ਭੈਣ ਦੇ ਮੂੰਡਾ ਹੋਣ ਦੀ ਖੁਸ਼ੀ 'ਚ ਦੋ ਦੋਸਤ ਲੱਭ ਰਹੇ ਸਨ ਮਠਿਆਈ, ਡਿਵਾਈਡਰ ਨਾਲ ਟਕਰਾਈ ਬਾਈਕ, ਮੌਤ | Ludhina two friends accident death finding sweet shop sister newborn son Punjabi news - TV9 Punjabi

ਭੈਣ ਦੇ ਮੂੰਡਾ ਹੋਣ ਦੀ ਖੁਸ਼ੀ ‘ਚ ਦੋ ਦੋਸਤ ਲੱਭ ਰਹੇ ਸਨ ਮਠਿਆਈ, ਡਿਵਾਈਡਰ ਨਾਲ ਟਕਰਾਈ ਬਾਈਕ, ਮੌਤ

Updated On: 

17 Oct 2024 23:33 PM

ਮ੍ਰਿਤਕ ਮੋਹਿਤ ਦੇ ਪਿਤਾ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਆਪਣੇ ਦੋਸਤ ਰੋਹਿਤ ਟੰਡਨ ਨਾਲ ਦੇਰ ਰਾਤ ਜਨਮਦਿਨ ਦੀ ਪਾਰਟੀ 'ਤੇ ਗਿਆ ਸੀ। ਵਾਪਸ ਪਰਤਦੇ ਸਮੇਂ ਉਸ ਨੂੰ ਪਤਾ ਚੱਲਿਆ ਕਿ ਹਸਪਤਾਲ ਵਿਚ ਭੈਣ ਮੁਸਕਾਨ ਦੇ ਮੁੰਡਾ ਹੋਇਆ ਹੈ। ਦੋਵੇਂ ਦੋਸਤ ਮੁਸਕਾਨ ਦੇ ਬੇਟੇ ਨੂੰ ਹਸਪਤਾਲ ਵਿੱਚ ਦੇਖਣ ਜਾਣ ਲਈ ਮਠਿਆਈ ਦੀ ਦੁਕਾਨ ਲੱਭ ਰਹੇ ਸਨ।

ਭੈਣ ਦੇ ਮੂੰਡਾ ਹੋਣ ਦੀ ਖੁਸ਼ੀ ਚ ਦੋ ਦੋਸਤ ਲੱਭ ਰਹੇ ਸਨ ਮਠਿਆਈ, ਡਿਵਾਈਡਰ ਨਾਲ ਟਕਰਾਈ ਬਾਈਕ, ਮੌਤ

ਭੈਣ ਦੇ ਮੂੰਡਾ ਹੋਣ ਦੀ ਖੁਸ਼ੀ 'ਚ ਦੋ ਦੋਸਤ ਲੱਭ ਰਹੇ ਸਨ ਮਠਿਆਈ, ਡਿਵਾਈਡਰ ਨਾਲ ਟਕਰਾਈ ਬਾਈਕ, ਮੌਤ

Follow Us On

ਲੁਧਿਆਣਾ ਵਿੱਚ ਸੜਕ ਹਾਦਸੇ ਦੌਰਾਨ ਦੋ ਦੋਸਤਾਂ ਦੀ ਮੌਤ ਹੋ ਗਈ। ਦੋਵੇਂ ਦੋਸਤਾਂ ਦੇ ਸਿਰ ‘ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਦੋਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਸਬਜ਼ੀ ਮੰਡੀ ਚੌਂਕ ਨੇੜੇ ਕਪੂਰ ਹਸਪਤਾਲ ਦੀ ਹੈ। ਮ੍ਰਿਤਕ ਨੌਜਵਾਨਾਂ ਦੇ ਨਾਂ ਰੋਹਿਤ ਟੰਡਨ ਤੇ ਮੋਹਿਤ ਹੈ। ਦੋਵੇਂ ਦੋਸਤ ਰਾਤ 12:30 ਵਜੇ ਮਠਿਆਈ ਦੀ ਦੁਕਾਨ ਲੱਭ ਰਹੇ ਸਨ, ਜਿਸ ਦੌਰਾਨ ਹਾਦਸਾ ਵਾਪਰ ਗਿਆ।

