Punjab Cabinet Portfolios: ਨਵੇਂ ਮੰਤਰੀਆਂ ਨੂੰ ਮਿਲੇ ਮਹਿਕਮੇ, ਜਾਣੋਂ ਕਿਸ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

Updated On: 

23 Sep 2024 19:07 PM

Punjab Cabinet Portfolios:ਮੁੱਖਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਵਿੱਚ ਕੀਤੇ ਗਏ ਫੇਰ ਬਦਲ ਤੋਂ ਬਾਅਦ ਨਵ- ਨਿਯੁਕਤ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਬਰਿੰਦਰ ਗੋਇਲ ਨੂੰ ਵਾਟਰ ਰਿਸ਼ੋਰਸ, ਤਰਨਪ੍ਰੀਤ ਸਿੰਘ ਨੂੰ ਪੰਚਾਇਤੀ ਵਿਭਾਗ, ਮੋਹਿੰਦਰ ਭਗਤ ਨੂੰ ਬਾਗਵਾਨੀ ਅਤੇ ਡਾ. ਰਵਜੋਤ ਸਿੰਘ ਨੂੰ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਗਿਆ ਹੈ।

Punjab Cabinet Portfolios: ਨਵੇਂ ਮੰਤਰੀਆਂ ਨੂੰ ਮਿਲੇ ਮਹਿਕਮੇ, ਜਾਣੋਂ ਕਿਸ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਕੌਣ ਹਨ ਮਾਨ ਦੇ ਪੰਜ ਨਵੇਂ ਮਤੰਰੀ, ਜਾਣੋ

Follow Us On

Punjab Cabinet Portfolios: ਪੰਜਾਬ ਸਰਕਾਰ ਵੱਲੋਂ ਨਵ-ਨਿਯੁਕਤ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਜੇਕਰ ਹੁਣ ਕੈਬਨਿਟ ਵਿੱਚ ਸੀਨੀਅਰ ਮੰਤਰੀਆਂ ਤੇ ਨਜ਼ਰ ਮਾਰੀ ਜਾਵੇ ਤਾਂ ਮੁੱਖ ਮੰਤਰੀ ਤੋਂ ਬਾਅਦ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਸਭ ਤੋਂ ਸੀਨੀਅਰ ਮੰਤਰੀ ਹਨ। ਜਦੋਂਕਿ ਦੂਜਾ ਨੰਬਰ ਅਮਨ ਅਰੋੜਾ ਅਤੇ ਤੀਜਾ ਨੰਬਰ ਡਾ. ਬਲਜੀਤ ਕੌਰ ਦਾ ਹੈ। ਜੋ ਮੌਜੂਦਾ ਸਮੇਂ ਵਿੱਚ ਮਾਨ ਕੈਬਨਿਟ ਵਿੱਚ ਇਕਲੌਤੀ ਮਹਿਲਾ ਮੰਤਰੀ ਹਨ।

ਜੇਕਰ ਗੱਲ ਕਰੀਏ ਮੰਤਰੀਆਂ ਨੂੰ ਮਿਲੇ ਵਿਭਾਗਾਂ ਦੀ… ਤਾਂ ਮੁੱਖ ਮੰਤਰੀ ਕੋਲ ਸਭ ਤੋਂ ਜ਼ਿਆਦਾ 8 ਵਿਭਾਗ ਹਨ। ਜਿਨ੍ਹਾਂ ਵਿੱਚ ⁠Home Affairs & Justice, ਪਰਸੋਸਨਲ, ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਹਵਾਬਾਜ਼ੀ, ਵਿਗਿਆਨ ਤਕਨੀਕ ਅਤੇ ਵਾਤਾਵਰਨ ਵਿਭਾਗ, ਖੇਡਾਂ ਅਤੇ ਯੂਥ ਸੇਵਾਵਾਂ ਅਤੇ GAD ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਮੀਤ ਹੇਅਰ ਦੇ ਸਾਂਸਦ ਬਣਨ ਮਗਰੋ ਖੇਡ ਵਿਭਾਗ ਕੋਈ ਕੋਈ ਮੰਤਰੀ ਨਹੀਂ ਸੀ। ਹੁਣ ਮੁੱਖ ਮੰਤਰੀ ਨੇ ਖੇਡ ਵਿਭਾਗ ਨੂੰ ਆਪਣੇ ਅਧੀਨ ਲੈ ਲਿਆ ਹੈ।

