Good News: ਸ਼ਾਹਪੁਰਕੰਡੀ ਬੈਰਾਜ ‘ਚ ਛੱਡਿਆ ਗਿਆ ਪਾਣੀ, ਪੰਜਾਬ ਅਤੇ ਜੰਮੂ ਨੂੰ ਹੋਵੇਗਾ ਫਾਇਦਾ

Updated On: 

22 Feb 2024 14:43 PM

ਸ਼ਾਹਪੁਰਕੰਡੀ ਡੈਮ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ। ਹੁਣ ਕਿਸਾਨਾਂ ਨੂੰ ਲੋੜੀਂਦਾ ਪਾਣੀ ਮਿਲੇਗਾ। ਇਸ ਕਾਰਨ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਖੇਤਾਂ ਵਿੱਚ ਫ਼ਸਲਾਂ ਨੂੰ ਫਾਇਦਾ ਹੋਵੇਗਾ। ਇਹ ਦੋਵਾਂ ਰਾਜਾਂ ਵਿੱਚ ਬਿਜਲੀ ਦੀ ਕਮੀ ਨੂੰ ਦੂਰ ਕਰਨ ਵਿੱਚ ਵੀ ਮਦਦ ਕਰੇਗਾ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਰਾਵੀ ਨਦੀ ਦਾ ਜ਼ਿਆਦਾ ਪਾਣੀ ਨਹੀਂ ਮਿਲੇਗਾ।

Good News: ਸ਼ਾਹਪੁਰਕੰਡੀ ਬੈਰਾਜ ਚ ਛੱਡਿਆ ਗਿਆ ਪਾਣੀ, ਪੰਜਾਬ ਅਤੇ ਜੰਮੂ ਨੂੰ ਹੋਵੇਗਾ ਫਾਇਦਾ

ਸ਼ਾਹਪੁਰਕੰਡੀ ਬੈਰਾਜ. Photo Credit: shahpurkandi T/ship

Follow Us On

Shahpurkandi Barrage: ਸ਼ਾਹਪੁਰਕੰਡੀ ਬੈਰਾਜ ਡੈਮ ਦਾ ਕੰਮ ਪੂਰਾ ਹੋ ਚੁੱਕਾ ਹੈ। ਬੁੱਧਵਾਰ ਨੂੰ ਅਜ਼ਮਾਇਸ਼ ਵਜੋਂ ਝੀਲ ਦੇ ਕੈਚਮੈਂਟ ਖੇਤਰ ਵਿੱਚ ਪਾਣੀ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਾਹਪੁਰਕੰਡੀ ਬੈਰਾਜ ਡੈਮ ਰਣਜੀਤ ਸਾਗਰ ਡੈਮ ਪ੍ਰੋਜੈਕਟ ਦੀ ਦੂਜੀ ਇਕਾਈ ਹੈ। ਇਸ ਪ੍ਰੋਜੈਕਟ ‘ਤੇ ਲਗਭਗ 2,793 ਕਰੋੜ ਰੁਪਏ ਦੀ ਲਾਗਤ ਆਈ ਹੈ। ਜੰਮੂ-ਕਸ਼ਮੀਰ ਅਤੇ ਪੰਜਾਬ ਦੋਵਾਂ ਸੂਬਿਆਂ ਨੂੰ ਪਾਣੀ ਦੀ ਲੋੜ ਹੈ। ਇਸ ਸਮੇਂ ਰਾਵੀ ਦਰਿਆ ਦਾ ਕੁਝ ਪਾਣੀ ਮਾਧੋਪੁਰ ਹੈੱਡਵਰਕਸ ਤੋਂ ਪਾਕਿਸਤਾਨ ਨੂੰ ਜਾਂਦਾ ਹੈ। ਪਰ ਹੁਣ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਪਾਕਿਸਤਾਨ ਜਾਣ ਵਾਲੇ ਪਾਣੀ ‘ਤੇ ਰੋਕ ਲੱਗ ਜਾਵੇਗੀ।

