ਕੀ ਮੰਨ ਗਏ ਨਾਰਾਜ਼ ਸੁਨੀਲ ਜਾਖੜ? PM ਮੋਦੀ ਨਾਲ ਚੰਡੀਗੜ੍ਹ ਏਅਰਪੋਰਟ ‘ਤੇ ਕੀਤੀ ਮੁਲਾਕਾਤ – Punjabi News

ਕੀ ਮੰਨ ਗਏ ਨਾਰਾਜ਼ ਸੁਨੀਲ ਜਾਖੜ? PM ਮੋਦੀ ਨਾਲ ਚੰਡੀਗੜ੍ਹ ਏਅਰਪੋਰਟ ‘ਤੇ ਕੀਤੀ ਮੁਲਾਕਾਤ

Updated On: 

17 Oct 2024 23:33 PM

ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫ਼ੇ ਦੀ ਲਗਾਤਾਰ ਚਰਚਾ ਹੋ ਰਹੀ ਸੀ। ਮੰਨਿਆ ਜਾ ਰਿਹਾ ਸੀ ਕਿ ਜਾਖੜ ਲੁਧਿਆਣਾ ਦੇ ਰਵਨੀਤ ਬਿੱਟੂ ਨੂੰ ਰਾਜਮੰਤਰੀ ਬਣਾਉਣ ਤੋਂ ਬਾਅਦ ਹਾਈਕਮਾਨ ਤੋਂ ਗੁੱਸਾ ਸਨ ਤੇ ਮੰਨਿਆ ਜਾ ਰਿਹਾ ਸੀ ਕਿ ਉਹ ਜਲਦੀ ਹੀ ਅਸਤੀਫ਼ਾ ਦੇ ਸਕਦੇ ਹਨ। ਇਸ ਤੋਂ ਬਾਅਦ ਇਹ ਚਰਚਾ ਹੋ ਰਹੀ ਸੀ ਕਿ ਪੰਜਾਬ ਭਾਜਪਾ ਦੀ ਕਮਾਨ ਰਵਨੀਤ ਬਿੱਟੂ ਨੂੰ ਮਿਲ ਸਕਦੀ ਹੈ।

ਕੀ ਮੰਨ ਗਏ ਨਾਰਾਜ਼ ਸੁਨੀਲ ਜਾਖੜ? PM ਮੋਦੀ ਨਾਲ ਚੰਡੀਗੜ੍ਹ ਏਅਰਪੋਰਟ ਤੇ ਕੀਤੀ ਮੁਲਾਕਾਤ

ਲੰਬੇ ਸਮੇਂ ਤੋਂ ਬਾਅਦ ਐਕਟਿਵ ਦਿਖੇ ਸੁਨੀਨ ਜਾਖੜ, PM ਨਾਲ ਚੰਡੀਗੜ੍ਹ ਏਅਰਪੋਰਟ 'ਤੇ ਕੀਤੀ ਮੁਲਾਕਾਤ

Follow Us On

ਪੰਜਾਬ ਭਾਜਪਾ ‘ਚ ਹੋਣ ਵਾਲੇ ਬਦਲਾਅ ਦੀਆਂ ਅਟਕਲਾਂ ‘ਤੇ ਉਸ ਸਮੇਂ ਲਗਾਮ ਲੱਗ ਲਈ ਜਦੋਂ ਲੰਬੇ ਸਮੇਂ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਹਰਿਆਣਾ ਦੇ ਸੀਐਮ ਨਾਇਬ ਸੈਣੀ ਦੇ ਸੌਂਹ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਤੇ ਪੀਐਮ ਮੋਦੀ ਨਾਲ ਮੁਲਾਕਾਤ ਕਰਨ ਲਈ ਪੁੱਜੇ। ਇਸ ਦੌਰਾਨ ਸੁਨੀਲ ਜਾਖੜ ਨੇ ਨਾਲ-ਨਾਲ ਪੰਜਾਬ ਵਿੱਚ 4 ਸੀਟਾਂ ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਸੰਭਾਵਿਤ ਉਮੀਦਵਾਰ ਵੀ ਪੀਐਮ ਨੂੰ ਮਿਲੇ।

ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫ਼ੇ ਦੀ ਲਗਾਤਾਰ ਚਰਚਾ ਹੋ ਰਹੀ ਸੀ। ਮੰਨਿਆ ਜਾ ਰਿਹਾ ਸੀ ਕਿ ਜਾਖੜ ਲੁਧਿਆਣਾ ਦੇ ਰਵਨੀਤ ਬਿੱਟੂ ਨੂੰ ਰਾਜਮੰਤਰੀ ਬਣਾਉਣ ਤੋਂ ਬਾਅਦ ਹਾਈਕਮਾਨ ਤੋਂ ਗੁੱਸਾ ਸਨ ਤੇ ਮੰਨਿਆ ਜਾ ਰਿਹਾ ਸੀ ਕਿ ਉਹ ਜਲਦੀ ਹੀ ਅਸਤੀਫ਼ਾ ਦੇ ਸਕਦੇ ਹਨ। ਇਸ ਤੋਂ ਬਾਅਦ ਇਹ ਚਰਚਾ ਹੋ ਰਹੀ ਸੀ ਕਿ ਪੰਜਾਬ ਭਾਜਪਾ ਦੀ ਕਮਾਨ ਰਵਨੀਤ ਬਿੱਟੂ ਨੂੰ ਮਿਲ ਸਕਦੀ ਹੈ।

ਵੀਰਵਾਰ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਪੀਐਮ ਨਰੇਂਦਰ ਮੋਦੀ ਦਾ ਸਵਾਗਤ ਤੇ ਮੁਲਾਕਾਤ ਕਰਕੇ ਜਾਖੜ ਨੇ ਇਨ੍ਹਾਂ ਸਾਰੀਆਂ ਅਟਕਲਾਂ ‘ਤੇ ਲਗਾਮ ਲਗਾ ਦਿੱਤੀ। ਜਾਖੜ ਨੇ ਪੀਐਮ ਮੋਦੀ ਨਾਲ ਲੰਬੇ ਸਮੇਂ ਤੱਕ ਗੱਲਬਾਤ ਕੀਤੀ, ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਨਾਰਾਜ਼ ਸੁਨੀਲ ਜਾਖੜ ਹੁਣ ਮੰਨ ਗਏ ਹਨ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਬਰਨਾਲਾ, ਗਿੱਦੜਬਾਹਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਅਗੁਵਾਈ ਕਰਨਗੇ ਤੇ ਉਹ ਜ਼ਲਦੀ ਹੀ ਉਮੀਦਵਾਰਾਂ ਦੇ ਨਾਂ ਵੀ ਪਾਰਟੀ ਹਾਈਕਮਾਨ ਸਾਹਮਣੇ ਰੱਖ ਸਕਦੇ ਹਨ।

Exit mobile version