ਭੈਣ ਦੇ ਹੋਇਆ ਸੀ ਮੁੰਡਾ, ਲੱਭ ਰਹੇ ਸੀ ਮਠਿਆਈ ਦੀ ਦੁਕਾਨ

ਮ੍ਰਿਤਕ ਮੋਹਿਤ ਦੇ ਪਿਤਾ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਆਪਣੇ ਦੋਸਤ ਰੋਹਿਤ ਟੰਡਨ ਨਾਲ ਦੇਰ ਰਾਤ ਜਨਮਦਿਨ ਦੀ ਪਾਰਟੀ ‘ਤੇ ਗਿਆ ਸੀ। ਵਾਪਸ ਪਰਤਦੇ ਸਮੇਂ ਉਸ ਨੂੰ ਪਤਾ ਚੱਲਿਆ ਕਿ ਹਸਪਤਾਲ ਵਿਚ ਭੈਣ ਮੁਸਕਾਨ ਦੇ ਮੁੰਡਾ ਹੋਇਆ ਹੈ। ਦੋਵੇਂ ਦੋਸਤ ਮੁਸਕਾਨ ਦੇ ਬੇਟੇ ਨੂੰ ਹਸਪਤਾਲ ਵਿੱਚ ਦੇਖਣ ਜਾਣ ਲਈ ਮਠਿਆਈ ਦੀ ਦੁਕਾਨ ਲੱਭ ਰਹੇ ਸਨ।

ਸਬਜ਼ੀ ਮੰਡੀ ਚੌਂਕ ਨਜ਼ਦੀਕ ਉਨ੍ਹਾਂ ਦੀ ਬਾਈਕ ਦਾ ਟਾਇਰ ਸਲਿਪ ਹੋ ਗਿਆ ਤੇ ਬਾਈਕ ਡਿਵਾਇਡਰ ਨਾਲ ਟਕਰਾ ਗਈ। ਹਾਦਸੇ ਦੇ ਕਰੀਬ ਅੱਧੇ ਘੰਟ ਬਾਅਦ ਬੈਂਗਲੁਰੂ ਦੇ ਕਿਸੀ ਵਿਅਕਤੀ ਨੇ ਸੋਸ਼ਲ ਮੀਡਿਆ ਗਰੁੱਪ ‘ਤੇ ਦੋਹਾਂ ਦੀ ਤਸਵੀਰ ਦੇਖੀ ਤੇ ਉਨ੍ਹਾਂ ਦਾ ਬਾਈਕ ਨੰਬਰ ਦੇਖ ਕੇ ਉਨ੍ਹਾਂ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਮ੍ਰਿਤਕ ਮੋਹਿਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ ਤੇ ਮੋਹਿਤ ਇਕਲੌਤਾ ਪੁੱਤਰ ਸੀ। ਉਨ੍ਹਾਂ ਨੇ ਦੱਸਿਆ ਕਿ ਮੋਹਿਤ ਨੇ ਹਾਲ ਹੀ ‘ਚ ਐਮਬੀਏ ਦੀ ਪੜ੍ਹਾਈ ਪੂਰੀ ਕੀਤੀ ਸੀ।

ਰੋਹਿਤ ਟੰਡਨ ਦੇ ਪਿਤਾਨ ਸੁਭਾਸ਼ ਟੰਡਨ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਮੰਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ। ਦੇਰ ਰਾਤ ਉਹ ਕਿਸੇ ਦੇ ਘਰ ਪਾਰਟੀ ਦੀ ਗੱਲ ਕਹਿ ਕੇ ਗਿਆ ਸੀ। ਰਾਤ ਕਰੀਬ 11 ਵਜੇ ਉਸ ਦਾ ਫੋ਼ਨ ਆਇਆ ਕੀ ਮੁਸਕਾਨ ਦੇ ਮੰਡਾ ਹੋਇਆ ਹੈ। ਉਨ੍ਹਾਂ ਦੱਸਿਆ ਕਿ 12 ਤੱਕ ਰੋਹਿਤ ਨਾਲ ਉਨ੍ਹਾਂ ਦੀ ਗੱਲ ਹੁੰਦੀ ਰਹੀ, ਪਰ ਉਸ ਤੋਂ ਬਾਅਦ ਕੋਈ ਗੱਲ ਨਹੀਂ। ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਕਿਸੀ ਵਿਅਕਤੀ ਨੇ ਫੋ਼ਨ ਕੀਤਾ ਤੋ ਘਟਨਾ ਦੀ ਜਾਣਕਾਰੀ ਦਿੱਤੀ। ਮ੍ਰਿਤਕ ਰੋਹਿਤ ਟੰਡਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ 4 ਬੱਚੇ ਹਨ। ਰੋਹਿਤ ਤੀਸਰੇ ਨੰਬਰ ‘ਤੇ ਸੀ।

Exit mobile version