਨ ਕਿ ਪੰਜਾਬ ‘ਚ ਜੰਗਲ ਰਾਜ ਹੈ, ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ। ਕੀ ਇਹ ਜਨਤਾ ਨੂੰ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਕੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸਹੀ ਕਰਨ ਲਈ ਸਮਝਾ ਰਹੇ ਸਨ ਜਾਂ ਖ਼ੁਦ ਰੈਲੀ ‘ਚ ਇਸ ਤਰ੍ਹਾਂ ਦਾ ਬਿਆਨ ਦੇ ਕੇ ਉਕਸਾ ਰਹੇ ਸਨ ਕਿ ਤੁਸੀਂ ਲੀਡਰਾਂ ‘ਤੇ ਹਮਲਾ ਕਰੋ?

Related Stories
ਭਾਜਪਾ ਨੇ ਕਾਂਗਰਸ ਨੂੰ ਸਵਾਲ ਪੱਛਦਿਆਂ ਘੇਰਿਆ, ਜੇ ਬਿੱਟੂ ‘ਗੱਦਾਰ’ ਤਾਂ ਘੁਬਾਇਆ ਤੇ ਧਰਮਵੀਰ ਗਾਂਧੀ ਕੌਣ? ਰਾਹੁਲ ਗਾਂਧੀ ਸਿੱਖਾਂ ਤੋਂ ਮੰਗਣ ਮਾਫ਼ੀ
ਕੀ ਪਿਆਰ ‘ਚ ਰਿਜੈਕਸ਼ਨ ਤੋਂ ਭੜਕ ਗਿਆ ਸੀ ਵਿਦਿਆਰਥੀ? ਤਰਨਤਾਰਨ ਗੋਲੀਬਾਰੀ ਮਾਮਲੇ ‘ਚ ਉੱਠਿਆ ਸਵਾਲ, ਵੀਡੀਓ ਆਇਆ ਸਾਹਮਣੇ
ਕ੍ਰਾਸ ਬਾਰਡਰ ਤਸਕਰੀ ਮਾਡਿਊਲ ਦਾ ਪਰਦਾਫਾਸ਼, 5 ਮੁਲਜ਼ਮ ਗ੍ਰਿਫ਼ਤਾਰ, 6 ਆਧੁਨਿਕ ਪਿਸਤੌਲ-ਹੈਰੋਇਨ-ਕਾਰ ਤੇ 12 ਲੱਖ ਰੁਪਏ ਡਰੱਗ ਮਨੀ ਬਰਾਮਦ
ਤਰਨਤਾਰਨ: ਲਾਅ ਕਾਲਜ ‘ਚ ਲੜਕੀ ਦਾ ਗੋਲੀ ਮਾਰ ਕੇ ਕਤਲ, ਲੜਕੇ ਨੇ ਕੀਤੀ ਖ਼ੁਦਕੁਸ਼ੀ
‘ਬੈਂਡ ਵਜਾ ਦੇਵਾਂਗੇ’…ਬਾਜਵਾ ਦੇ ਬਿਆਨ ‘ਤੇ ਵਿਵਾਦ, AAP ਦਾ ਬੈਂਡ-ਵਾਜਿਆਂ ਨਾਲ ਪ੍ਰਦਰਸ਼ਨ
ਅੰਮ੍ਰਿਤਸਰ: ਪੰਚਾਇਤ ਦਾ ਅਨੋਖਾ ਮਤਾ, ਪਿੰਡ ‘ਚ ਹੀ ਕਰਵਾਇਆ ਵਿਆਹ ਤਾਂ ਦਿਖਾਇਆ ਜਾਵੇਗਾ ਬਾਹਰ ਦਾ ਰਸਤਾ, ਰੋਕੀਆਂ ਜਾਣਗੀਆਂ ਸਰਕਾਰੀ ਸੁਵਿਧਾਵਾਂ