PSEB ਨੇ ਜਾਰੀ ਕੀਤੀ ਡੇਟਸ਼ੀਟ, ਜਾਣੋਂ ਕਦੋਂ ਹੋਣਗੇ ਪੇਪਰ, 7 ਲੱਖ ਵਿਦਿਆਰਥੀ ਦੇਣਗੇ ਪ੍ਰੀਖਿਆ

Updated On: 

01 Jan 2025 17:13 PM IST

10ਵੀਂ ਅਤੇ 12ਵੀਂ ਜਮਾਤ ਲਈ PSEB ਦੀ ਪ੍ਰੀਖਿਆ ਵਿੱਚ ਪੰਜਾਬ ਭਰ ਦੇ ਕਰੀਬ ਸੱਤ ਲੱਖ ਵਿਦਿਆਰਥੀ ਬੈਠਣਗੇ। ਪ੍ਰੀਖਿਆ ਲਈ ਪ੍ਰਸ਼ਨ ਪੱਤਰ ਬੈਂਕਾਂ ਰਾਹੀਂ ਸਕੂਲਾਂ ਨੂੰ ਭੇਜੇ ਜਾਣਗੇ। ਇਸ ਤੋਂ ਇਲਾਵਾ ਪ੍ਰੀਖਿਆ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ। ਇਸ ਦਾ ਸਾਰਾ ਕੰਮ ਬੋਰਡ CBSE ਅਤੇ ਅੰਤਰਰਾਸ਼ਟਰੀ ਬੋਰਡਾਂ ਦੀ ਤਰਜ਼ 'ਤੇ ਕਰਦਾ ਹੈ।

PSEB ਨੇ ਜਾਰੀ ਕੀਤੀ ਡੇਟਸ਼ੀਟ, ਜਾਣੋਂ ਕਦੋਂ ਹੋਣਗੇ ਪੇਪਰ, 7 ਲੱਖ ਵਿਦਿਆਰਥੀ ਦੇਣਗੇ ਪ੍ਰੀਖਿਆ

PSEB ਨੇ ਜਾਰੀ ਕੀਤੀ ਡੇਟਸ਼ੀਟ, ਜਾਣੋਂ ਕਦੋਂ ਹੋਣਗੇ ਪੇਪਰ, 7 ਲੱਖ ਵਿਦਿਆਰਥੀ ਦੇਣਗੇ ਪ੍ਰੀਖਿਆ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਵੋਕੇਸ਼ਨਲ ਅਤੇ NSQF ਵਿਸ਼ਿਆਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 27 ਜਨਵਰੀ ਤੋਂ 4 ਫਰਵਰੀ ਤੱਕ ਲਈਆਂ ਜਾਣਗੀਆਂ। ਬੋਰਡ ਨੇ ਇਸ ਸਬੰਧੀ ਸੂਚਨਾ ਸਕੂਲਾਂ ਨੂੰ ਭੇਜ ਦਿੱਤੀ ਹੈ।

ਨਾਲ ਹੀ, ਸਕੂਲ ਦੇ ਪ੍ਰਿੰਸੀਪਲ ਨੂੰ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਡੇਟਸ਼ੀਟ ਨੋਟ ਕਰਨ ਲਈ ਕਿਹਾ ਗਿਆ ਹੈ। ਡੇਟਸ਼ੀਟ ਨਾਲ ਸਬੰਧਤ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬੋਰਡ ਨਾਲ ਈਮੇਲ srsecconduct.pseb@punjab.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

7 ਲੱਖ ਵਿਦਿਆਰਥੀ ਦੇਣਗੇ ਪ੍ਰੀਖਿਆ

10ਵੀਂ ਅਤੇ 12ਵੀਂ ਜਮਾਤ ਲਈ PSEB ਦੀ ਪ੍ਰੀਖਿਆ ਵਿੱਚ ਪੰਜਾਬ ਭਰ ਦੇ ਕਰੀਬ ਸੱਤ ਲੱਖ ਵਿਦਿਆਰਥੀ ਬੈਠਣਗੇ। ਪ੍ਰੀਖਿਆ ਲਈ ਪ੍ਰਸ਼ਨ ਪੱਤਰ ਬੈਂਕਾਂ ਰਾਹੀਂ ਸਕੂਲਾਂ ਨੂੰ ਭੇਜੇ ਜਾਣਗੇ। ਇਸ ਤੋਂ ਇਲਾਵਾ ਪ੍ਰੀਖਿਆ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ। ਇਸ ਦਾ ਸਾਰਾ ਕੰਮ ਬੋਰਡ CBSE ਅਤੇ ਅੰਤਰਰਾਸ਼ਟਰੀ ਬੋਰਡਾਂ ਦੀ ਤਰਜ਼ ‘ਤੇ ਕਰਦਾ ਹੈ। ਤਾਂ ਜੋ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਡਿਜੀਲੌਕਰ ਤੋਂ ਜਾਰੀ ਕੀਤੇ ਜਾਣਗੇ ਸਰਟੀਫਿਕੇਟ