ਹਰਪਾਲ ਸਿੰਘ ਚੀਮਾ

ਹਰਪਾਲ ਸਿੰਘ ਚੀਮਾ ਨੂੰ 4 ਵਿਭਾਗ ਦਿੱਤੇ ਗਏ ਹਨ। ਜਿਨ੍ਹਾਂ ਵਿੱਚ ਖ਼ਜਾਨਾ ਵਿਭਾਗ, ਪਲਾਨਿੰਗ ਵਿਭਾਗ, Program implementation ਅਤੇ ਐਕਸਾਇਜ ਅਤੇ Taxation ਵਿਭਾਗ ਦਿੱਤਾ ਗਿਆ ਹੈ। ਹਰਪਾਲ ਚੀਮਾ ਸ਼ੁਰੂ ਤੋਂ ਹੀ ਸੀਨੀਅਰ ਮੰਤਰੀਆਂ ਵਿੱਚ ਸ਼ਾਮਲ ਰਹੇ ਹਨ। ਉਹ ਪਾਰਟੀ ਦੇ ਗਠਨ ਤੋਂ ਜੁੜੇ ਹੋਏ ਹਨ। ਉਹ ਵਿਰੋਧੀ ਦੇ ਧਿਰ ਦੇ ਆਗੂ ਵੀ ਰਹਿ ਚੁੱਕੇ ਹਨ।

ਅਮਨ ਅਰੋੜਾ

ਹਰਪਾਲ ਸਿੰਘ ਤੋਂ ਬਾਅਦ ਜੇਕਰ ਸਭ ਤੋਂ ਸੀਨੀਅਰ ਕੋਈ ਮੰਤਰੀ ਹਨ ਤਾਂ ਉਹ ਅਮਨ ਅਰੋੜਾ ਹਨ। ਜੋ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੇ ਸੁਨਾਮ ਹਲਕੇ ਤੋਂ ਵਿਧਾਇਕ ਹਨ। ਉਹਨਾਂ ਨੂੰ ਨਵਿਆਉਣਯੋਗ ਇਨਰਜੀ ਰਿਸੋਰਸ, ਪ੍ਰਿੰਟਿੰਗ ਅਤੇ ਸੈਨੇਟਰੀ, Governor reforms and removal of grievances, ਰੁਜ਼ਗਾਰ ਉਤਪੰਨ ਅਤੇ ਟ੍ਰੇਨਿੰਗ ਵਿਭਾਗ ਦਿੱਤਾ ਹੈ।

ਡਾ. ਬਲਜੀਤ ਕੌਰ

ਬਲਜੀਤ ਕੌਰ ਹੁਣ ਮਾਨ ਸਰਕਾਰ ਵਿੱਚ ਇਕਲੌਤੀ ਮਹਿਲਾ ਮੰਤਰੀ ਹਨ। ਉਹਨਾਂ ਨੂੰ ਸਮਾਜਿਕ ਨਿਆਂ, ਸ਼ਸਕਤੀਕਰਨ ਅਤੇ ਘੱਟ ਗਿਣਤੀ, ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਦਿੱਤਾ ਗਿਆ ਹੈ।

ਕੁਲਦੀਪ ਸਿੰਘ ਧਾਲੀਵਾਲ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨਾਲ ਸਬੰਧਿਤ ਮਾਮਲਿਆਂ ਦਾ ਵਿਭਾਗ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦਿੱਤਾ ਗਿਆ ਹੈ।

ਡਾ. ਬਲਬੀਰ ਸਿੰਘ

ਡਾ. ਬਲਬੀਰ ਸਿੰਘ ਨੂੰ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਅਤੇ ਚੋਣਾਂ ਨਾਲ ਸਬੰਧਿਤ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਹਰਦੀਪ ਸਿੰਘ ਮੁੰਡੀਆਂ

ਹਰਦੀਪ ਸਿੰਘ ਮੁੰਡੀਆਂ ਨੂੰ ਕੈਬਨਿਟ ਵਿੱਚ ਨਵੀਂ ਥਾਂ ਮਿਲੀ ਹੈ। ਲੁਧਿਆਣਾ ਨਾਲ ਸਬੰਧ ਰੱਖਣ ਵਾਲੇ ਮੁੰਡੀਆਂ ਨੂੰ ਮਾਲੀਆ (Revenue) ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਅਤੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦਿੱਤਾ ਗਿਆ ਹੈ।

ਲਾਲ ਚੰਦ ਕਟਾਰੂਚੱਕ

ਲਾਲ ਚੰਦ ਕਟਾਰੂਚੱਕ ਨੂੰ ਫੂਡ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵਨ ਵਿਭਾਗ ਸੌਂਪਿਆ ਗਿਆ ਹੈ।

