PSEB 10th Result: 10ਵੀਂ ਜਮਾਤ ਦੇ ਨਤੀਜਿਆਂ ‘ਚ ਛਾ ਗਈਆਂ ਲੁਧਿਆਣਾ ਦੀਆਂ ਕੁੜੀਆਂ, ਸੈਲਫ ਸਟੱਡੀ ਕਰ ਪਹਿਲੇ ਮੁਕਾਮ ‘ਤੇ ਅਦਿਤੀ

rajinder-arora-ludhiana
Updated On: 

18 Apr 2024 21:22 PM

ਪੰਜਾਬ 'ਚ ਪਹਿਲੇ ਸਥਾਨ 'ਤੇ ਰਹਿਣ ਵਾਲੀ ਅਦਿਤੀ ਦੇ ਪਿਤਾ ਅਜੈ ਕੁਮਾਰ ਸਿੰਘ ਦੀ ਨਿਊ ਸ਼ਿਮਲਾ ਪੁਰੀ 'ਚ ਦੁਕਾਨ ਹੈ। ਅਦਿਤੀ ਦਾ ਕਹਿਣਾ ਹੈ ਕਿ ਉਸ ਨੇ ਸੈਲਫ ਸਟੱਡੀ ਕਰਕੇ ਹੀ ਇਹ ਮੁਕਾਮ ਹਾਸਲ ਕੀਤਾ ਹੈ। ਉਹ ਦਿਨ ਵਿੱਚ ਛੇ ਤੋਂ ਸੱਤ ਘੰਟੇ ਪੜ੍ਹਦੀ ਸੀ। ਇਸ ਦੇ ਨਾਲ ਹੀ, ਅੱਜ ਦਾ ਕੰਮ ਕੱਲ ਲਈ ਨਾ ਛੱਡੋ ਅਤੇ ਆਪਣੇ ਆਪ ਨੂੰ ਅਪਡੇਟ ਰੱਖੋ। ਇਸ ਤੋਂ ਇਲਾਵਾ ਉਸ ਨੂੰ ਸਕੂਲ ਵਿੱਚ ਅਧਿਆਪਕ ਨੇ ਜੋ ਵੀ ਪੜ੍ਹਾਇਆ, ਉਹ ਚੰਗੀ ਤਰ੍ਹਾਂ ਯਾਦ ਸੀ।

PSEB 10th Result: 10ਵੀਂ ਜਮਾਤ ਦੇ ਨਤੀਜਿਆਂ ਚ ਛਾ ਗਈਆਂ ਲੁਧਿਆਣਾ ਦੀਆਂ ਕੁੜੀਆਂ, ਸੈਲਫ ਸਟੱਡੀ ਕਰ ਪਹਿਲੇ ਮੁਕਾਮ ਤੇ ਅਦਿਤੀ

ਅਦਿਤੀ ਅਤੇ ਅਲੀਸ਼ਾ ਸ਼ਰਮਾ

Follow Us On

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੀ ਅਦਿਤੀ ਨੇ ਟਾਪ ਕੀਤਾ ਹੈ। ਇਸੇ ਸਕੂਲ ਦੀ ਅਲੀਸ਼ਾ ਸ਼ਰਮਾ ਦੂਜੇ ਸਥਾਨ ਤੇ ਰਹੀ।

ਸੈਲਫ ਸਟੱਡੀ ਕਰ ਪਹਿਲੇ ਮੁਕਾਮ ‘ਤੇ ਪਹੁੰਚੀ ਅਦਿਤੀ

ਪੰਜਾਬ ‘ਚ ਪਹਿਲੇ ਸਥਾਨ ‘ਤੇ ਰਹਿਣ ਵਾਲੀ ਅਦਿਤੀ ਦੇ ਪਿਤਾ ਅਜੈ ਕੁਮਾਰ ਸਿੰਘ ਦੀ ਨਿਊ ਸ਼ਿਮਲਾ ਪੁਰੀ ‘ਚ ਦੁਕਾਨ ਹੈ। ਅਦਿਤੀ ਦਾ ਕਹਿਣਾ ਹੈ ਕਿ ਉਸ ਨੇ ਸੈਲਫ ਸਟੱਡੀ ਕਰਕੇ ਹੀ ਇਹ ਮੁਕਾਮ ਹਾਸਲ ਕੀਤਾ ਹੈ। ਉਹ ਦਿਨ ਵਿੱਚ ਛੇ ਤੋਂ ਸੱਤ ਘੰਟੇ ਪੜ੍ਹਦੀ ਸੀ। ਇਸ ਦੇ ਨਾਲ ਹੀ, ਅੱਜ ਦਾ ਕੰਮ ਕੱਲ ਲਈ ਨਾ ਛੱਡੋ ਅਤੇ ਆਪਣੇ ਆਪ ਨੂੰ ਅਪਡੇਟ ਰੱਖੋ। ਇਸ ਤੋਂ ਇਲਾਵਾ ਉਸ ਨੂੰ ਸਕੂਲ ਵਿੱਚ ਅਧਿਆਪਕ ਨੇ ਜੋ ਵੀ ਪੜ੍ਹਾਇਆ, ਉਹ ਚੰਗੀ ਤਰ੍ਹਾਂ ਯਾਦ ਸੀ। ਉਹ ਜ਼ਿੰਦਗੀ ਵਿੱਚ ਡਾਕਟਰ ਬਣਨਾ ਚਾਹੁੰਦੀ ਹੈ। ਉਹ ਅੱਗੇ ਡਾਕਟਰੀ ਸਿੱਖਿਆ ਹਾਸਲ ਕਰੇਗੀ। ਇਸ ਪ੍ਰਾਪਤੀ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਅਧਿਆਪਕਾਂ ਦਾ ਅਹਿਮ ਯੋਗਦਾਨ ਸੀ।

ਇਹ ਵੀ ਪੜ੍ਹੋ: PSEB 10th Result 2024 Live Updates: 10ਵੀਂ ਕਲਾਸ ਦੇ ਨਤੀਜਿਆਂ ਚ ਪਹਿਲੇ ਤਿੰਨੋਂ ਸਥਾਨਾਂ ਤੇ ਕੁੜੀਆਂ ਦਾ ਕਬਜ਼ਾ

ਕਾਰਡੀਓਲੋਜਿਸਟ ਬਣਨਾ ਚਾਹੁੰਦੀ ਹੈ ਅਲੀਸ਼ਾ

ਪੰਜਾਬ ਵਿੱਚੋਂ ਦੂਜੇ ਨੰਬਰ ਤੇ ਰਹੀ ਅਲੀਸ਼ਾ ਸ਼ਰਮਾ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਇੱਕ ਪੁਜਾਰੀ ਹਨ। ਉਹ ਕਾਰਡੀਓਲੋਜਿਸਟ ਬਣਨਾ ਚਾਹੁੰਦੀ ਹੈ। ਇਸ ਲਈ ਉਹ ਹੋਰ ਡਾਕਟਰੀ ਸਿੱਖਿਆ ਹਾਸਿਲ ਕਰੇਗੀ। ਅਲੀਸ਼ਾ ਦਾ ਕਹਿਣਾ ਹੈ ਕਿ ਉਸ ਨੇ ਖੁਦ ਸਖਤ ਮਿਹਨਤ ਕੀਤੀ ਹੈ ਅਤੇ ਦਿਨ ਵਿੱਚ ਚਾਰ ਤੋਂ ਪੰਜ ਘੰਟੇ ਪੜ੍ਹਾਈ ਕਰਦੀ ਰਹਿੰਦੀ ਸੀ। ਇਸ ਪ੍ਰਾਪਤੀ ਵਿੱਚ ਉਸ ਦੇ ਪਰਿਵਾਰ ਅਤੇ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਅਧਿਆਪਕਾਂ ਨੇ ਉਸ ਨੂੰ ਬਹੁਤ ਮਿਹਨਤ ਕਰਵਾਈ ਹੈ।