ਡੈਮ ਦੇ ਖੁੱਲ੍ਹਣ ਨਾਲ ਰਾਵੀ ਦਰਿਆ ਦਾ ਪਾਣੀ ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੇ ਖੇਤਾਂ ਵਿੱਚ ਵੀ ਪਹੁੰਚ ਜਾਵੇਗਾ। ਜਾਣਕਾਰੀ ਅਨੁਸਾਰ ਇਸ ਡੈਮ ਵਿੱਚ ਪਾਣੀ ਭਰਨ ਦਾ ਕੰਮ 1 ਮਾਰਚ ਤੱਕ ਸ਼ੁਰੂ ਹੋਣਾ ਸੀ। ਪਰ ਬੁੱਧਵਾਰ ਤੋਂ ਸ਼ਾਹਪੁਰਕੰਡੀ ਝੀਲ ਵਿੱਚ ਪਾਣੀ ਛੱਡ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਝੀਲ ਨੂੰ ਪਹਿਲਾਂ ਕਰੀਬ ਚਾਰ ਫੁੱਟ ਤੱਕ ਪਾਣੀ ਨਾਲ ਭਰਿਆ ਜਾਵੇਗਾ। ਇਸ ਤੋਂ ਬਾਅਦ ਸ਼ਾਹਪੁਰਕੰਡੀ ਵਿੱਚ ਪੰਜਾਬ ਦੇ ਹਿੱਸੇ ਵਿੱਚ ਬਣੀਆਂ 10 ਸਲਾਉਸ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ 8 ਫੁੱਟ ਪਾਣੀ ਭਰ ਕੇ ਦੁਬਾਰਾ ਜਾਂਚ ਕੀਤੀ ਜਾਵੇਗੀ। ਇੱਥੋਂ ਮਾਧੋਪੁਰ ਲਈ ਪਾਣੀ ਛੱਡਿਆ ਜਾਵੇਗਾ। ਸ਼ਾਹਪੁਰਕੰਡੀ ਝੀਲ 1 ਮਾਰਚ ਤੋਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਵੇਗੀ।

ਬਿਜਲੀ ਉਤਪਾਦਨ

ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦੇ ਪਾਵਰ ਹਾਊਸਾਂ ਦੀ ਉਸਾਰੀ ਦਾ ਕੰਮ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਬਿਜਲੀ ਘਰਾਂ ਦੀ ਉਸਾਰੀ ਤੋਂ ਬਾਅਦ ਦਸੰਬਰ 2025 ਤੱਕ ਬਿਜਲੀ ਉਤਪਾਦਨ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਇਹ ਪਾਣੀ ਪੰਜਾਬ ਅਤੇ ਜੰਮੂ ਡਿਵੀਜ਼ਨ ਦੇ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚਾਇਆ ਜਾਵੇਗਾ।

ਇਸ ਡੈਮ ਦਾ ਸਭ ਤੋਂ ਵੱਧ ਫਾਇਦਾ ਜੰਮੂ-ਕਸ਼ਮੀਰ ਦੇ ਕਿਸਾਨਾਂ ਨੂੰ ਹੋਵੇਗਾ। ਇਸ ਪ੍ਰਾਜੈਕਟ ਤਹਿਤ ਜੰਮੂ-ਕਸ਼ਮੀਰ ਨੂੰ ਰਾਵੀ ਨਦੀ ਤੋਂ ਰੋਜ਼ਾਨਾ 1150 ਕਿਊਸਿਕ ਪਾਣੀ ਮਿਲੇਗਾ, ਜਿਸ ਨਾਲ ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ਦੀ 32173 ਹੈਕਟੇਅਰ ਵਾਹੀਯੋਗ ਜ਼ਮੀਨ ਦੀ ਸਿੰਚਾਈ ਲਈ ਲੋੜੀਂਦਾ ਪਾਣੀ ਮਿਲੇਗਾ। ਪ੍ਰਾਜੈਕਟ ਤੋਂ 206 ਮੈਗਾਵਾਟ ਬਿਜਲੀ ਪੈਦਾ ਕਰਨ ਦਾ ਵੀ ਟੀਚਾ ਹੈ।