ਜਪਾਨ ਦੇ ਉਦਯੋਗਪਤੀਆਂ ਨਾਲ ਸੀਐਮ ਮਾਨ ਦੀ ਮੀਟਿੰਗ, ਪੰਜਾਬ ‘ਚ ਨਿਵੇਸ਼ ਦਾ ਦਿੱਤਾ ਸੱਦਾ

Updated On: 

03 Dec 2025 07:27 AM IST

CM Mann Japan Visit: ਇਸ ਦੌਰਾਨ ਸੀਐਮ ਮਾਨ ਨੇ ਆਇਸਾਨ ਇੰਡਸਟਰੀ, ਯਾਮਾਹਾ ਮੋਟਰ ਤੇ ਹੌਂਡਾ ਮੋਟਰ ਦੇ ਨਾਲ ਪੰਜਾਬ ਚ ਉਦਯੋਗਿਕ ਨਿਵੇਸ਼ ਤੇ ਸਹਿਯੋਗ ਤੇ ਚਰਚਾ ਕੀਤੀ। ਉੱਥੇ ਹੀ, ਜੇਆਈਸੀਏ ਸਾਊਥ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ ਦੇ ਨਾਲ ਇੰਫਰਸਟਰੱਕਚਰ ਤੇ ਵਿਕਾਸ ਪਰਿਯੋਜਨਾਵਾਂ ਤੇ ਅਹਿਮ ਮੀਟਿੰਗ ਕੀਤੀ।

ਜਪਾਨ ਦੇ ਉਦਯੋਗਪਤੀਆਂ ਨਾਲ ਸੀਐਮ ਮਾਨ ਦੀ ਮੀਟਿੰਗ, ਪੰਜਾਬ ਚ ਨਿਵੇਸ਼ ਦਾ ਦਿੱਤਾ ਸੱਦਾ

ਜਪਾਨ ਦੇ ਉਦਯੋਗਪਤੀਆਂ ਨਾਲ ਸੀਐਮ ਮਾਨ ਦੀ ਮੀਟਿੰਗ, ਪੰਜਾਬ 'ਚ ਨਿਵੇਸ਼ ਦਾ ਦਿੱਤਾ ਸੱਦਾ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ 10 ਦਿਨਾਂ ਦੇ ਜਪਾਨ ਦੌਰੇ ਤੇ ਹਨ। ਦੌਰੇ ਦੇ ਪਹਿਲੇ ਦਿਨ ਉਨ੍ਹਾਂ ਨੇ ਜਪਾਨ ਦੇ ਕਈ ਉਦਯੋਗਪਤੀਆਂ ਨਾਲ ਇੱਕ ਤੋਂ ਬਾਅਦ ਇੱਕ ਕਈ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਜਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ ਸਮੇਤ ਚੋਟੀ ਦੇ ਜਾਪਾਨੀ ਨਿਵੇਸ਼ ਸੰਸਥਾਵਾਂ ਨਾਲ ਵੀ ਮੀਟਿੰਗਾਂ ਕੀਤੀਆਂ।

ਇਸ ਦੌਰਾਨ ਸੀਐਮ ਮਾਨ ਨੇ ਆਇਸਾਨ ਇੰਡਸਟਰੀ, ਯਾਮਾਹਾ ਮੋਟਰ ਤੇ ਹੌਂਡਾ ਮੋਟਰ ਦੇ ਨਾਲ ਪੰਜਾਬ ਚ ਉਦਯੋਗਿਕ ਨਿਵੇਸ਼ ਤੇ ਸਹਿਯੋਗ ਤੇ ਚਰਚਾ ਕੀਤੀ। ਉੱਥੇ ਹੀ, ਜੇਆਈਸੀਏ ਸਾਊਥ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ ਦੇ ਨਾਲ ਇੰਫਰਸਟਰੱਕਚਰ ਤੇ ਵਿਕਾਸ ਪਰਿਯੋਜਨਾਵਾਂ ਤੇ ਅਹਿਮ ਮੀਟਿੰਗ ਕੀਤੀ।

ਇਸ ਦੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਪਾਨ ਸਰਕਾਰ ਦੇ ਸਹਿ-ਉਦਯੋਗ ਮੰਤਰੀ ਕੋਮੋਰੀ ਤਾਕੂਓ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ Fujitsu Ltd. ਦੇ ਸੀਨੀਅਰ ਅਧਿਕਾਰੀਆਂ ਨਾਲ ਚਰਚਾ ਕੀਤੀ।

ਮਹਾਤਾਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

ਉਦਯੋਗਪਤੀਆਂ ਨਾਲ ਮੀਟਿੰਗ ਤੋਂ ਪਹਿਲਾਂ ਸੀਐਮ ਮਾਨ ਟੋਕੀਓ ਦੇ ਗਾਂਧੀ ਪਾਰਕ ਪਹੁੰਚੇ, ਜਿਸ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਭਾਰਤ ਰਾਜਦੂਤ ਨਗਮਾ ਐਮ.ਮਲਿਕ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਚੀਫ਼ ਸਕੱਤਰ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਮਾਰਚ ‘ਚ ਪੰਜਾਬ ਇੰਨਵੈਸਟਰ ਸਮਿਟ

ਪੰਜਾਬ ਸਰਕਾਰ 13-15 ਮਾਰਚ, 2026 ਨੂੰ ਆਈਐਸਬੀ ਮੋਹਾਲੀ ਵਿਖੇ ਹੋਣ ਵਾਲੇ 6ਵੇਂ ਪ੍ਰੋਗਰੈਸਿਵ ਪੰਜਾਬ ਇਸਵੈਸਟਰ ਸਮਿਤ ਤੋਂ ਪਹਿਲਾਂ ਆਪਣੀ ਵਿਸ਼ਵਵਿਆਪੀ ਪਹੁੰਚ ਦਾ ਵਿਸਥਾਰ ਕਰ ਰਹੀ ਹੈ। ਸੰਮੇਲਨ ਦੌਰਾਨ, ਇਨਵੈਸਟ ਪੰਜਾਬ ਨੇ ਦਿਖਾਇਆ ਕਿ ਕਿਵੇਂ ਇਹ ਰਾਜ ਚ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਕਈ ਵਿਭਾਗਾਂ ਨੂੰ ਏਕੀਕ੍ਰਿਤ ਕਰ ਰਿਹਾ ਹੈ। ਇਸ ਮਾਡਲ ਨੂੰ ਇਨਵੈਸਟ ਪੰਜਾਬ ਯੂਨੀਫਾਈਡ ਰੈਗੂਲੇਟਰੀ ਮਾਡਲ ਕਿਹਾ ਜਾਂਦਾ ਹੈ।

2022 ‘ਚ ਜਰਮਨੀ ਗਏ ਸਨ ਸੀਐਮ ਮਾਨ

ਇਸ ਤੋਂ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਤੰਬਰ, 2022 ਚ ਜਰਮਨੀ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਬਾਅਦ ਚ ਕਈ ਉਦਯੋਗਪਤੀਆਂ ਨੂੰ ਪੰਜਾਬ ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦਿੱਲੀ ਚ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਅਤੇ ਵੱਖ-ਵੱਖ ਰਾਜਾਂ ਦੇ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ। ਹਾਲਾਂਕਿ ਮੁੱਖ ਮੰਤਰੀ ਨੇ ਦਸੰਬਰ 2024 ਚ ਜਰਮਨੀ ਜਾਣ ਦੀ ਯੋਜਨਾ ਬਣਾਈ ਸੀ, ਪਰ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ।