ਜ਼ਿਮਨੀ ਚੋਣਾਂ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ, 17 ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਤੈਨਾਤ, CCTV ਕੈਮਰਿਆਂ ਰਾਹੀਂ ਰੱਖੀ ਜਾਵੇਗੀ ਨਜ਼ਰ

Updated On: 

19 Nov 2024 09:56 AM

ਇਸ ਤੋਂ ਇਲਾਵਾ ਵੋਟਰਾਂ ਨੂੰ ਵੋਟਿੰਗ ਕੇਂਦਰਾਂ 'ਚ ਸਾਰੀਆਂ ਬੁਨਿਆਦੀ ਸਹੂਲਤਾ ਮੁਹੱਈਆ ਕਰਵਾਈਆਂ ਜਾਣਗੀਆਂ। ਵੋਟਿੰਗ 20 ਨਵੰਬਰ ਨੂੰ ਸਵੇਰ 7 ਵਜੇ ਤੋਂ ਸ਼ੁਰੂ ਹੋਵੇਗੀ, ਜਦਕਿ ਗਿਣਤੀ 23 ਨਵੰਬਰ ਨੂੰ ਹੋਵੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਜ਼ਿਮਨੀ ਚੋਣਾਂ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ, 17 ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਤੈਨਾਤ, CCTV ਕੈਮਰਿਆਂ ਰਾਹੀਂ ਰੱਖੀ ਜਾਵੇਗੀ ਨਜ਼ਰ

ਜ਼ਿਮਨੀ ਚੋਣਾਂ ਨੂੰ ਲੈ ਕੇ ਸੁਰੱਖਿਆ ਸਖ਼ਤ ਸੁਰੱਖਿਆ ਪ੍ਰਬੰਧ, 17 ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਤੈਨਾਤ, CCTV ਕੈਮਰਿਆਂ ਰਾਹੀਂ ਰੱਖੀ ਜਾਵੇਗੀ ਨਜ਼ਰ

Follow Us On

ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ 20 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਕੇਂਦਰੀ ਸੁਰੱਖਿਆ ਬਲਾਂ ਦੀਆਂ 17 ਕੰਪਨੀਆਂ ਤੇ 6,481 ਪੰਜਾਬ ਪੁਲਿਸ ਦੇ ਜਵਾਨਾਂ ਦੀ ਡਿਊਟੀ ਲਗਾਈ ਗਈ ਹੈ। ਜਦਕਿ 3,868 ਮੁਲਾਜ਼ਮ ਚੋਣ ਡਿਊਟੀ ਦੇਣਗੇ। ਸਾਰੇ ਵੋਟਿੰਗ ਕੇਂਦਰਾਂ ‘ਚ ਸੀਸੀਟੀਵੀ ਕੈਮਰੇ ਦੇ ਜ਼ਰੀਏ ਨਿਗਰਾਨੀ ਰੱਖੀ ਜਾਵੇਗੀ ਤੇ ਇਸ ਦੀ ਲਾਈਵ ਵੈੱਬ ਕਾਸਟਿੰਗ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਵੋਟਰਾਂ ਨੂੰ ਵੋਟਿੰਗ ਕੇਂਦਰਾਂ ‘ਚ ਸਾਰੀਆਂ ਬੁਨਿਆਦੀ ਸਹੂਲਤਾ ਮੁਹੱਈਆ ਕਰਵਾਈਆਂ ਜਾਣਗੀਆਂ। ਵੋਟਿੰਗ 20 ਨਵੰਬਰ ਨੂੰ ਸਵੇਰ 7 ਵਜੇ ਤੋਂ ਸ਼ੁਰੂ ਹੋਵੇਗੀ, ਜਦਕਿ ਗਿਣਤੀ 23 ਨਵੰਬਰ ਨੂੰ ਹੋਵੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਚੋਣ ਕਮੀਸ਼ਨ ਨੂੰ ਮਿਲੀਆਂ 85 ਸ਼ਿਕਾਇਤਾਂ, ਡੇਰਾ ਬਾਬਾ ਨਾਨਕ ‘ਚ ਸਭ ਤੋਂ ਵੱਧ ਰਕਮ ਜ਼ਬਤ

ਚੋਣ ਪ੍ਰਚਾਰ ਦੌਰਾਨ ਚੋਣ ਕਮੀਸ਼ਨ ਨੂੰ ਕੁੱਲ 85 ਸ਼ਿਕਾਇਤਾਂ ਮਿਲੀਆਂ। ਇਸ ‘ਚ ਸਭ ਤੋਂ ਜ਼ਿਆਦਾ ਚੱਬੇਵਾਲ ਤੋਂ 35 ਸ਼ਿਕਾਇਤਾਂ ਮਿਲੀਆਂ। ਇਨ੍ਹਾਂ ‘ਚੋਂ 30 ਦਾ ਨਿਪਟਾਰਾ ਹੋ ਚੱਕਿਆ ਹੈ। ਡੇਰਾ ਬਾਬਾ ਨਾਨਕ ‘ਚ 19 ਸ਼ਿਕਾਇਤਾਂ ਵਿਭਾਗ ਨੂੰ ਮਿਲੀਆਂ ਹਨ, ਇਨ੍ਹਾਂ ‘ਚੋਂ 17 ਦਾ ਨਿਪਟਾਰਾ ਹੋ ਚੁੱਕਿਆ ਹੈ। ਗਿੱਦੜਬਾਹਾ ਤੋਂ 24 ਸ਼ਿਕਾਇਤਾਂ ਮਿਲੀਆਂ ਤੇ 11 ਦਾ ਨਿਪਟਾਰਾ ਹੋ ਚੁੱਕਿਆ ਹੈ। ਜਦਕਿ ਬਰਨਾਲਾ ‘ਚ ਸਭ ਤੋਂ ਘੱਟ 7 ਸ਼ਿਕਾਇਤਾਂ ਮਿਲੀਆਂ ਤੇ ਇਨ੍ਹਾਂ ‘ਚੋਂ 5 ਦਾ ਨਿਪਟਾਰਾ ਹੋ ਚੁੱਕਿਆ ਹੈ।

ਡੇਰਾ ਬਾਬਾ ਨਾਨਕ ‘ਚ 25.40 ਕਰੋੜ ਰੁਪਏ ਜ਼ਬਤ ਕੀਤੇ ਗਏ, ਜਦਿਕ ਚੱਬਵਾਲ ਤੋਂ 60 ਹਜ਼ਾਰ ਰੁਪਏ ਜ਼ਬਤ ਕੀਤੇ ਗਏ। ਉੱਥੇ ਹੀ ਗਿੱਦੜਬਾਹਾ ਤੋਂ 4.70 ਲੱਖ ਤੇ ਬਰਨਾਲਾ ਤੋਂ 55.50 ਲੱਖ ਰੁਪਏ ਜ਼ਬਤ ਕੀਤੇ ਹਏ ਹਨ। ਪਿਛਲੇ 24 ਘੰਟਿਆਂ ਦੇ ਵੇਰਵੇ ਇਸ ‘ਚ ਸ਼ਾਮਲ ਨਹੀਂ ਹਨ।

ਹਾਟ ਸੀਟ ਗਿੱਦੜਬਾਹਾ ‘ਚ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਬੂਥ

ਜ਼ਿਮਨੀ ਚੋਣਾਂ ‘ਚ ਗਿੱਦੜਬਾਹਾ ਸੀਟ ‘ਤੇ ਸਭ ਤੋਂ ਜ਼ਿਆਦਾ ਸੰਵੇਦਨਾਸ਼ੀਲ ਮਤਦਾਨ ਬਣਾਏ ਗਏ ਹਨ, ਕਿਉਂਕਿ ਇਹ ਵੀਆਈਪੀ ਤੇ ਹਾਟ ਸੀਟ ਹੈ। ਗਿੱਦੜਬਾਹਾ ਵਿਧਾਨਸਭਾ ਖੇਤਰ ‘ਚ ਕੁੱਲ 1,66,731 ਵੋਟਰ ਹਨ ਤੇ ਇੱਥੇ 173 ਵੋਟਿੰਗ ਕੇਂਦਰ ਹਨ, ਜਿਨ੍ਹਾਂ ‘ਚ 96 ਸੰਵੇਦਨਸ਼ੀਲ ਕੇਂਦਰ ਹਨ। ਡੇਰਾ ਬਾਬਾ ਨਾਨਕ ‘ਚ ਕੁੱਲ 1,93,376 ਵੋਟਰ ਹਨ, ਜਿਨ੍ਹਾਂ ਲਈ 241 ਵੋਟਿੰਗ ਕੇਂਦਰ ਬਣਾਏ ਗਏ ਹਨ, ਇਨ੍ਹਾਂ ‘ਚ 61 ਸੰਵੇਦਨਸ਼ੀਲ ਹਨ।

ਚੱਬੇਵਾਲ ਸੀਟ ‘ਚ ਕੁੱਲ 1,59,432 ਵੋਟਰ ਹਨ ਤੇ ਇੱਥੇ 205 ਮਤਦਾਨ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ‘ਚ 50 ਸੰਵੇਦਨਾਸ਼ੀਲ ਹਨ। ਬਰਨਾਲਾ ਵਿਧਾਨ ਸਭਾ ਖੇਤਰ ‘ਚ ਕੁੱਲ 1,77,426 ਵੋਟਰ ਹਨ ਤੇ 212 ਮਤਦਾਨ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ‘ਚ 37 ਸੰਵੇਦਨਾਸ਼ੀਲ ਹੈ।

Exit mobile version