Punjab Cabinet Expansion: ਮਾਨ ਕੈਬਨਿਟ ਦੇ ਨਵੇਂ ਚਿਹਰੇ, ਵਿਧਾਇਕ ਬਲਕਾਰ ਸਿੰਘ ਤੇ ਗੁਰਮੀਤ ਸਿੰਘ ਖੁੱਡੀਆਂ ਲੈਣਗੇ ਹਲਫ

Updated On: 

31 May 2023 10:17 AM

ਪੰਜਾਬ ਦੀ ਮਾਨ ਕੈਬਨਿਟ ਵਿੱਚ ਦੋ ਨਵੇਂ ਕੈਬਨਿਟ ਮੰਤਰੀ ਸ਼ਾਮਲ ਹੋਣ ਜਾ ਰਹੇ ਹਨ। ਲੰਬੀ ਹਲਕੇ ਤੋਂ ਗੁਰਮੀਤ ਸਿੰਘ ਖੁੱਡੀਆਂ ਅਤੇ ਕਰਤਾਰਪੁਰ ਤੋਂ ਬਲਕਾਰ ਸਿੰਘ ਸੁਹੰ ਚੁੱਕਣਗੇ।

Punjab Cabinet Expansion: ਮਾਨ ਕੈਬਨਿਟ ਦੇ ਨਵੇਂ ਚਿਹਰੇ, ਵਿਧਾਇਕ ਬਲਕਾਰ ਸਿੰਘ ਤੇ ਗੁਰਮੀਤ ਸਿੰਘ ਖੁੱਡੀਆਂ ਲੈਣਗੇ ਹਲਫ
Follow Us On
Punjab Cabinet Expansion: ਪੰਜਾਬ ਦੀ ਮਾਨ ਕੈਬਨਿਟ ਦਾ ਅੱਜ ਵਿਸਥਾਰ ਕੀਤਾ ਜਾਵੇਗਾ। ਜਿਸ ਵਿੱਚ ਅੱਜ ਦੋ ਨਵੇਂ ਕੈਬਨਿਟ ਮੰਤਰੀ ਸ਼ਾਮਲ ਹੋਣ ਜਾ ਰਹੇ ਹਨ। ਪੰਜਾਬ ਸਰਕਾਰ (Punjab Government) ਦੇ ਬੁਲਾਰੇ ਮੁਤਾਬਕ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਤੇ ਲੰਬੀ ਹਲਕੇ ਤੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁਡੀਆਂ ਸੁਹੰ ਚੁਕਣਗੇ।
ਇਸ ਤੋਂ ਪਹਿਲਾਂ ਡਾਕਟਰ ਇੰਦਰਵੀਰ ਨਿੱਝਰ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਹੋਈਆਂ ਅਸਤੀਫਾ ਦੇ ਦਿੱਤਾ।

ਕੌਣ ਹਨ ਵਿਧਾਇਕ ਬਲਕਾਰ ਸਿੰਘ?

ਬਲਕਾਰ ਸਿੰਘ ਕਰਤਾਰਪੁਰ ਤੋਂ ਵਿਧਾਇਕ ਹਨ ਅਤੇ ਪਹਿਲੀ ਵਾਰ ਆਮ ਆਦਮੀ ਪਾਰਟੀ ਤੋਂ ਵਿਧਾਇਕ ਬਣੇ ਹਨ। ਬਲਕਾਰ ਸਿੰਘ ਪੰਜਾਬ ਪੁਲਿਸ (Punjab Police) ਵਿੱਚ ਡੀਸੀਪੀ ਰਹੇ ਹਨ। ਦੱਸ ਦਈਏ ਕਿ ਬਲਕਾਰ ਸਿੰਘ ਮਜ੍ਹਬੀ ਸਿੱਖ ਚਿਹਰਾ ਹੈ। ਜਲੰਧਰ ਜ਼ਿਮਨੀ ਚੋਣ ਵਿੱਚ ਬਲਕਾਰ ਸਿੰਘ ਹੋਰਾਂ ਨੇ ਵੱਡੀ ਲੀਡ ਦਿਵਾਈ ਅਤੇ 13 ਹਜ਼ਾਰ ਵੋਟਾਂ ਦੇ ਨਾਲ ਜਿੱਤ ਦਰਜ ਕੀਤੀ।

ਕੌਣ ਹਨ ਗੁਰਮੀਤ ਸਿੰਘ ਖੁੱਡੀਆਂ ?