ਹੁਣ ਬੋਰਡ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੀ ਹਾਰਡ ਕਾਪੀ ਜਾਰੀ ਕਰਦਾ ਹੈ ਜੋ ਇਸ ਲਈ ਅਪਲਾਈ ਕਰਦੇ ਹਨ। ਨਹੀਂ ਤਾਂ ਵਿਦਿਆਰਥੀਆਂ ਨੂੰ ਇਸ ਨੂੰ ਡਿਜੀਲੌਕਰ ਤੋਂ ਹੀ ਪ੍ਰਾਪਤ ਕਰਨਾ ਹੋਵੇਗਾ। ਹਾਰਡ ਕੰਪਨੀ ਲਈ ਫੀਸ ਤੈਅ ਕੀਤੀ ਗਈ ਹੈ। ਇਸ ਦਾ ਭੁਗਤਾਨ ਵੀ ਪਹਿਲਾਂ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਬੋਰਡ ਪ੍ਰੀਖਿਆ ਦੇ ਨਤੀਜੇ ਪਹਿਲਾਂ ਜਾਰੀ ਕਰਨ ਦੀ ਕੋਸ਼ਿਸ਼ ਕਰਦਾ ਹੈ।

Follow Us
Related Stories
ਜਲੰਧਰ ‘ਚ 9ਵੀਂ ਦੀ ਵਿਦਿਆਰਥਣ ਦੀ ਸ਼ੱਕੀ ਮੌਤ, ਪਿਤਾ ਨੇ ਲਾਏ ਕਤਲ ਦੇ ਇਲਜ਼ਾਮ
ਜਲੰਧਰ ‘ਚ ਤੇਲ ਤੇ ਗੈਸ ਦੀ ਕੋਈ ਕਿੱਲਤ ਨਹੀਂ! ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ
ਪਰਿਵਾਰ ਦੇ ਸਾਹਮਣੇ ਜ਼ਿੰਦਾ ਸੜਿਆ ਸ਼ਖਸ, ਜਲੰਧਰ ਵਿੱਚ ਰਿਟਾਇਰਡ ਨਿਗਮ ਸੁਪਰਡੈਂਟ ਨੇ ਖੁਦ ਨੂੰ ਲਗਾਈ ਅੱਗ, ਚੀਕਾਂ ਸੁਣ ਕੇ ਜਾਗੀ ਪਤਨੀ
ਚੰਨ ਤੇ ਮਨੁੱਖ ਦਾ ਨਿਵਾਸ ਹੋਇਆ ਤਾਂ ਸਭ ਤੋਂ ਪਹਿਲਾਂ ਖੁੱਲ੍ਹੇਗਾ ਪੰਜਾਬੀ ਢਾਬਾ, ਪੰਜਾਬ ਦਾ Infrastructure ਨਿਵੇਸ਼ ਲਈ ਬਿਹਤਰ, ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦਾ ਸ਼ੁਰੂਆਤ
ਰੂਸੀ ਫੌਜ ‘ਚ ਜਬਰਨ ਭਰਤੀ ਕੀਤੇ ਲੁਧਿਆਣੇ ਦੇ ਨੌਜਵਾਨ ਦਾ ਸਸਕਾਰ, ਕਰਜਾ ਲੈ ਕੇ ਕੈਰੀਅਰ ਬਣਾਉਣ ਗਿਆ ਸੀ ਮਾਸਕੋ
ਬਰਨਾਲਾ ਵਿੱਚ ਸਿਲੰਡਰ ਦੀ ਲਾਈਨ ‘ਚ ਖੜੇ ਬਜੁਰਗ ਦੀ ਹਾਰਟ ਅਟੈਕ ਨਾਲ ਮੌਤ, ਲੁਧਿਆਣਾ ‘ਚ ਲੁੱਟਿਆ ਸਿਲੰਡਰ ਤਾਂ ਅੰਮ੍ਰਿਤਸਰ ਦੇ ਵੀ ਮਾੜੇ ਹਾਲ