ਲਾਲਜੀਤ ਸਿੰਘ ਭੁੱਲਰ

ਲਾਲਜੀਤ ਭੁੱਲਰ ਨੂੰ 2 ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਨ੍ਹਾਂ ਵਿੱਚ ਟਰਾਂਸਪੋਰਟ ਵਿਭਾਗ ਅਤੇ ਜੇਲ ਵਿਭਾਗ ਸ਼ਾਮਿਲ ਹੈ।

ਹਰਜੋਤ ਸਿੰਘ ਬੈਂਸ

ਹਰਜੋਤ ਸਿੰਘ ਬੈਂਸ ਨੂੰ 4 ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਿਨ੍ਹਾਂ ਵਿੱਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉੱਚ ਸਿੱਖਿਆ, ਸਕੂਲੀ ਸਿੱਖਿਆ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਸ਼ਾਮਿਲ ਹੈ।

ਹਰਭਜਨ ਸਿੰਘ ਈਟੀਓ

ਹਰਭਜਨ ਈਟੀਓ ਨੂੰ ਵੀ 2 ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਿਨ੍ਹਾਂ ਵਿੱਚ ਬਿਜਲੀ ਵਿਭਾਗ ਅਤੇ ਪਬਲਿਕ ਵਰਕਸ (ਬੀ ਐਂਡ ਆਰ) ਸ਼ਾਮਿਲ ਹੈ।

ਬਰਿੰਦਰ ਕੁਮਾਰ ਗੋਇਲ

ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਵਿਧਾਨ ਸਭਾ ਵਿੱਚ ਹਰਾਕੇ ਵਿਧਾਇਕ ਬਣਨ ਵਾਲੇ ਬਰਿੰਦਰ ਕੁਮਾਰ ਗੋਇਲ ਨੂੰ ਪਹਿਲੀ ਵਾਰ ਕੈਬਨਿਟ ਵਿੱਚ ਥਾਂ ਦਿੱਤੀ ਦਿੱਤੀ ਗਈ ਹੈ। ਉਹਨਾਂ ਨੂੰ ਖਾਣਾਂ ਅਤੇ ਭੂ-ਵਿਗਿਆਨ, ਪਾਣੀ ਦੇ ਸਰੋਤ, ਜ਼ਮੀਨ ਅਤੇ ਪਾਣੀ ਦੀ ਸੰਭਾਲ ਕਰਨ ਵਾਲਾ ਵਿਭਾਗ ਦਿੱਤਾ ਗਿਆ ਹੈ।

ਤਰੁਨਪ੍ਰੀਤ ਸਿੰਘ ਸੌਂਦ

ਤਰੁਨਪ੍ਰੀਤ ਸਿੰਘ ਸੌਂਦ ਨੂੰ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ, ਨਿਵੇਸ਼ ਪ੍ਰੋਤਸਾਹਨ, ਮਜ਼ਦੂਰੀ, ਪਰਾਹੁਣਚਾਰੀ, ਉਦਯੋਗ ਅਤੇ ਵਣਜ ਅਤੇ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਦਿੱਤਾ ਗਿਆ ਹੈ।

ਡਾ. ਰਵਜੋਤ ਸਿੰਘ

ਪਹਿਲੀ ਵਾਰ ਕੈਬਨਿਟ ਵਿੱਚ ਥਾਂ ਮਿਲਣ ਮਗਰੋਂ ਡਾ. ਰਵਜੋਤ ਸਿੰਘ ਨੂੰ ਸਥਾਨਕ ਸਰਕਾਰ ਅਤੇ ਸੰਸਦੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ।

ਗੁਰਮੀਤ ਸਿੰਘ ਖੁੱਡੀਆਂ

ਗੁਰਮੀਤ ਸਿੰਘ ਖੁੱਡੀਆਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ।

ਮੋਹਿੰਦਰ ਭਗਤ

ਜਲੰਧਰ ਦੀ ਜ਼ਿਮਨੀ ਚੋਣ ਜਿੱਤਣ ਦਾ ਇਨਾਮ ਮੋਹਿੰਦਰ ਭਗਤ ਨੂੰ ਕੈਬਨਿਟ ਰੈਂਕ ਦੇ ਰੂਪ ਵਿੱਚ ਮਿਲਿਆ ਹੈ। ਉਹਨਾਂ ਨੂੰ ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਏ ਅਤੇ ਬਾਗਬਾਨੀ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ।

Exit mobile version