ਗੁਰਮੀਤ ਸਿੰਘ ਖੁੱਡੀਆਂ ਬਾਦਲਾਂ ਦੇ ਗੜ੍ਹ ਲੰਬੀ ਹਲਕੇ ‘ਚ ਸੰਨ੍ਹ ਲਗਾ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ।

ਮਾਨ ਸਰਕਾਰ ‘ਚ ਮੰਤਰੀਆਂ ਦੀ ਹੋਈ ਛੁੱਟੀ

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (Aam Adami Party) ਨੇ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ 92 ਸੀਟਾਂ ਜਿੱਤ ਕੇ ਸੱਤਾ ਹਾਸਲ ਕੀਤੀ। ਪੰਜਾਬ ਦੀ ਮਾਨ ਸਰਕਾਰ ਵਿੱਚ ਮੰਤਰੀਆਂ ਦੀ ਛੁੱਟੀ ਹੋਈ ਹੈ। ਸਭ ਤੋਂ ਪਹਿਲਾਂ ਮਾਨ ਸਰਕਾਰ ਵਿੱਚ ਮੰਤਰੀ ਵਿਜੇ ਸਿੰਗਲਾ ਦੀ ਕਰੱਪਸ਼ਨ ਕੇਸ ਵਿੱਚ ਕੁਰਸੀ ਗਈ ਸੀ। ਦੱਸਦੀਏ ਕਿ ਡਾਕਟਰ ਵਿਜੇ ਸਿੰਗਲਾ ਨੇ ਸਿੱਧੂ ਮੁਸੇਵਾਲਾ ਨੂੰ ਹਰਾਇਆ ਸੀ। ਫੌਜਾ ਸਿੰਘ ਸਰਾਰੀ ਨੂੰ ਕਥੀਤ ਸੌਦੇਬਾਜੀ ਕੇਸ ਵਿੱਚ ਕੈਬਨਿਟ ਤੋਂ ਛੁੱਟੀ ਹੋ ਗਈ।

ਇੰਦਰਬੀਰ ਨਿੱਝਰ ਨੂੰ ਮਹਿੰਗੀ ਪਈ ਬਿਆਨਬਜ਼ੀ

ਕੱਲ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਝਰ ਤੋਂ ਅਸਤੀਫਾ ਲੈ ਲਿਆ ਗਿਆ, ਦੱਸਿਆ ਜਾ ਰਿਹਾ ਹੈ ਕਿ ਉਹਨਾਂ ਤੋਂ ਅਸਤੀਫਾ ਅਜੀਤ ਅਖਬਾਰ ਸਮੂਹ ਦੇ ਐਡੀਟਰ ਬਰਜਿੰਦਰ ਸਿੰਘ ਹਮਦਰਦ ਦੀ ਹਮਾਇਤ ਕਰਨ ਕਰਕੇ ਲਿਆ ਗਿਆ ਹੈ, ਕਿਉਂਕਿ ਇੱਕ ਦਿਨ ਪਹਿਲਾਂ ਡਾਕਟਰ ਇੰਦਰਬੀਰ ਸਿੰਘ ਨਿੱਝਰ ਨੇ ਬਰਜਿੰਦਰ ਸਿੰਘ ਹਮਦਰਦ ਹੱਕ ਵਿਚ ਬੋਲਦਿਆ ਇਹ ਕਿਹਾ ਸੀ ਕਿ ਜੰਗ-ਏ-ਆਜ਼ਾਦੀ ਪ੍ਰਾਜੈਕਟ ਵਿੱਚ ਹਮਦਰਦ ਦੀ ਪੈਸੇ ਖਾਣ ਵਿੱਚ ਕੋਈ ਭੂਮਿਕਾ ਨਹੀਂ ਹੈ, ਜੇਕਰ ਕੋਈ ਹੇਰਾ-ਫੇਰੀ ਹੋਈ ਹੈ ਤਾਂ ਹੇਠਲੇ ਪੱਧਰ ਠੇਕੇਦਾਰਾਂ ਨੇ ਕੀਤੀ ਹੋਵੇਗੀ।
ਇਹ ਬਿਆਨ ਦੇਣਾ ਡਾਕਟਰ ਨਿੱਝਰ ਲਈ ਕਾਫੀ ਮਹਿੰਗਾ ਪਿਆ ਅਤੇ ਉਹਨਾਂ ਨੂੰ ਆਪਣੀ ਕੈਬਨਿਟ ਦੀ ਕੁਰਸੀ ਗੁਆਉਣੀ ਪਈ। ਦੂਜੇ ਪਾਸੇ ਇਹ ਜਾਣਕਾਰੀ ਵੀ ਆ ਰਹੀ ਹੈ ਕਿ ਦੋ ਕੈਬਨਿਟ ਮੰਤਰੀਆਂ ਦੇ ਸ਼ਾਮਲ ਹੋਣ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਹੋ ਸਕਦਾ ਹੈ।

ਪੰਜਾਬ ਵਿੱਚ ਕਿੰਨੇ ਮੰਤਰੀ ਹੋ ਸਕਦੇ ਹਨ?

ਪੰਜਾਬ ਸਰਕਾਰ ਵਿੱਚ 18 ਮੰਤਰੀ ਸ਼ਾਮਲ ਹੋ ਸਕਦੇ ਹਨ। ਕੈਬਨਿਟ ਵਿਸਥਾਰ ਤੋਂ ਬਾਅਦ ਕੈਬਨਿਟ ਵਿੱਚ ਕੁੱਲ 16 ਮੰਤਰੀ ਹੋ ਜਾਣਗੇ। ਦੱਸ ਦਈਏ ਕਿ ਪੰਜਾਬ ਕੈਬਨਿਟ ਦੇ ਮੰਤਰੀ ਮੰਡਲ ਵਿੱਚ ਹਾਲੇ ਵਿੱਚ 2 ਮੰਤਰੀਆਂ ਦਾ ਜਗ੍ਹਾ ਖਾਲੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